Monday, July 1, 2024

ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਦਾ ਜਿਲ੍ਹਾ ਪੱਧਰੀ ਸਮਾਗਮ ਅਰਬਨ ਪੀ.ਐਚ.ਸੀ.ਬਸਤੀ ਲਾਲ ਸਿੰਘ ਵਿਖੇ ਕਰਵਾਇਆ

PPN2604201611ਬਠਿੰਡਾ, 26 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਦਾ ਜਿਲ੍ਹਾ ਪੱਧਰੀ ਸਮਾਗਮ ਡਾ: ਤੇਜਵੰਤ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ, ਬਠਿੰਡਾ ਦੀ ਦੇਖ-ਰੇਖ ਹੇਠ ਅਰਬਨ ਪੀ.ਐਚ.ਸੀ ਬਸਤੀ ਲਾਲ ਸਿੰਘ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਸਮਾਜਸੇਵੀ ਸੰਸਥਾਵਾਂ ਆਸ਼ਾ ਵਰਕਰ, ਨਰਸਿੰਗ ਵਿਦਿਅਰਥਣਾਂ, ਪੈਰਾਮੈਡੀਕਲ ਸਟਾਫ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਠਿੰਡਾ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਜਸਵਿੰਦਰ ਸ਼ਰਮਾ, ਡਾ: ਰਾਜਪਾਲ ਸਿੰਘ ਜਿਲ੍ਹਾ ਐਪੀਡੀਮਾਲੋਜਿਸਟ ਅਤੇ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਬਠਿੰਡਾ ਵੱਲੋਂ ਜਾਣਕਾਰੀ ਦਿੱਤੀ ਗਈ। ਆਪਣੇ ਸੰਬੋਧਨ ਵਿੱਚ ਡਾ: ਤੇਜਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਹ ਤਹੱਈਆ ਕੀਤਾ ਹੈ ਕਿ ਸਾਲ 2030 ਤੱਕ ਭਾਰਤ ਵਿੱਚੋਂ ਮਲੇਰੀਆ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰੋਗਰਾਮ ਪਬਲਿਕ ਦੇ ਸਹਿਯੋਗ ਬਿਨ੍ਹਾਂ ਨਹੀ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸੁਰੂ ਕੀਤਾ ਗਿਆ ਸਵੱਛ ਭਾਰਤ ਅਭਿਆਨ ਪ੍ਰੋਗਰਾਮ ਇਸ ਕੜੀ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਪ੍ਰੋਗਰਾਮ ਦੇ ਤਹਿਤ ਆਪਣੇ ਘਰ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਬੁਖਾਰ ਹੋ ਸਕਦਾ ਹੈ। ਇਸ ਲਈ ਦਵਾਈ ਸੁਰੂ ਕਰਨ ਤੋਂ ਪਹਿਲਾ ਮਰੀਜ਼ ਦੇ ਖੂਨ ਦੀ ਜਾਂਚ ਬਹੁਤ ਜਰੂਰੀ ਹੈ ਤਾਂ ਜੋ ਖੂਨ ਦੇ ਟੈਸਟ ਦੀ ਰਿਪੋਰਟ ਆਉਣ ਤੇ ਮਰੀਜ਼ ਦਾ ਸਹੀ ਇਲਾਜ ਸੁਰੂ ਕੀਤਾ ਜਾ ਸਕੇ । ਡਾ: ਰਾਜਪਾਲ ਸਿੰਘ ਜਿਲ੍ਹਾਂ ਐਪੀਡੀਮਾਲੋਜਿਸਟ ਵੱਲੋਂ ਮਲੇਰੀਆ ਬੁਖਾਰ ਕੀ ਹੈ ਉਸਦੇ ਲੱਛਣ ਅਤੇ ਨਿਸ਼ਾਨੀਆਂ ਕੀ ਹਨ ਅਤੇ ਮਲੇਰੀਆ ਅਰੈਡੀਕੇਸ਼ਨ ਲਈ ਸਰਕਾਰ ਵੱਲੋਂ ਕੀ ਯਤਨ ਕੀਤੇ ਜਾ ਰਹੇ ਹਨ ਬਾਰੇ ਵਿਸ਼ਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਹਨਾ ਸਰਕਾਰ ਵੱਲੋਂ ਚਲਾਏ ਗਏ ਡਰਾਈ-ਡੇਅ ਅਭਿਆਨ ਬਾਰੇ ਵੀ ਜਾਗਰੂਕ ਕੀਤਾ ਗਿਆ। ਜਸਵਿੰਦਰ ਸ਼ਰਮਾ ਵੱਲੋਂ ਪਰਸਨਲ ਹਾਈਜੀਨ ਅਤੇ ਆਲੇ-ਦੁਆਲੇ ਦੀ ਸਫਈ ਬਾਰੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡਾ: ਰਕੇਸ ਗੋਇਲ ਜਿਲ੍ਹਾ ਟੀਕਾ ਕਰਣ ਅਫਸਰ, ਡਾ: ਰਵਨਜੀਤ ਕੋਰ ਬਰਾੜ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ: ਅਸੋਕ ਮੌਗਾ ਜਿਲ੍ਹਾ ਟੀ.ਬੀ.ਅਫਸਰ, ਡਾ:ਪੈਮਲ ਬਾਂਸ਼ਲ, ਡਾ: ਰਵਿੰਦਰ ਸਿੰਘ ਐਪੀਡੀਮਾਲੋਜਿਸਟ, ਡਾ: ਕਿਰਨ ਜੋਤੀ, ਸੁਰਿੰਦਰ ਵਰਮਾ, ਸਹਾਇਕ ਯੂਨਿਟ ਅਫਸਰ, ਸੁਖਚੈਨ ਸਿੰਘ ਸਹਾਇਕ ਯੂਨਿਟ ਅਫਸਰ, ਰਸ਼ਪਾਲ ਕਮਾਰ, ਨਰਦੇਵ ਸਿੰਘ ਐਸ.ਆਈ, ਹਰਜੀਤ ਸਿੰਘ ਐਸ.ਆਈ ਕੇਵਲ ਕ੍ਰਿਸਨ ਐਸ.ਆਈ, ਵਕੀਲ ਖਾ ਸਟੋਰ ਕੀਪਰ ਆਦਿ ਹਾਜ਼ਰ ਹੋਏ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply