Friday, October 18, 2024

ਸ. ਬਲਦੇਵ ਸਿੰਘ ਖੱਟੜਾ ਦੀ ਯਾਦ ‘ਚ 6 ਫਰਵਰੀ ਨੂੰ ਹੋਣ ਵਾਲਾ ਕਬੱਡੀ ਕੱਪ ਮੁਲਤਵੀ- ਖੱਟੜਾ

ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਸ. ਬਲਦੇਵ ਸਿੰਘ ਖੱਟੜਾ ਦੀ ਯਾਦ ‘ਚ ਬਣੇ ਹਰਮਨ ਖੱਟੜਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਇਕੱਤਰਤਾ ਖੱਟੜਾ ਰਾਈਸ ਮਿੱਲ ਖੰਨਾ ਵਿਖੇ ਹੋਈ। ਜਿਸ ਵਿਚ ਕਲੱਬ ਦੇ ਸਰਪ੍ਰਸਤ ਸ. ਰਣਬੀਰ ਸਿੰਘ ਖੱਟੜਾ ਡੀ. ਆਈ. ਜੀ. ਪੰਜਾਬ ਪੁਲਿਸ, ਕਲੱਬ ਦੇ ਪ੍ਰਧਾਨ ਤੇ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਦਲਮੇਘ ਸਿੰਘ ਖੱਟੜਾ, ਸ. ਮਨਸਾ ਸਿੰਘ ਰਿਟਾਇਰਡ ਜ਼ਿਲ੍ਹਾ  ਸਪੋਰਟਸ ਆਫ਼ੀਸਰ, ਸ. ਯਾਦਵਿੰਦਰ ਸਿੰਘ ਯਾਦੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸ.ਇਕਬਾਲ ਸਿੰਘ ਚੰਨੀ ਪ੍ਰਧਾਨ ਨਗਰ ਕੌਸਲ ਖੰਨਾ, ਸ. ਹਰਜਿੰਦਰ ਸਿੰਘ ਲਾਲ, ਸ. ਜੀਤ ਸਿੰਘ ਐਮ.ਸੀ., ਸ. ਜਗਦੀਪ ਸਿੰਘ ਢਿਲੋਂ, ਸ. ਗੁਰਬੀਰ ਸਿੰਘ, ਸ. ਜਗਦੇਵ ਸਿੰਘ ਪੰਚ, ਸ. ਹਰਮਨ ਸਿੰਘ ਖੱਟੜਾ, ਸ. ਲਖਬੀਰ ਸਿੰਘ ਕਲਾਲ ਮਾਜਰਾ, ਸ. ਰਣਜੀਤ ਸਿੰਘ ਜੁਆਇੰਟ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਨੇ ਸ਼ਮੂਲੀਅਤ ਕੀਤੀ। ਇਕੱਤਰਤਾ ‘ਚ ਹੋਏ ਫ਼ੈਸਲੇ ਬਾਰੇ ਮੁਕੰਮਲ ਜਾਣਕਾਰੀ ਦਿੰਦਿਆਂ ਪ੍ਰੈੱਸ ਦੇ ਨਾਂਅ ਜਾਰੀ ਬਿਆਨ ਵਿੱਚ ਕਲੱਬ ਦੇ ਪ੍ਰਧਾਨ ਸ. ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਵਰਗਵਾਸੀ ਸ. ਬਲਦੇਵ ਸਿੰਘ ਖੱਟੜਾ ਦੀ ਮਿੱਠੀ ਯਾਦ ਵਿੱਚ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਤੀਸਰਾ ਕਬੱਡੀ ਟੂਰਨਾਮੈਂਟ 6 ਫਰਵਰੀ ਦਿਨ ਵੀਰਵਾਰ ਨੂੰ ਕਰਵਾਇਆ ਜਾਣਾ ਸੀ ਜੋ ਮੋਸਮ ਦੀ ਖਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕੱਲਬ ਦੀ ਇਕਤੱਰਤਾ ਰਖਕੇ ਜਲਦ ਹੀ ਨਵੀਂ ਤਾਰੀਖ ਨਿਸ਼ਚਿਤ ਕੀਤੀ ਜਾਵੇਗੀ। ਸ. ਖੱਟੜਾ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ‘ਚ ਪੰਜਾਬ ਭਰ ਤੋਂ 8 ਨਾਮਵਰ ਟੀਮਾਂ ਨੂੰ ਹਿੱਸਾ ਲੈਣ ਲਈ ਬੁਲਾਇਆ ਗਿਆ ਸੀ।ਇਨਾਂ ਸਭ ਨੂੰ ਨਵੀ ਤਾਰੀਖ ਨਿਸ਼ਚਿਤ ਕਰਕੇ ਸੂਚਿਤ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸ.ਬਲਦੇਵ ਸਿੰਘ ਖਟੜਾ ਦੀ ਯਾਦ ਵਿੱਚ ਕਰਵਾਏ ਜਾਂਦੇ ਕਬੱਡੀ ਕੱਪ ਦਾ ਮੁੱਖ ਮਕਸਦ ਇਹ ਹੈ ਕਿ ਨੌਜਵਾਨ ਪੀੜ੍ਹੀ ਦਾ ਖੇਡਾਂ ਵੱਲ ਰੁਝਾਨ ਹੋਵੇ ਤਾਂ ਜੋ ਉਹ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਸੰਭਾਲ ਸਕਣ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply