Monday, July 1, 2024

ਭਵਨ ਦੀ ਉਸਾਰੀ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਿੰਡ ਗਾਂਧੀਆਂ

ਗੁਰਦਾਸਪੁਰ, 12 ਅਪ੍ਰੈਲ (ਨਰਿੰਦਰ ਬਰਨਾਲ)- ਗੁਰਦਾਸਪੁਰ ਦੇ ਨਾਲ ਲੱਗਦੇ ਪਿੰਡ ਗਾਂਧੀਆਂ ਦੇ ਸ੍ਰੀ ਗੁਰੂ ਰਵੀਦਾਸ ਮੰਦਿਰ ਵਿੱਚ ਕਾਰ ਸੇਵਾ ਚਲ ਰਹੀ ਹੈ ਜਿਸਨੂੰ ਲੈ ਕੇ ਪਿੰਡ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਅਤੇ ਸਮੀ ਗੁਰੂ ਰਵੀਦਾਸ ਕਮੇਟੀ ਦੇ ਪ੍ਰਧਾਨ ਪ੍ਰਕਾਸ ਕੁਮਾਰ ਨੇ ਦੱਸਿਆ ਕਿ ੇ ਪਿੰਡ ਗਾਂਧੀਆਂ ਵਿੱਚ ਗਰੀਬ ਅਤੇ ਲੋੜਵੰਦ ਲੋਕ ਬਹੁਤ ਜਿਆਦਾ ਹਨ ਅਤੇ ਇਹਨਾ ਨੇ ਜਦੋ ਕੋਈ ਘਰੇਲੂ ਪ੍ਰੋਗਰਾਮ ਜਿਵੇ ਸ਼ਾਦੀ ਸਮਾਰੋਹ ਜਾਂ ਕਿਸੇ ਦੀ ਰਸਮ ਪੱਗੜੀ ਆਦਿ ਪ੍ਰੋਗਰਾਮ ਕਰਾਉਣੇ ਹੁੰਦੇ ਹਨ ਤਾਂ ਇਹਨਾਂ ਲੋਕਾਂ ਦੇ ਘਰਾਂ ਵਿਚ ਜਗ੍ਹਾ ਘੱਟ ਹੋਣ ਕਰਕੇ ਇਹ ਫੈਸਲਾ ਲਿਆ ਕਿ ਗੁਰੂ ਰਵੀਦਾਸ ਮੰਦਿਰ ਵਿੱਚ ਦੋ ਵੱਡੇ ਹਾਲ ਬਣਾ ਦੇਈਏ। ਇਹਨਾਂ ਹਾਲ ਕਮਰਿਆਂ ਵਿੱਚ ਕਿਸੇ ਵੀ ਬਰਾਦਰੀ ਦਾ ਕੋਈ ਵੀ ਪਰਿਵਾਰ ਆਪਣਾ ਪ੍ਰੋਗਰਾਮ ਬਿਨਾਂ ਕਿਸੇ ਭੇਦਭਾਵ ਦੇ ਕਰਵਾ ਸਕਦਾ ਹੈ। ਇਸ ਦਾ ਪਿੰਡ ਦੇ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਕਿਉਕਿ ਹਰ ਕੋਈ ਵਿਅਕਤੀ ਪੇਲਸ ਵਿੱਚ ਪ੍ਰੋਗਰਾਮ ਨਹੀਂ ਕਰਵਾ ਸਕਦਾ।ਇਸ ਲਈ ਪਿੰਡ ਵਾਸੀਆਂ ਦੇ ਕਹਿਣ ਤੇ ਮੰਦਿਰ ਕਮੇਟੀ ਨੂੰ ਇਹ ਬੇਨਤੀ ਕੀਤੀ ਕਿ ਜੋ ਮੰਦਿਰ ਕਮੇਟੀ ਨੇ ਸਵੀਕਾਰ ਕਰ ਲਈ ਅਤੇ ਹੁਣ ਪਿੰਡ ਵਾਸੀਆਂ ਦੇ ਯੋਗਦਾਨ ਨਾਲ ਇਥੋਂ ਦੋ ਹਾਲ ਬਣਾਉਣ ਲਈ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ।ਸ਼ਰਧਾਲੁ ਇੱਥੇ ਦਿਨ ਰਾਤ ਇਕ ਕਰਕੇ ਵੱਧ ਤੋਂ ਵੱਧ ਆਪਣੀ ਸੇਵਾ ਦੇ ਰਹੇ ਹਨ।ਇਲਾਕੇ ਦੇ ਹੋਰ ਵੀ ਲੋਕਾਂ ਨੂੰ ਬੇਨਤੀ ਹੈ ਕਿ ਇਸ ਕੰਮ ਵਿੱਚ ਬਲਾ ਭੇਦਭਾਵ ਦੇ ਯੋਗਦਾਨ ਪਾਉਣ ।ਇਸ ਮੌਕੇ ਤੇ ਪzzਧਾਨ ਪ੍ਰਕਾਸ ਚੰਦ, ਕਾਂਤਾ ਦੇਵੀ, ਆਸ਼ਾ ਰਾਣੀ, ਸ਼ਾਰਧਾ ਦੇਵੀ, ਬੀਨਾ ਦੇਵੀ, ਕਮਲਾ ਦੇਵੀ, ਅਜੇਕ ੁਮਾਰ, ਪਿੰਸ ਕੁਮਾਰ, ਲੱਕੀ, ਚਿੰਅੂ, ਕੰਸ ਰਾਜ, ਸ਼ਿਮਲਾ ਦੇਵੀ, ਦੀਪਕ, ਬਲਦੇਵ ਰਾਜ, ਗੀਤੋ ਦੇਵੀ, ਅੰਜੂ ਬਾਲਾ, ਆਦਿ ਕਾਫੀ ਜਿਆਦਾ ਮਾਤਰਾ ਵਿੱਚ ਸ਼ਰਧਾਲੁ ਇੱਥੇ ਆਪਣੀ ਸੇਵਾ ਦੇ ਰਹੇ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply