Saturday, June 29, 2024

 ਡਾ: ਰੂਪ ਸਿੰਘ ਦੀ ਸੰਪਾਦਿਤ ਪੁਸਤਕ ‘ਸਿੱਖ ਸੰਕਲਪ, ਸਿਧਾਂਤ ਤੇ ਸੰਸਥਾਵਾਂ’ ਨੂੰ ਪ੍ਰਿੰਸੀਪਲ ਤੇਜਾ ਸਿੰਘ ਐਵਾਰਡ ਨਾਲ ਨਿਵਾਜਿਆ

PPN31062016016ਅੰਮ੍ਰਿਤਸਰ, 31 ਮਾਰਚ (ਗੁਰਪ੍ਰੀਤ ਸਿੰਘ) – ਪ੍ਰਸਿੱਧ ਵਿਦਵਾਨ ਡਾ: ਰੂਪ ਸਿੰਘ ਵੱਲੋਂ ਸੰਪਾਦਿਤ ਪੁਸਤਕ ਜੋ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਕਾਸ਼ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਸਾਹਿਤ ਪੁਰਸਕਾਰਾਂ ਤਹਿਤ ਪ੍ਰਿੰਸੀਪਲ ਤੇਜਾ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ ਹੈ। ਯਾਦ ਰਹੇ ਕਿ ਡਾ: ਰੂਪ ਸਿੰਘ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਭਾਵਨਾਵਾਂ ਤੇ ਗੁਰਮਤਿ ਸਹਿਤ ਦੇ ਪ੍ਰਵਾਨਿਤ ਲੇਖਕ ਵਜੋਂ ਕੀਤੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਸਿੱਖਾਂ ਦੇੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਵੱਲੋਂ 11 ਅਪ੍ਰੈਲ 2011 ਨੂੰ ‘ਸਿੱਖ ਸਕਾਲਰ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ: ਰੂਪ ਸਿੰਘ ਜਿੱਥੇ ਇੱਕ ਉੱਘੇ ਲੇਖਕ ਤੇ ਸਾਹਿਤਕਾਰ ਹਨ ਓਥੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਨਿਰਦੇਸ਼ਕ ਹੋਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਮਹੱਤਵਪੂਰਨ ਪਦ ਤੇ ਵੀ ਬਿਰਾਜਮਾਨ ਹਨ। ਉਨ੍ਹਾਂ ਵੱਲੋਂ ਲਿਖਿਤ ਤੇ ਸੰਪਾਦਿਤ ਪੁਸਤਕਾਂ ਪਾਠਕਾਂ ਲਈ ਪ੍ਰੇਰਣਾ ਸਰੋਤ ਹਨ। ਡਾ: ਰੂਪ ਸਿੰਘ ਦੀ ਇਹ 704 ਸਫ਼ਿਆਂ ਦੀ ਪੁਸਤਕ ਜੋ ਤੀਸਰੇ ਐਡੀਸ਼ਨ ਲਈ ਛਪ ਚੁੱਕੀ ਹੈ ਨੂੰ ਉਕਤ ਐਵਾਰਡ ਲਈ 2013 ‘ਚ ਹੀ ਚੁਣ ਲਿਆ ਗਿਆ ਸੀ।ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਵੱਲੋਂ ਇਸ ਪੁਸਤਕ ਦੀ ਤਾਰੀਫ਼ ਕਰਦਿਆਂ ਹਰੇਕ ਸਿੱਖ ਖਾਸਕਰ ਪ੍ਰਚਾਰਕ ਵਰਗ ਨੂੰ ਪੜ੍ਹਨ ਦੀ ਅਪੀਲ ਕੀਤੀ ਗਈ ਸੀ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ: ਰੂਪ ਸਿੰਘ ਨੂੰ ਉਚੇਚੇ ਤੌਰ ਤੇ ਵਧਾਈ ਦੇਂਦਿਆਂ ਕਿਹਾ ਬੜੇ ਮਾਣ ਵਾਲੀ ਗੱਲ ਹੈ ਕਿ ਸਿੱਖ ਪੰਥ ਦੀ ਹਰ ਮੈਦਾਨ ਫਤਿਹ ਤੇ ਸਦਾ ਚੜ੍ਹਦੀ ਕਲਾ ਦੀ ਉਤਸੁਕ ਚਾਅ ਰੱਖਣ ਵਾਲੇ ਗੁਰਸਿੱਖ ਲੇਖਕ ਨੇ ਆਪਣੇ ਵੱਲੋਂ ਲਿਖਤ ਤੇ ਸੰਪਾਦਿਤ ਪੁਸਤਕਾਂ ਵਿੱਚ ਗੁਰਮਤਿ ਗੂੜ ਗਿਆਨ ਰਾਹੀਂ ਪਾਠਕਾਂ ਤੇ ਵਿਦਿਆਰਥੀਆਂ ਲਈ ‘ਚਾਨਣ ਮਨਾਰੇ’ ਦਾ ਕੰਮ ਕੀਤਾ ਹੈ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply