Wednesday, July 3, 2024

ਸਿਹਤ ਬੀਮਾ ਯੋਜਨਾ ਦੇ ਸਮਾਰਟ ਕਾਰਡਾਂ ਦੀ ਪਿੰਡ ਪਿੰਡ ਜਾ ਕੇ ਕੀਤੀ ਜਾ ਰਹੀ ਹੈ ਵੰਡ- ਪ੍ਰੀਤਕੰਵਰ ਬਰਾੜ

PPN0405201604

ਫਾਜ਼ਿਲਕਾ, 4 ਮਈ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਿਹਤ ਸੁਰੱਖਿਆ ਸਬੰਧੀ ਚਲਾਈ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਾਰਕਿਟ ਕਮੇਟੀ ਦੇ ਸਕੱਤਰ ਸ. ਪ੍ਰੀਤ ਕੰਵਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸਾਂ ਤੇ ਵੱਖ- ਵੱਖ ਪਿੰਡਾਂ ਵਿਚ ਕਾਰਡਾਂ ਦੀ ਵੰਡ ਕੀਤੀ । ਅੱਜ ਫਾਜਿਲਕਾ ਦੇ ਪਿੰਡ ਬਨਵਾਲਾ ਹਨਵੰਤਾ ਦੇ ਮੰਦਰ ਵਿਖੇ ਕਾਰਡਾਂ ਦੀ ਵੰਡ ਸਰਪੰਚ ਸ੍ਰੀ ਅਨਿਲ ਕੁਮਾਰ ਸੁਥਾਰ ਦੀ ਹਾਜਰੀ ਵਿਚ ਕੀਤੀ ਗਈ । ਜਿਹੜੇ ਕਾਰਡ ਧਾਰਕ ਮੌਕੇ ਤੇ ਨਹੀ ਪਹੁੰਚ ਸਕੇ ਉਨ੍ਹਾਂ ਦੇ ਘਰਾਂ ਵਿਚ ਵੀ ਜਾ ਕੇ ਕਾਰਡਾਂ ਦੀ ਵੰਡ ਕੀਤੀ ਗਈ ਇਨ੍ਹਾਂ ਕਾਰਡਾਂ ਦੇ ਵੰਡਣ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਬੀਮਾਂ ਯੋਜਨਾ ਦਾ ਲਾਭ ਦੇਣਾ ਹੈ ਇਨ੍ਹਾਂ ਕਾਰਡਾਂ ਦੀ ਵੰਡ ਮਾਰਕਿਟ ਕਮੇਟੀ ਫਾਜਿਲਕਾ ਦੇ ਮੁਲਾਜਮ ਸ੍ਰੀ ਮਨਦੀਪ ਕਮਰਾ (ਮੰਡੀ ਸੁਪਰਵਾਈਜਰ) ਅਤੇ ਸ੍ਰੀ ਨਰੇਸ ਦਾਵੜਾ (ਆਕਸਨ ਰਿਕਾਰਡਰ) ਵੱਲੋਂ ਕੀਤੀ ਗਈ ਇਸ ਮੌਕੇ ਪਿੰਡ ਦੇੇ ਪਤਵੰਤੇ ਸੱਜਣ ਵੀ ਹਾਜਰ ਸਨ ਪਿੰਡ ਦੇ ਲੋਕਾਂ ਨੇ ਕਾਰਡ ਮਿਲਣ ਤੇ ਖੁਸੀ ਪ੍ਰਗਟ ਕੀਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
ਸ. ਬਰਾੜ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕਮੇਟੀ ਦੇ ਮੁਲਾਜਮਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਪਿੰਡ ਸਲੇਮਸਾਹ, ਅਭੁੱਨ, ਬਨਵਾਲਾ ਹਨਵੰਤਾ, ਰਾਮਪੁਰਾ, ਕਬੁਲਸ਼ਾਹ ਖੁੱਬਣ, ਜੰਡਵਾਲਾ ਖਰਤਾ, ਟਿੱਲਾਂ ਵਾਲੀ, ਸਤੀਰਵਾਲਾ, ਸਾਬੂਆਣਾ, ਆਲਸ਼ਾਹ, ਰਾਣਾ, ਮਹਾਤਮ ਨਗਰ, ਪੈਂਚਾਵਾਲੀ, ਤੁਰਕਾਂਵਾਲੀ, ਆਹਲ ਬੋਦਲਾ , ਬਹਿਕ ਹਸਤਾ, ਝੁੱਗੇ ਗੁਲਾਬ, ਸਾਮਾ ਖਾਨਕਾ, ਥੇਹ ਕਲੰਦਰ, ਪੱਕਾ ਚਿਸ਼ਤੀ, ਕੇਰੀਆਂ, ਘੜੁੰਮੀ, ਅਤੇ ਆਸਫਵਾਲਾ ਵਿਖੇ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ, ਉਨ੍ਹਾਂ ਕਮੇਟੀ ਦੇ ਮੁਲਾਜਮਾਂ ਨੂੰ ਕਾਰਡ ਧਾਰਕਾਂ ਤੱਕ ਕਾਰਡ ਪਹੁੰਚਾਉਣ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ ਉਨ੍ਹਾਂ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜੇਕਰ ਕਾਰਡ ਮਿਲਣ ਵਿਚ ਕਿਸੇ ਕਿਸਮ ਦੀ ਮੁਸਕਿਲ ਪੇਸ਼ ਆਉਂਦੀ ਹੈ ਤਾਂ ਉਹ ਕਿਸੇ ਵੀ ਕੰਮਕਾਜ ਵਾਲੇ ਦਿਨ ਦਫ਼ਤਰ ਮਾਰਕਿਟ ਕਮੇਟੀ ਵਿਚ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply