Saturday, June 29, 2024

ਸਰਕਾਰੀ ਕੰਨਿਆਂ ਸਕੂਲ ਬਟਾਲਾ ਦੀ ਸਕੂਲ ਮੈਨੇਜਮੈਟ ਕਮੇਟੀ ਦਾ ਗਠਨ

PPN1204201601

ਬਟਾਲਾ, 12 ਅਪ੍ਰੈਲ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਵਿਚ ਸਕੂਲ ਪ੍ਰਬੰਧ ਨੂੰ ਕੁਸਲਤਾ ਪੂਰਵਕ ਤੇ ਕੁਆਲਟੀ ਅਧੀਨ ਚਲਾਉਣ ਵਾਸਤੇ ਸਕੂਲ ਮੈਨੇਜਮੈਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਸਰਵ ਸਿਖਿਆ ਅਭਿਆਨ ਤਹਿਤ ਕਮੇਟੀਆਂ ਦੋ ਸਾਲ ਦੇ ਸਮੇ ਲਈ ਸਕੂਲਾਂ ਵਿਚ ਗਠਿਤ ਕੀਤੀਆਂ ਜਾਦੀਆਂ ਹਨ ਤੇ ਹਰ ਦੋ ਸਾਲ ਬਾਅਦ ਇਹਨਾਂ ਨੂੰ ਨਵੇ ਸਿਰਿੳ ਗਠਿਤ ਕਰਕੇ ਨਵੀਆਂ ਸੋਚਾਂ ਵਾਲੇ ਤੇ ਅਗਾਂਹ ਵਧੂ ਵਿਚਾਰਾ ਵਾਲੇ ਮੈਬਰ ਪਾ ਕਰੇ ਕਮੇਟੀ ਦਾ ਗਠਿਤ ਕੀਤਾ ਜਾਦਾ ਹੈ, ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਵੀ ਕਮੇਟੀ ਦਾ ਗਠਿਤ ਕਰ ਦਿਤਾ ਗਿਆ ਹੈ।ਵਾਈਸ ਪ੍ਰਿੰਸੀਪਲ ਕਮਲੇਸ਼ ਕੌਰ ਦੀ ਅਗਵਾਈ ਵਿਚ ਇਹ ਸਕੂਲ ਮੈਨੇਜਮੈਟ ਕਮੇਟੀ ਸਕੂਲ ਦੀ ਭਲਾਂਈ ਵਾਸਤੇ ਕੰਮ ਕਰੇਗੀ। ਇਹਨਾਂ ਮੈਬਰਾਂ ਵਿਚ ਚੇਅਰਮੈਨ ਰਜਨੀ, ਵਾਈਸ ਚੇਅਰਮੈਨ ਰਾਜ ਰਾਣੀ, ਮੈਬਰ ਪਲਵੀ, ਅਮਰਜੀਤ, ਰਾਧਾ ਰਾਣੀ, ਜਸਬੀਰ ਕੌਰ, ਲਖਵਿੰਦਰ ਕੌਰ, ਰਾਜ ਰਾਣੀ, ਪਰਮਜੀਤ ਸਿੰਘ, ਸ੍ਰੀਮਤੀ ਰੇਨੂੰ ਬਾਲਾ ਲੈਕਚਰਾਰ ਕਮਰਸ, ਸਿਵਾਨੀ, ਸੁਮਨ ਹਾਂਡਾਾਂ ਤੇ ਸਕੱਤਰ ਕਮਲੇਸ਼ ਕੌਰ ਇਸ ਕਮੇਟੀ ਵਿਚ ਦੋ ਸਾਲ ਵਾਸਤੇ ਆਪਣੇ ਅਹੁੱਦਿਆਂ ‘ਤੇ ਕੰਮ ਕਰਨਗੇ ਜਿਕਰਯੋਗ ਹੈ ਇਹ ਕਮੇਟੀਆਂ ਸਕੂਲ ਦੀ ਭਲਾਈ ਦੇ ਨਾਲ ਸਕੂਲ ਵਿਖੇ ਸਰਕਾਰ ਵੱਲੋ ਪਾ੍ਰਪਤ ਗਰਾਂਟਾਂ ਦੀ ਨਿਗਰਾਨੀ ਵੀ ਕਰਦੀਆਂ ਹਨ ਇਸ ਕਮੇਟੀ ਉਹਨਾਂ ਮੈਬਰਾਂ ਨੂੰ ਹੀ ਨਾਮਜ਼ਦ ਕੀਤਾ ਜਾਂਦਾ ਹੈ ਜਿੰਨਾ ਮਾਪਿਆਂ ਦੇ ਬੱਚੇ ਸਕੂਲ ਵਿਚ ਪੜਦੇ ਹੋਣ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply