Monday, July 1, 2024

ਹਾਕੀ ਚੈਂਪੀਅਨ ਪਾਖਰਪੁਰਾ ਟੀਮ ਖਿਡਾਰੀਆਂ ਦਾ ਹੋਇਆ ਨਿੱਘਾ ਸਵਾਗਤ

PPN0404201609

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਦੇ ਹੱਬ ਵਜੋਂ ਜਾਣੇ ਜਾਂਦੇ ਅਤੇ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ, ਰਣਜੀਤ ਸਿੰਘ ਰੇਲਵੇ, ਕੁਲਜੀਤ ਸਿੰਘ ਹੁੰਦਲ, ਪ੍ਰਮਜੀਤ ਸਿੰਘ ਹੁੰਦਲ, ਸਵ: ਤਸੱਵਰਜੀਤ ਸਿੰਘ ਹੁੰਦਲ, ਮਹਾਂਵੀਰ ਸਿੰਘ ਰੰਧਾਵਾ, ਮਿੰਟੂ ਪੀ.ਪੀ ਵਰਗੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਕੀ ਖਿਡਾਰੀ ਪੈਦਾ ਕਰਨ ਵਾਲੇ ਪਿੰਡ ਪਾਖਰਪੁਰਾ ਦੀ ਟੀਮ ਨੇ ਇਕ ਵਾਰ ਫਿਰ ਆਪਣੀਆਂ ਪੁਰਾਣੀਆਂ ਰਹੁ ਰੀਤਾਂ, ਰਵਾਇਤਾਂ ਤੇ ਪ੍ਰੰਪਰਾਵਾਂ ਨੂੰ ਅੱਗੇ ਤੋਰਦੇ ਹੋਏ ਜਿਲ੍ਹਾ ਪੱਧਰੀ ਹਾਕੀ ਖੇਡ ਮੁਕਾਬਲਿਆਂ ਦੇ ਵਿਚ ਜਿੱਤ ਦਾ ਗੌਰਵਮਈ ਇਤਿਹਾਸ ਰਚਿਆ ਹੈ।ਇਸ ਟੀਮ ਦਾ ਇਥੇ ਪੁੱਜਣ ਤੇ ਉੱਘੇ ਖੇਡ ਪ੍ਰਮੋਟਰ ਤੇ ਡਿਪਟੀ ਸੀਆਈਟੀ ਰੇਲਵੇ ਕੁਲਜੀਤ ਸਿੰਘ, ਅਮਿਤ ਕੁਮਾਰ, ਬਚਿੱਤਰ ਕਾਲਾ, ਸੇਠੀ ਜੈਂਤੀਪੁਰ ਆਦਿ ਦੇ ਵਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੁਲਜੀਤ ਸਿੰਘ ਹੁੰਦਲ ਰੇਲਵੇ ਨੇ ਦੱਸਿਆ ਕਿ ਜੀਐਨਡੀਯੂ ਦੇ ਗੁਰੂ ਹਰਗੋਬਿੰਦ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਹੋਏ ਅੰਡਰ-19 ਸਾਲ ਉਮਰ ਵਰਗ ਲੜਕਿਆਂ ਦੇ ਇੰਟਰ ਸਕੂਲ ਜਿਲ੍ਹਾ ਪੱਧਰੀ ਮੁਕਾਬਲੇ ਦੋਰਾਨ ਪਾਖਰਪੁਰਾ ਦੀ ਟੀਮ ਨੂੰ ਆਪਣੀ ਵਿਰੋਧੀ ਮਹਿਤਾ ਅਕੈਡਮੀ ਟੀਮ ਨੂੰ 1 ਦੇ ਮੁਕਾਬਲੇ 4 ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਤੇ ਚੈਂਪੀਅਨ ਬਣੀ। ਉਨ੍ਹਾਂ ਦੱਸਿਆ ਕਿ ਇਹ ਟੀਮ ਪਹਿਲਾਂ ਵੀ ਕਈ ਜਿਲ੍ਹਾ, ਸੂਬਾ ਤੇ ਰਾਸ਼ਟਰ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸਵਾਗਤ ਤੇ ਹੌਸਲਾ ਅਫਜਾਈ ਖਿਡਾਰੀਆਂ ਵਿਚ ਪਹਿਲਾਂ ਨਾਲੋਂ ਕੁਝ ਹੋਰ ਵੀ ਬੇਹਤਰ ਕਰਨ ਦਾ ਜਜਬਾ ਪੈਦਾ ਕਰਦੀ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply