Wednesday, July 3, 2024

ਰਣਜੀਤ ਸਾਗਰ ਡੈਮ ਨੇ ਮਹੀਨਾ ਅਪ੍ਰੈਲ ਵਿੱਚ 33.11 ਕਰੋੜ ਦੀ ਬਿਜਲੀ ਪੈਦਾ ਕੀਤੀ

Ranjit Sagar Dam

ਪਠਾਨਕੋਟ, 4 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਅਤੇ ਸਿੰਚਾਈ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਅਪ੍ਰੈਲ, 2016 ਦੌਰਾਨ 72.77 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 33.11 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ ਬੁਲਾਰੇ ਨੇ ਦਿੰਦਿਆ ਦੱਸਿਆ ਕਿ ਰਣਜੀਤ ਸਾਗਰ ਡੈਮ ਨੇ 12 ਅਗਸਤ, 2000 ਤੋਂ 31 ਮਾਰਚ, 2010 ਤੱਕ 13280.79 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਹੈ ਅਤੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3984.24 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ, 2010 ਤੋਂ 30 ਅਪ੍ਰੈਲ, 2016 ਤੱਕ ਰਣਜੀਤ ਸਾਗਰ ਡੈਮ ਨੇ 10556.74 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 4803.32 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਦੱਸਿਆ ਕਿ ਇਸ ਡੈਮ ਨੇ 12 ਅਗਸਤ, 2000 ਤੋਂ 30 ਅਪ੍ਰੈਲ, 2016 ਤੱਕ 23837.53 ਮਿਲੀਅਨ ਯੂਨਿਟ ਬਿਜਲੀ ਦੀ ਪੈਦਾ ਕਰਕੇ 8787.56 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਣਜੀਤ ਸਾਗਰ ਡੈਮ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੈਮ ਦੀ ਝੀਲ ਦਾ ਲੈਵਲ 1 ਅਪ੍ਰੈਲ, 2016 ਨੂੰ 496.45 ਮੀਟਰ ਸੀ, ਜੋ 1.89 ਮੀਟਰ ਵੱਧ ਕੇ 1 ਮਈ, 2016 ਨੂੰ 498.34 ਮੀਟਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡੈਮ ਜਿੱਥੇ ਲੋਕਾਂ ਦੀ ਸਹੂਲਤ ਲਈ ਬਿਜਲੀ ਪੈਦਾ ਕਰ ਰਿਹਾ ਹੈ, ਉੱਥੇ ਕਿਸਾਨਾਂ ਨੂੰ ਖੇਤੀ ਲਈ ਸਿੰਚਾਈ ਸਹੂਲਤਾਂ ਵੀ ਮੁਹਈਆ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਡੈਮ ਮੱਛੀ ਪਾਲਣ ਦੇ ਖੇਤਰ ਵਿੱਚ ਵੀ ਵੱਡਮੁਲਾ ਯੋਗਦਾਨ ਪਾ ਰਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply