Tuesday, December 3, 2024

ਪੰਜਾਬੀ ਬੰਦੀਆਂ ਦੀ ਰਿਹਾਈ ਲਈ ਨਾਪਾ ਦਾ ਵਫ਼ਦ ਕਾਂਗਰਸਮੈਨ ਜੌਹਨ ਗਾਰਮਾਂਡੀ ਨੂੰ ਮਿਲਿਆ

PPN060507
ਅੰਮ੍ਰਿਤਸਰ (ਸਾਨਫਰਾਂਸਿਸਕੋ), 6 ਮਈ (ਪੰਜਾਬ ਪੋਸਟ ਬਿਊਰੋ) – ਐਲਪਾਸੋ ਜੇਲ੍ਹ ਵਿੱਚ ਪਿੱਛਲੇ ਇੱਕ ਸਾਲ ਤੋਂ ਬੰਦ ਭਾਰਤੀ ਕੈਦੀਆਂ ਦੀ ਰਿਹਾਈ ਲਈ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦਾ ਇੱਕ ਵਫ਼ਦ ਚੇਅਰਮੈਨ ਦਲਵਿੰਦਰ ਸਿੰਘ ਧੂਤ ਦੀ ਅਗਵਾਈ ਵਿੱਚ ਕਾਂਗਰਸਮੈਨ ਜੌਹਨ ਗਰਮਾਂਡੀ ਨੂੰ ਉਨਾਂ ਦੀ ਰਿਹਾਇਸ਼ ‘ਤੇ ਮਿਲਿਆ।ਇਥੇ ਈ ਮੇਲ ਰਾਹੀਂ ਭੇਜੇ ਗਏ ਪ੍ਰੇਸ ਨੋਟ ਅਨੁਸਾਰ ਵਫ਼ਦ ਵਿੱਚ ਨਾਪਾ ਆਗੂ ਤਰਨਜੀਤ ਸਿੰਘ ਸੰਧੂ, ਸੰਤੋਖ ਸਿੰਘ ਜੱਜ ਗੁਰਿੰਦਰਜੀਤ ਸਿੰਘ ਗੋਗੀ, ਦਲਬੀਰ ਸਿੰਘ ਸੰਘੇੜਾ ਵੀ ਸ਼ਾਮਲ ਸਨ।ਉਨ੍ਹਾਂ ਕਾਂਗਰਸਮੈਨ ਜੌਹਨ ਗਰਮਾਂਡੀ ਨੂੰ ਦੱਸਿਆ ਕਿ ਟੈਕਸਾਸ ਸਟੇਟ ਦੀ ਐਲਪਾਸੋ ਜੇਲ ਵਿਚ  ਲਗਭਗ ਭਾਰਤੀ ਮੂਲ ਦੇ ਇਕ ਸੌ ਨੌਜਵਾਨ ਨਜਰਬੰਦ ਹਨ ਤੇ ਇਹਨਾਂ ਬੰਦੀਆਂ ਨੇ ਲੱਗਭੱਗ ਇੱਕ ਹਫ਼ਤੇ ਦੀ ਭੁੱਖ ਹੜਤਾਲ ਰਾਹੀਂ ਆਪਣੀ ਮੰਗ ਰੱਖੀ ਸੀ ਕਿ ਜਾਂ ਤਾਂ ਉਨ੍ਹਾਂ ਨੂੰ ਪੈਰੋਲ ਜਾਂ ਬਾਂਡ ‘ਤੇ ਰਿਹਾਅ ਕੀਤਾ ਜਾਵੇ।ਇਨ੍ਹਾਂ ਬੰਦੀਆਂ ਵਲੋਂ ਨਾਪਾ ਦੇ ਭਰੋਸੇ ਉਪਰੰਤ ਆਪਣੀ ਹੜਤਾਲ ਵਾਪਸ ਲਈ ਗਈ ਸੀ।
ਨਾਪਾ ਵਫ਼ਦ ਨੇ ਕਾਂਗਰਸਮੈਨ ਗਰਮਾਂਡੀ ਨੂੰ ਕਿਹਾ ਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਕਾਨੂੰਨਾਂ ਮੁਤਾਬਕ ਇਨ੍ਹਾਂ ਨੂੰ 6 ਮਹੀਨੇ ਤੋਂ ਵੱਧ ਸਮੇਂ ਲਈ ਕੈਦ ‘ਚ ਨਹੀਂ ਰੱਖਿਆ ਜਾ ਸਕਦਾ।ਇਸ ਲਈ ਆਈ.ਸੀ.ਈ. ਨੂੰ ਇਹ ਨਿਯਮ ਮੰਨਣੇ ਚਾਹੀਦੇ ਹਨ ਤੇ ਇਨ੍ਹਾਂ ਬੰਦੀਆਂ ਨੂੰ ਪੈਰੋਲ ਜਾਂ ਬਾਂਡ ਤੇ ਰਿਹਾਅ ਕਰਨਾ ਚਾਹੀਦਾ ਹੈ। ਨਾਪਾ ਵਫ਼ਦ ਨੇ ਕਾਂਗਰਸਮੈਨ ਨੂੰ ਸਪੱਸ਼ਟ ਕੀਤਾ ਕਿ ਅਸੀਂ ਸਿਰਫ਼ ਉਨਾਂ ਬੰਦੀਆ ਦੀ ਪੈਰੋਲ ਜਾਂ ਬਾਂਡ ‘ਤੇ ਰਿਹਾਈ ਦੀ ਮੰਗ ਕਰ ਰਹੇ ਹਾਂ ਜਿਨ੍ਹਾਂ ਦੀ ਪਛਾਣ ਅਤੇ ਨਾਗਰਿਕਤਾ ਦਾ ਆਈ.ਸੀ.ਈ. ਨੇ ਪਤਾ ਕਰ ਲਿਆ ਹੈ ਅਤੇ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।ਵਫ਼ਦ ਨੇ ਕਿਹਾ ਕਿ ਇਨ੍ਹਾਂ ਬੰਦੀਆਂ ਵਿੱਚੋਂ ਬਹੁਤਿਆਂ ਦੇ ਰਿਸ਼ਤੇਦਾਰ ਕੈਲੀਫੋਰਨੀਆਂ ਵਿੱਚ ਰਹਿੰਦੇ ਹਨ।ਇਸ ਲਈ ਉਨਾਂ ਵਾਸਤੇ ਹਰ ਵਾਰ ਐਲਪਾਸੋ ਆ ਕੇ ਇਨ੍ਹਾਂ ਦੇ ਕੇਸਾਂ ਦੀ ਪੈਰਵਾਈ ਕਰਨੀ ਬਹੁਤ ਮੁਸ਼ਕਿਲ ਹੋ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਇਨ੍ਹਾ ਦੇ ਕੇਸ ਪੰਜਵੀ ਸਰਕਟ ਅਦਾਲਤ ਤੋਂ ੯ਵੀਂ ਸਰਕਟ ਅਦਾਲਤ ਵਿੱਚ ਤਬਦੀਲ ਕੀਤੇ ਜਾਣ ਤਾਂ ਜੋ ਇਨ੍ਹਾ ਦੇ ਕੇਸਾਂ ਦੀ ਆਸਾਨੀ ਨਾਲ ਪੈਰਵਾਈ ਹੋ ਸਕੇ।
ਕਾਂਗਰਸਮੈਨ ਜੌਹਨ ਗਾਰਮਾਂਡੀ ਨੇ ਨਾਪਾ ਵਫ਼ਦ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਾਸਿੰਗਟਨ ਸਥਿਤ ਦਫ਼ਤਰ ਨੂੰ ਇਸ ਸਬੰਧੀ ਨਿਰਦੇਸ਼ ਭੇਜ ਦਿੱਤੇ ਹਨ ਕਿ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾਵੇ।ਜੋਹਨ ਗਾਰਮੈਂਡੀ ਦੇ ਲੈਜੀਸਲੇਟਿਵ ਡਾਇਰੈਕਟਰ ਲਿਜ਼ (ਸ਼ੈਲਟਨ) ਕਰੋ ਨੂੰ ਇਸ ਮਾਮਲੇ ਵਿੱਚ ਮਨੋਨੀਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਭਲਕੇ 14 ਨਵੰਬਰ ਨੂੰ ਪਾਕਿਸਤਾਨ ਜਾਵੇਗਾ

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ …

Leave a Reply