ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ 5 ਵਿਦਿਆਰਥਣਾਂ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਰਵਾਏ ਜਾਣ ਵਾਲੇ ਧਾਰਮਿਕ ਇਮਤਿਹਾਨ ਦੀ ਮੈਰਿਟ ਲਿਸਟ ‘ਚ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਦੱਸਿਆ ਕਿ ਸਿਹਤਮੰਦ ਸਮਾਜ ਦੀ ਸਿਰਜਨਾ ਦਾ ਆਧਾਰ ਸੁਲੱਖਣੀ ਨਾਰੀ ਹੈ। ਇਸੇ ਮਕਸਦ ਤਹਿਤ ਵਿਦਿਆਰਥਣਾਂ ਨੂੰ ਦੁਨੀਆਵੀ ਅਤੇ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਦੇ ਕੇ ਰੂਹਾਨੀਅਤ ਪੱਧਰ ‘ਤੇ ਬਲਵਾਨ ਕੀਤਾ ਜਾਂਦਾ ਹੈ, ਜਿਸਦੇ ਫ਼ਲਸਰੂਪ ਨਵਦੀਪ ਕੌਰ ਅਤੇ ਅਨੂਰੀਤ ਕੌਰ ਨੇ 4100/-ਰੁਪਏ ਪ੍ਰਤੀ ਵਿਦਿਆਰਥਣ, ਮਨਦੀਪ ਕੌਰ, ਕਿਰਨਪ੍ਰੀਤ ਕੌਰ ਅਤੇ ਮਨਜੌਤ ਕੌਰ ਨੇ 3100/-ਰੁਪਏ ਪ੍ਰਤੀ ਵਿਦਿਆਰਥਣ ਸਕਾਲਰਸ਼ਿਪ ਪ੍ਰਾਪਤ ਕਰਕੇ ਕਾਲਜ ਦੇ ਨਾਂਅ ਨੂੰ ਚਾਰ ਚੰਨ ਲਗਾਇਆ। ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਚੈੱਕ ਦੇ ਕੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕੀਤਾ ਅਤੇ ਅਜੋਕੇ ਯੁੱਗ ‘ਚ ਨੈਤਿਕ ਕਦਰਾਂ-ਕੀਮਤਾਂ ਨੂੰ ਸੰਭਾਲਣ ਦੀ ਪ੍ਰੇਰਣਾ ਦਿੱਤੀ। ਧਾਰਮਿਕ ਸਿੱਖਿਆ ਇੰਚਾਰਜ ਡਾ. ਸਤਨਾਮ ਕੌਰ ਭੱਲਾ ਅਤੇ ਪ੍ਰੋ. ਨੀਲਮਜੀਤ ਕੌਰ ਨੇ ਵਿਦਿਆਰਥਣਾਂ ਦੀ ਵਧੀਆ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …