Wednesday, July 3, 2024

ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ – ਔਜਲਾ

PPN0604201601ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ)- ਜਿਲ੍ਹੇ ਦੇ ਥਾਣਾ ਲੋਪੋਕੇ ਅਧੀਨ ਪੈਂਡੇ ਪਿੰਡ ਭਿੱਟੇਵੱਡ ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ੍ਹਕੇ ਗਲੀਆਂ ਵਿੱਚ ਖਿਲਾਰੇ ਜਾਣ ਦੀ ਸ਼ਿਕਾਇਤ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲਿਸ ਵਲੋਂ ਤਸ਼ੱਦਦ ਕੀਤੇ ਜਾਣ ਦਾ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਗੰਭੀਰ ਨੋਟਿਸ ਲਿਆ ਹੈ।ਪਿੰਡ ਭਿੱਟੇਵੱਡ ਵਿਖੇ ਪੀੜਤ ਵਿਅਕਤੀਆਂ, ਪਦਾਰਥ ਸਿੰਘ, ਸੁਰਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਨਾਲ ਮੁਲਾਕਾਤ ਕਰਨ ਬਾਅਦ ਸ੍ਰ: ਔਜਲਾ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਵਿਚ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਕੱਝ ਪਾੜੇ ਹੋਏ ਅੰਗ ਮਿਲਣ ਤੇ ਪਿੰਡ ਦੇ ਤਿੰਨਾਂ ਵਿਅਕਤੀਆਂ ਨੇ ਬਕਾਇਦਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਦਿਲਬਾਗ ਸਿੰਘ ਅਤੇ ਪਿੰਡ ਦੇ ਸਰਪੰਚ ਤੋਂ ਇਲਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਸੁਰਜੀਤ ਸਿੰਘ ਭਿੱਟੇਵੱਡ ਨੂੰ ਜਾਣਕਾਰੀ ਦਿੱਤੀ ਜਿਸ ‘ਤੇ ਇਹ ਸਾਰੇ ਲੋਕਾਂ ਨੇ ਪੁਲਿਸ ਨੂੰ ਬਕਾਇਦਾ ਬੁਲਾਇਆ।ਸ਼੍ਰ: ਔਜਲਾ ਨੇ ਦੱਸਿਆ ਕਿ ਪੂਲਿਸ ਦੇ ਇੱਕ ਡੀ.ਐਸ.ਪੀ ਬੀਬੀ ਅਮਨਦੀਪ ਕੌਰ ਦੀ ਮੌਜੂਦਗੀ ਵਿੱਚ ਹੀ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਨੂੰ ਥਾਣੇ ਲਿਜਾ ਕੇ ਮਾਰਕੁੱਟ ਕੀਤੀ।ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਬਾਰ ਬਾਰ ਇਹੀ ਕਹਿ ਰਹੇ ਸਨ ਕਿ ‘ਤੁਸੀਂ ਖੰਡਿਤ ਹੋਏ ਗੁਰਬਾਣੀ ਅੰਗਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਵਟਸ ਅੱਪ ਤੇ ਕਿਉਂ ਪਾਈਆਂ’? ਸ੍ਰ: ਔਜਲਾ ਨੇ ਦੱਸਿਆ ਕਿ ਆਖਿਰ ਪਿੰਡ ਵਾਸੀ ਹੀ ਇੱਕਠੇ ਹੋ ਕੇ ਥਾਣੇ ਪੁੱਜੇ ਕਿ ਪੁਲਿਸ ਨੂੰ ਜਾਣਕਾਰੀ ਦੇਣਾ ਕਦੋਂ ਦਾ ਗੁਨਾਹ ਬਣ ਗਿਆ।ਸ੍ਰ: ਔਜਲਾ ਨੇ ਕਿਹਾ ਹੈ ਕਿ ਪਿੰਡ ਭਿੱਟੇਵੱਡ ਵਿਖੇ ਵਾਪਰੀ ਸਮੁੱਚੀ ਘਟਨਾ, ਪਿੰਡ ਦੇ ਸਰਪੰਚ, ਸ਼੍ਰੋਮਣੀ ਕਮੇਟੀ ਮੈਂਬਰ ਤੇ ਪੁਲਿਸ ਦੇ ਵਰਤਾਰੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਅੰਜ਼ਾਮ ਦਿੱਤੀਆਂ ਜਾ ਰਹੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ ਹੈ।ਸ੍ਰ: ਔਜਲਾ ਨੇ ਕਿਹਾ ਕਿ ਸ੍ਰ: ਬਾਦਲ ਪੂਰੀ ਤਰ੍ਹਾਂ ਆਰ.ਐਸ.ਐਸ ਦੇ ਹੱਥਾਂ ਵਿੱਚ ਖੇਡ ਰਹੇ ਹਨ, ਇਸੇ ਕਰਕੇ ਅਜੇ ਤੀਕ ਬਰਗਾੜੀ ਕਾਂਡ ਤੇ ਹੋਰ ਜਗ੍ਹਾ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਲਈ ਇਨਸਾਫ ਨਹੀ ਮਿਲ ਸਕਿਆ ।ਸ੍ਰ: ਔਜਲਾ ਨੇ ਤਾੜਨਾ ਕੀਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੇ ਦੋਸ਼ੀਆਂ ਨੂੰ ਨਕੇਲ ਨਾ ਪਾਈ ਤਾਂ ਹੁਣ ਸਿੱਧੇ ਤੌਰ ਤੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਘਿਰਾਉ ਕੀਤਾ ਜਾਏਗਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply