Wednesday, July 3, 2024

ਡਾ: ਸਿਆਲਕਾ ਵੱਲੋਂ ਅਕਾਲੀ ਦਲ ਐਸ. ਸੀ ਵਿੰਗ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਅਹੁਦੇਦਾਰਾਂ ਦਾ ਐਲਾਨ

PPN0405201611

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ)- ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਲ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਅਤੇ ਐਸ:ਸੀ ਵਿੰਗ ਦੇ ਪ੍ਰਧਾਨ ਸz ਗੁਲਜ਼ਾਰ ਸਿੰਘ ਰਣੀਕੇ ਦੇ ਨਾਲ ਸਲਾਹ ਉਪਰੰਤ ਐਸ:ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ: ਤਰਸੇਮ ਸਿੰਘ ਸਿਆਲਕਾ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਐਸ:ਸੀ ਵਿੰਗ ਦੇ ਜ਼ਿਲ੍ਹਾ (ਦਿਹਾਤੀ) ਅਹੁਦੇਦਾਰਾਂ ਦਾ ਐਲਾਨ ਕੀਤਾ। ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸz ਗੁਰਵਿੰਦਰਪਾਲ ਸਿੰਘ ਲਾਲੀ ਰਣੀਕੇ ਅਤੇ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਪਰਗਟ ਸਿੰਘ ਬੰਗਾਲੀ ਪੁਰ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ: ਸਿਆਲਕਾ ਨੇ ਕਿਹਾ ਕਿ ਐਸ:ਸੀ ਵਿੰਗ 2017 ਦੀਆਂ ਆਉਂਦੀਆਂ ਚੋਣਾਂ ਵਿੱਚ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਲਿਆਉਣ ਵਿੱਚ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਵਿੰਗ ਵੱਲੋਂ ਪਿੰਡ ਪੱਧਰ ਤੇ 11 ਮੈਂਬਰੀ ਕਮੇਟੀਆਂ ਗਠਿਤ ਕਰਨ ਤੋਂ ਇਲਾਵਾ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਇੱਕ ਕਰੇਗੀ। ਰਾਜ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਸਕੀਮਾਂ ਲਾਗੂ ਹੋਣ ਨਾਲ ਇੰਨਾਂ ਵਰਗਾਂ ਨੂੰ ਸੁੱਖ ਦਾ ਸਾਹ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੈ, ਜਿਸ ਨੇ ਐਸ:ਸੀ, ਬੀ:ਸੀ ਅਤੇ ਗਰੀਬ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਏਜੰਡੇ ਨੂੰ ਪਹਿਲ ਦਿੱਤੀ। ਜਿਸ ਵਿੱਚ ਲੜਕੀਆਂ ਲਈ ਸ਼ਗਨ ਸਕੀਮ, ਮਕਾਨਾਂ ਉੱਸਾਰੀ ਲਈ ਗਰਾਂਟਾਂ ਅਤੇ ਸਾਡੇ ਬੱਚਿਆਂ ਨੂੰ ਮੁਫ਼ਤ ਪੜਾਈ ਤੇ ਮੁਫ਼ਤ ਕਿਤਾਬਾਂ ਤੋਂ ਇਲਾਵਾ ਵਜ਼ੀਫੇ , ਫਰੀ ਬਿਜਲੀ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਇਸ ਤੋਂ ਇਲਾਵਾ ਪਿੰਡਾਂ ਵਿੱਚ ਧਰਮਸ਼ਾਲਾ ਅਤੇ ਸ਼ਹਿਰਾਂ ਵਿੱਚ ਡਾਕਟਰ ਬੀ ਆਰ ਅੰਬੇਦਕਰ ਭਵਨਾਂ ਦੀ ਉੱਸਾਰੀ ਕਰਵਾਈ ਗਈ ਅਤੇ ਅਨੁਸੂਚਿਤ ਜਾਤੀਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਪ੍ਰੋਟੈਕਸ਼ਨ ਸੈੱਲਾਂ ਦੀ ਸਥਾਪਨਾ ਕੀਤੀ। ਉਨ੍ਹਾਂ ਕਿਹਾ ਕਿ ਇੰਨਾਂ ਕਲਿਆਣਕਾਰੀ ਯੋਜਨਾਵਾਂ ਅਤੇ ਸਹੂਲਤਾਂ ਦੀ ਬਦੌਲਤ ਅੱਜ ਸਾਰਾ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ।
ਡਾ: ਸਿਆਲਕਾ ਵੱਲੋਂ ਐਲਾਨੇ ਗਏ ਜਥੇਬੰਦਕ ਢਾਂਚੇ ਵਿੱਚ 17 ਸੀਨੀਅਰ ਮੀਤ ਪ੍ਰਧਾਨ, 17 ਮੀਤ ਪ੍ਰਧਾਨ, 12 ਜੂਨੀਅਰ ਮੀਤ ਪ੍ਰਧਾਨ, 14 ਜਨਰਲ ਸਕੱਤਰ, 9 ਸਕੱਤਰ, 18 ਜਥੇਬੰਦ ਸਕੱਤਰ, 14 ਪ੍ਰਚਾਰ ਸਕੱਤਰ, 20 ਵਰਕਿੰਗ ਕਮੇਟੀ ਮੈਂਬਰਾਂ ਸਮੇਤ 12 ਸਰਕਲ ਪ੍ਰਧਾਨ ਸ਼ਾਮਲ ਹਨ। ਸੀਨੀਅਰ ਮੀਤ ਪ੍ਰਧਾਨਾਂ ਵਿੱਚ ਜ਼ੈਲ ਸਿੰਘ ਗੋਪਾਲਪੁਰਾ, ਨਾਨਕ ਸਿੰਘ ਮਜੀਠਾ, ਸੂਬੇਦਾਰ ਕਰਤਾਰ ਸਿੰਘ, ਮੇਜਰ ਸਿੰਘ ਭੁੱਲਰ, ਸਰਬਜੀਤ ਸਿੰਘ ਭਿੱਟੇ ਵੱਢ, ਪਰਮਜੀਤ ਸਿੰਘ ਝੰਜੋਟੀ, ਹਰਪਾਲ ਸਿੰਘ ਖਿਆਲਾ, ਦੇਸਾ ਸਿੰਘ ਹੁਸ਼ਿਆਰਨਗਰ, ਜਗੀਰ ਸਿੰਘ ਮਾਨਾਂਵਾਲਾ, ਚੰਚਲ ਸਿੰਘ ਨੰਗਲੀ, ਜੋਗਿ ੰਦਰ ਸਿੰਘ ਉਧੋਨੰਗਲ, ਮਹਿੰਦਰ ਸਿੰਘ ਜਲਾਲਉਸਮਾਂ, ਬਲਕਾਰ ਸਿੰਘ ਮੁੱਛਲ, ਕੁਲਵੰਤ ਸਿੰਘ ਜੱਬੋਵਾਲ, ਡਾ: ਜੈਮਲ ਸਿੰਘ ਰਡਾਲਾ, ਅਵਤਾਰ ਸਿੰਘ ਟਿੱਪਟਾਪ ਬੁੰਡਾਲਾ, ਸੂਬੇਦਾਰ ਗੁਲਜ਼ਾਰ ਸਿੰਘ ਛੱਜਲਵੱਢੀ ਸ਼ਾਮਲ ਹਨ।
ਮੀਤ ਪ੍ਰਧਾਨਾਂ ਚ ਅਵਤਾਰ ਸਿੰਘ ਕੱਥੂ ਨੰਗਲ, ਮੁਖਵਿੰਦਰ ਸਿੰਘ ਮਜੀਠਾ, ਕਾਲੂ ਰਾਮ ਘਣਸ਼ਾਮ ਪੁਰ, ਹਰਪਾਲ ਸਿੰਘ ਮੱਲੀਆਂ, ਸੁਖਦੇਵ ਸਿੰਘ ਤਲਵੰਡੀ ਫੁੰਮਣ, ਧਿਆਨ ਸਿੰਘ ਬਰਾੜ, ਸਕੱਤਰ ਸਿੰਘ ਕੱਕੜ, ਦਿਆਲ ਸਿੰਘ ਰਾਜਾਸਾਂਸੀ, ਜੋਗਿੰਦਰ ਸਿੰਘ ਜਲਾਲ, ਹੀਰਾ ਸਿੰਘ ਭਕਨਾ, ਕੈਪਟਨ ਸਿੰਘ ਭਡਿਆਰ, ਬਲਰਾਜ ਸਿੰਘ ਹੇਪੀ ਜੇਠੂਨੰਗਲ, ਰਾਜਬੀਰ ਸਿੰਘ ਨੰਗਲੀ, ਕਸ਼ਮੀਰ ਸਿੰਘ ਹੇਰ, ਗੁਰਮੀਤ ਸਿੰਘ ਫੌਜੀ ਵਡਾਲਾ ਖੁਰਦ, ਸੰਤੋਖ ਸਿੰਘ ਸਠਿਆਲਾ, ਅਮਰੀਕ ਸਿੰਘ ਬਿਆਸ ਅਤੇ ਜੂਨੀਅਰ ਮੀਤ ਪ੍ਰਧਾਨਾਂ ਵਿੱਚ ਬੀਬੀ ਪਲਵਿ ੰਦਰ ਕੌਰ ਕਾਦਰਾਬਾਦ, ਅਮਰ ਸਿੰਘ ਜੈਠੂਨੰਗਲ, ਬੀਬੀ ਦਲਬੀਰ ਕੌਰ ਮਰੜੀ ਕਲਾਂ, ਤਰਸੇਮ ਸਿੰਘ ਭੋਮਾ, ਜਗਤਾਰ ਸਿੰਘ ਬੁਰਜ, ਬਖਸੀਸ਼ ਸਿੰਘ ਰਾਜਾਸਾਂਸੀ, ਦਿਆਲ ਸਿੰਘ ਕੋਟੀ ਦਸੋਧਾ, ਮੰਗਲ ਸਿੰਘ ਜੋਧਾਨਗਰੀ, ਦਵਿ ੰਦਰ ਸਿੰਘ ਡੇਅਰੀਵਾਲ, ਗੁਰਵੇਲ ਸਿੰਘ ਲਾਵੇ, ਕੁਲਵੰਤ ਸਿੰਘ ਨੰਗਲੀ, ਸੂਬੇਦਾਰ ਤਰਸੇਮ ਮਸੀਹ ਨਾਗ ਸ਼ਾਮਲ ਹਨ। ਜਨਰਲ ਸਕਤਰਾਂ ਵਿੱਚ ਰਣਜੀਤ ਸਿੰਘ ਰਾਜਾ, ਮੀਆਂ ਪੰਧੇਰ, ਹਰਭਜਨ ਸਿੰਘ ਲੱਡੂ ਉਦੋਕੇ ਕਲਾਂ, ਮੰਗਲ ਸਿੰਘ ਬਾਬੋਵਾਲ, ਗੰਗਾ ਸਿੰਘ ਚਵਿੰਡਾ ਦੇਵੀ, ਰਾਜਬੀਰ ਸਿੰਘ ਮੱਲੂ ਨੰਗਲ, ਬਲਵਿੰਦਰ ਸਿੰਘ ਕੋਟਲਾ ਸਰਾਜ, ਡਾ: ਅਵਤਾਰ ਸਿੰਘ ਇੱਬਣ, ਬਲਦੇਵ ਸਿੰਘ ਖੈਰਾਬਾਦ, ਦਲਬੀਰ ਸਿੰਘ ਲੁਹਾਰਕਾ, ਮਨਜੀਤ ਕੋਰ ਵਰਪਾਲ, ਸੁਖਦੇਵ ਸਿੰਘ ਭੋਰਸ਼ੀ ਰਾਜਪੂਤਾ, ਸੁਖਦੇਵ ਸਿੰਘ ਰੲਂੀਆ, ਮੰਗਲ ਸਿੰਘ ਬਕਾਲਾ, ਤਰਸੇਮ ਸਿੰਘ ਸੋਹੀਆ ਸ਼ਾਮਲ ਹਨ। ਸਕੱਤਰ ਅਮਰਜੀਤ ਸਿੰਘ ਚਾਟੀ ਮਜੀਠਾ, ਸਿੰਗਾਰਾ ਸਿੰਘ ਮਜੀਠ, ਹਰਪਾਲ ਸਿੰਘ ਕੋਟਲਾ, ਕਸ਼ਮੀਰ ਸਿੰਘ ਬੋਪਾਰਾਏ, ਕੁੰਨਣ ਸਿੰਘ ਭੰਗਾਲੀ, ਜੋਗਾ ਸਿੰਘ ਲੋਪੋਕੇ, ਸਤਨਾਮ ਸਿੰਘ ਲੋਪੋਕੇ,ਓਮਪ੍ਰਕਾਸ਼ ਖਰਾਸਵਾਲਾ, ਹਰਦੇਵ ਸਿੰਘ ਜਲਾਲ ਉਸਮਾਂ।
ਇਸੇ ਤਰ੍ਹਾਂ ਜਥੇਬੰਦਕ ਸਕੱਤਰਾਂ ਵਿੱਚ ਭਾਨ ਸਿੰਘ ਮਾਂਗਾਸਰਾਏ, ਪਰਗਟ ਸਿੰਘ ਨਾਗ, ਸੁਲੱਖਣ ਸਿੰਘ ਚਵਿੰਡਾ, ਸੇਵਾ ਸਿੰਘ ਫੱਤੂਫੀਲਾ, ਬਿਕਰਮ ਸਿੰਘ ਕੋਟਲੀ, ਦਰਸ਼ਨ ਸਿੰਘ ਬਲਗਣ, ਸੈਲਿੰਦਰ ਸਿੰਘ ਸਰਾਂਗੜਾ, ਮਖਤੂਲ ਸਿੰਘ ਲੋਪੋਕੇ, ਦਲਬੀਰ ਸਿੰਘ ਬਾਸਰਕੇ, ਸਵਿੰਦਰ ਸਿੰਘ ਨੰਗਲੀ, ਕੁਲਵਿ ੰਦਰ ਸਿੰਘ ਧਨੋਏ ਕਲਾਂ, ਗੁਰਮੇਜ ਸਿੰਘ ਰੱਖ ਝੀਤੇ, ਸ਼ਮਸ਼ੇਰ ਸਿੰਘ ਖੁਰਮਣੀਆਂ, ਮਨਜੀਤ ਸਿੰਘ ਮੰਡਿਆਲ, ਬਲਜੀਤ ਸਿੰਘ ਮੰਡਿਆਲਾ, ਜਗੀਰ ਸਿੰਘ ਹੋਠੀਆਂ, ਰਾਜਵਿੰਦਰ ਸਿੰਘ ਬਿੱਟੂ ਕੰਮੋਕੇ, ਗੁਰਦੀਪ ਸਿੰਘ ਸੋਹੀਆਂ ਕਲਾਂ ਸਾਮਲ ਹਨ। ਪ੍ਰਚਾਰ ਸਕੱਤਰਾ ਵਿੱਚ ਬਲਵਿੰਦਰ ਸਿੰਘ ਕੈਰੋਨੰਗਲ, ਕੁਲਵੰਤ ਸਿੰਘ ਲਹਿਰੀ ਕੱਥੂਨੰਗਲ, ਬੀਰਾ ਸਿਘ ਭੰਗਾਲੀ, ਕੁੰਨਣ ਸਿੰਘ ਰੂਪੋਵਾਲੀ, ਬਲਬੀਰ ਸਿੰਘ ਭਕਨਾ, ਰਣਜੀਤ ਸਿੰਘ ਸ਼ੁਕਰਚੱਕ, ਸਾਹਿਬ ਸਿੰਘ ਦਾਓਕੇ, ਬਸੰਤ ਸਿੰਘ ਲੱਧੇਵਾਲ, ਕੁੰਨਣ ਸਿੰਘ ਮਹਿਮਾ, ਸਵਰਣ ਸਿੰਘ ਫੌਜੀ, ਸੁਭਾਸ਼ ਸਿੰਘ ਝੀਤੇ ਕਲਾਂ, ਸ਼ਿਵ ਦਿਆਲ ਸਿੰਘ ਇੰਦਰਾ ਕਲੋਨੀ, ਗੁਰਦੀਪ ਸਿੰਘ ਭੱਲਾ, ਬੂਟਾ ਸਿੰਘ ਵਡਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਮਤੇਵਾਲ ਸਰਕਲ ਪ੍ਰਧਾਨ ਮੇਜਰ ਸਿੰਘ ਚੰਨਣਕੇ, ਸਰਕਲ ਕਥੂਨੰਗਲ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ, ਮਜੀਠਾ ਸਰਕਲ ਤੋਂ ਨੰਬਰਦਾਰ ਧਰਮ ਸਿੰਘ ਬੁਰਜ, ਕਸ਼ਮੀਰ ਸਿੰਘ ਭਕਨਾ ਪ੍ਰਧਾਨ ਸਰਕਲ ਭਕਨਾ, ਨਿਸ਼ਾਨ ਸਿੰਘ ਡੰਡੇ ਸਰਕਲ ਘਰਿੰਡਾ, ਕਾਬਲ ਸਿੰਘ ਝੀਤੇਕਲਾ ਸਰਕਲ ਚਾਟੀਵਿੰਡ, ਸਵਿੰਦਰ ਸਿੰਘ ਫੌਜੀ ਪੰਡੋਰੀ ਵੜੈਚ ਸਰਕਲ ਕੰਬੋ ਅਤੇ ਜਗੀਰ ਸਿੰਘ ਵਰਿਆ ਨੂੰ ਸਰਕਲ ਭਿੰਡੀ ਸੈਦਾ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply