Monday, July 1, 2024

ਵਿਦਿਆਰਥੀਆਂ ਨੇ ‘ਬੀਹੂ’ ਦਾ ਤਿਉਹਾਰ ਮਨਾਇਆ

PPN2604201612ਬਠਿੰਡਾ, 26 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਸਾਮ ਦਾ ਰਵਾਇਤੀ ਲੋਕ-ਨਾਚ ਬੀਹੂ ਅਤੇ ਕੇਰਲਾ ਦਾ ਬੀਸ਼ੂ ਤਿਉਹਾਰ ਮਾਨਯੋਗ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਅਤੇ ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਦੇਸ਼ ਦੇ ਉੱਤਰ-ਪੂਰਬੀ ਸੂਬਿਆਂ ਤੋਂ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵੱਲੋਂ ਬਾਬਾ ਦੀਪ ਸਿੰਘ ਹੋਸਟਲ ਵਿਖੇ ਬੜੇ ਉਤਸ਼ਾਹ ਸਹਿਤ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਡਾ. ਅਸ਼ਵਨੀ ਸੇਠੀ, ਮੈਨੇਜਮੈਂਟ ਮੈਂਬਰ ਗੁਰਪ੍ਰਤਾਪ ਸਿੰਘ, ਪ੍ਰਬੰਧਨ ਅਧਿਕਾਰੀ ਗੁਰਦੇਵ ਸਿੰਘ ਕੋਟ ਫੱਤਾ ਅਤੇ ਯੂਨੀਵਰਸਿਟੀ ਦੇ ਹੋਰ ਤਕਨੀਕੀ ਸਟਾਫ ਨੇ ਹਾਜ਼ਰ ਹੋ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਇੰਜ. ਮੋਕੀਬਰ ਹੁਸੈਨ ਮਜ਼ੂਮਦਰ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਦਾ ਡਾਇਰੈਕਟਰ ਫਾਇਨਾਂਸ ਡਾ ਨਰਿੰਦਰ ਸਿੰਘ ਨੇ ਉਦਘਾਟਨ ਕੀਤਾ ਅਤੇ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਪ੍ਰੋਗਰਾਮ ਦਾ ਸੰਚਾਲਨ ਵਿਦਿਆਰਥੀ ਦੀਪੰਕਰ ਸਾਹਾ, ਵਿਸ਼ਵਜੀਤ ਭੱਟਾਚਾਰੀਆ ਅਤੇ ਕ੍ਰਿਸ਼ਨ ਰਜਕ ਦਾਸ ਨੇ ਸਾਥੀਆਂ ਗੌਤਮ ਚੌਧਰੀ, ਸਾਮੁੱਜਲ ਮਹਾਂਤਾ, ਅਰਜੁਨ ਸੁਰੇਸ਼, ਮੁਹੰਮਦ ਮੁਸਤਕ, ਇਨਾਮੁਲ ਹੱਕ, ਮੁਹੰਮਦ ਫ਼ਾਰੂਕੀ, ਨਵਾਜੋਤੀ ਦੇਕਾ, ਗੋਜਨ ਬੋਰੋ, ਬਿਪਰਜੀਤ ਕਕਾਤੀ, ਕੁਲਦੀਪ ਕਲੀਤਾ, ਰੁਹੂਲ ਅਮੀਨ ਅਹਿਮਦ ਆਦਿ ਦੇ ਸਹਿਯੋਗ ਨਾਲ ਕੀਤਾ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਖੇਤਰੀ ਸੱਭਿਆਚਾਰਕ ਗੀਤਾਂ ਅਤੇ ਰਵਾਇਤੀ ਨਾਚ ਬੀਹੂ ਅਤੇ ਬੀਸ਼ੂ ਵਰਗੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੀ ਦਿਲਚਸਪ ਪੇਸ਼ਕਾਰੀ ਕੀਤੀ। ਜ਼ਿਕਰਯੋਗ ਹੈ ਕਿ ਬੀਹੂ ਅਸਾਮ ਰਾਜ ਵਿਚ ਵਾਢੀ ਦਾ ਇੱਕ ਰਵਾਇਤੀ ਤਿਉਹਾਰ ਹੈ ਜੋ ਅਸਾਮੀ ਲੋਕਾਂ ਵੱਲੋਂ ਬੜੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ।ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਸੱਭਿਆਚਾਰਕ ਸਰਗਰਮੀ ਲਈ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਪੜ੍ਹਾਈ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply