ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਕੈਬਿਨੇਟ ਮੰਤਰੀ ਅਨਿਲ ਜੋਸ਼ੀ ‘ਤੇ ਦੋਹਰੇ ਵੋਟ ਦੇ ਮਾਮਲੇ ‘ਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ (ਈ.ਸੀ.ਆਈ) ਵੱਲੋਂ ਸ਼ਿਕੰਜਾ ਕੱਸਣ ਤੋਂ ਬਾਅਦ ਹਲਕਾ ਉੱਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਵਿਧਾਨ ਸਭਾ ਸਪੀਕਰ ਤੋਂ ਅਨਿਲ ਜੋਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਹੈ। ਉਨਾਂ ਨੇ ਕਿਹਾ ਕਿ 2012 ‘ਚ ਹੋਏ ਵਿਧਾਨ ਸਭਾ ਚੌਣਾਂ ‘ਚ ਦੌਰਾਨ ਵੱਡੇ ਪੱਧਰ ‘ਤੇ ਕੈਬਿਨੇਟ ਮੰਤਰੀ ਜੋਸ਼ੀ ਵਲੋਂ ਜਾਅਲੀ ਵੋਟਾਂ ਬਣਵਾਈਆਂ ਗਈਆਂ ਸਨ। ਰਿੰਟੂ ਨੇ ਕਿਹਾ ਕਿ ਉਨਾਂ 17 ਜਨਵਰੀ 2012 ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਪੁਖਤਾ ਸਬੂਤ ਦਿੰਦੇ ਹੋਏ ਚੌਣ ਅਧਿਕਾਰੀ ਪੰਜਾਬ ਅਤੇ ਅੰਮ੍ਰਿਤਸਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਲੇਕਿਨ ਇਸ ਗੱਲ ਨੂੰ ਵੀ ਸਵਾ ਸਾਲ ਹੋ ਗਿਆ ਹੈ ਪਰੰਤੂ ਅਧਿਕਾਰੀਆਂ ਵੱਲੋਂ ਕਿਸੇ ਤਰਾਂ ਦੀ ਕਾਰਵਾਈ ਨਹੀਂ ਕੀਤੀ ਗਈ।ਉਨਾਂ ਕਿਹਾ ਕਿ ਐਡਵੋਕੋਟ ਸੰਦੀਪ ਗੌਰਸੀ ਅਤੇ ਐਡਵੋਕੇਟ ਵਿਨੀਤ ਮਹਾਜਨ ਦੀ ਲੜਾਈ ‘ਚ ਈ.ਸੀ.ਆਈ ਵਲੋਂ ਚੌਣ ਕਮਿਸ਼ਨ ਪੰਜਾਬ ਨੂੰ ਭੇਜੇ ਗਏ ਪੱਤਰ ‘ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਹੈ। ਉਨਾਂ ਕਿਹਾ ਕਿ ਅਨਿਲ ਜੋਸ਼ੀ ਦੇ ਗ੍ਰਹਿ ਬੂਥ ਨੰ. 114 ‘ਚ 225 ਵੋਟਾਂ ਜਾਲੀ ਬਣੀਆ ਹੋਇਆ ਹਨ ਜੋ ਵਿਧਾਨਸਭਾ ਚੋਣਾਂ ਦੇ ਦੌਰਾਨ ਜੌਸ਼ੀ ਦੇ ਹੱਕ ‘ਚ ਭੁਗਤੀਆਂ। ਜਿਸਦੀ ਉਨਾਂ ਵੱਲੋਂ ਆਪਣੇ ਪੱਧਰ ‘ਤੇ ਜਾਂਚ ਕਰਵਾ ਲਈ ਗਈ ਹੈ। ਇਹੀ ਨਹੀਂ ਅਜੇ ਵੀ ਬਹੁਤ ਸਾਰੀਆ ਜਾਅਲੀ ਵੋਟਾਂ ਹਲਕੇ ‘ਚ ਬਣ ਰਹੀਆ ਹਨ। ਉਨਾਂ ਚੌਣ ਕਮਿਸ਼ਨ ਨੂੰ ਮੰਗ ਕਰਦਿਆਂ ਕਿਹਾ ਕਿ ਜਿੰਨਾ ਵੱਲੋਂ ਇਹ ਜਾਅਲੀ ਵੋਟਾਂ ਬਣਵਾਈਆਂ ਗਈਆਂ ਹਨ ਅਤੇ ਤੇ ਜਿਨਾਂ ਨੇ ਬਣਵਾਈਆਂ ਹਨ ਉਨਾਂ ‘ਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
Check Also
ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ
ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …