Saturday, January 25, 2025

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਡੱਚ ਮਾਹਿਰ ਵੱਲੋਂ 3 ਰੋਜ਼ਾ ਯੋਗਾ ‘ਤੇ ਵਰਕਸ਼ਾਪ

05021405
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਓਸਲੋ (ਨਾਰਵੇ) ਤੋਂ ਇੱਥੇ ਪੁੱਜੀ ਪ੍ਰੋ: ਐਨਏਟੇ ਥਾਈਜੇਸਨ ਦੁਆਰਾ ਇਕ 3 ਰੋਜ਼ਾ ‘ਪੰਤਾਂਜ਼ਲੀ-ਯੋਗ ਦੇ ਅਮਲ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਉਨ੍ਹਾਂ ਰੋਜ਼ਾਨਾ ਜੀਵਨ ‘ਚ ਯੋਗ ਨੂੰ ਅਪਨਾਉਣ ਅਤੇ ਇਸਦੀ ਗੁਣਵਤਾ ਤੋਂ ਭਰਪੂਰ ਫ਼ਾਇਦਾ ਉਠਾਕੇ ਆਪਣੇ ਆਪ ਨੂੰ ਸਰੀਰਿਕ ਫ਼ਿਟਨਸ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ‘ਤੇ ਜ਼ੋਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰੋ: ਥਾਈਜੇਸਨ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਖਾਸ ਕਰਕੇ ਅਧਿਆਪਕਾਂ ਨੂੰ ਵੀ ਯੋਗ ਆਸਨ ਅਪਨਾਕੇ ਜੀਵਨ ਕਾਮਯਾਬ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਮਕਸਦ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਯੋਗ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਮਨੁੱਖ ਬਹੁਤ ਸਾਰੇ ਮਾਨਸਿਕ ਤਨਾਵਾਂ ‘ਚ ਘਿਰਿਆ ਹੋਇਆ ਹੈ। ਪ੍ਰੋ: ਥਾਈਜੇਸਨ ਨੇ ਇਕ ਪ੍ਰੈਕਟੀਕਲ ਸ਼ੈਸ਼ਨ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਯੋਗ ਆਸਨ ਕਰਨ ਦੇ ਨੁਕਤੇ ਦੱਸੇ ਤੇ ਆਪ ਵੀ ਅਭਿਆਸ ਦੌਰਾਨ ਇਨ੍ਹਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਜੋ ਕਿ ਆਉਣ ਵਾਲੇ ਸਮੇਂ ‘ਚ ਅਧਿਆਪਕ ਬਣਨਗੇ ਇਸ ਵਰਕਸ਼ਾਪ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਅੱਗੇ ਤੋਂ ਵਿਦਿਆਰਥੀਆਂ ‘ਚ ਇਸ ਪ੍ਰਸਾਰ ਕਰ ਸਕਦੇ ਹਨ। ਇਸ ਮੌਕੇ ਅਧਿਆਪਕ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।

Check Also

ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵਨਿਊ ‘ਚ ਗਣਤੰਤਰ ਦਿਵਸ ਸਮਾਗਮ ਆਯੋਜਿਤ

ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ) – ਗਵਰਨਮੈਂਟ ਆਈ.ਟੀ.ਆਈ ਰਣਜੀਤ ਐਵੇਨਿਊਞ ‘ਚ ਅੱਜ ਗਣਤੰਤਰ ਦਿਵਸ ਦੇ …

Leave a Reply