Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 6 ਮਈ 2016
 
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=62806
 
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
 
▶ ਮਹਾਰਾਜਾ ਜੱਸਾ ਸਿੰਘ ਰਾਮਗ੍ਹੜੀਆ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
 
▶ ਚੈਨਈ ਨੇੜੇ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਲੱਥੇ।
 
▶ ਵਾਇਸ ਐਡਮਿਰਲ ਸੁਨੀਲ ਲਾਂਬਾ ਹੋਣਗੇ ਅਗਲੇ ਨੇਵੀ ਚੀਫ – 31 ਮਈ ਨੂੰ ਸੰਭਾਲਣਗੇ ਅਹੁੱਦਾ।
 
▶ ਸਾਨੀਆ ਮਿਰਜ਼ਾ ਦੀ ਆਤਮ ਕਥਾ ਜੁਲਾਈ ‘ਚ ਹੋਵੇਗੀ ਰਿਲੀਜ਼।
 
▶ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੁੰ ਕਣਕ ਦੀ ਅਦਾਇਗੀ ਲਈ 1029 ਕਰੋੜ ਦੀ ਰਾਸ਼ੀ ਜਾਰੀ।
 
▶ ਕੈਲੀਫੋਰਨੀਆ ‘ਚ ਆਪਣੇ ‘ਤੇ ਜੁੱਤੀਆਂ ਸੁੱਟਣ ਦੀ ਘਟਨਾ ਨੂੰ ਕੈਪਟਨ ਅਮਰਿੰਦਰ ਨੇ ਦੱਸਿਆ ਝੂਠ – ਕਿਹਾ ਨਹੀਂ ਵਾਪਰੀ ਅਜਿਹੀ ਕੋਈ ਘਟਨਾ।
 
▶ ਸਨਅਤਾਂ ਨੂੰ ਹੁਲਾਰਾ ਦੇਣ ਲਈ 7 ਮਈ ਨੂੰ ਚੀਨ ਦੌਰੇ ‘ਤੇ ਜਾਣਗੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ।
 
▶ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦਿੱਲੀ ਵਿੱਚ ਪੰਜਾਬੀ ਨਾ ਪੜ੍ਹਾਉਣ ਦੇ ਦੋਸ਼ਾਂ ਨੂੰ ਦਿੱਲੀ ਸਰਕਾਰ ਨੇ ਨਕਾਰਿਆ।
 
▶ ਅਟਾਰੀ ਵਾਹਗਾ ਸਰਹੱਦ ‘ਤੇ ਪਾਕਿਸਤਾਨ ਤੋਂ ਪਰਤ ਰਹੇ ਯੂ.ਪੀ ਦੇ ਇਕ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫਤਾਰ – 4 ਪਿਸਤੌਲ ਤੇ ਅਸਲਾ ਬਰਾਮਦ।
 
▶ ਹਰਿਆਣਾ ਮੂਰਥਲ ਕਾਂਡ ਦੇ ਗਵਾਹ ਬੌਬੀ ਜਿੰਦਲ ਨੂੰ ਮੰਗਣ ‘ਤੇ ਮਿਲੇਗੀ ਸੁਰੱਖਿਆ – ਸਿਹਤ ਮੰਤਰੀ ਅਨਿਲ ਵਿਜ਼।
 
▶ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਿਡ ਡੇਅ ਮੀਲ ਖਾ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਮਨਾਇਆ ਆਪਣਾ ਜਨਮ ਦਿਨ।
 
▶ ਖਜਾਨਾ ਬਿੱਲ ‘ਤੇ ਜੁਆਬ ਦੌਰਾਨ ਵਿੱਤ ਮੰਤਰੀ ਜੇਤਲੀ ਨੇ ਸੋਨੇ ਦੇ ਗਹਿਣਿਆਂ ਤੇ ਇਕ ਫੀਸਦੀ ਐਕਸਾਇਜ਼ ਡਿਊਟੀ ਵਾਪਿਸ ਲੈਣ ਤੋਂ ਕੀਤਾ ਇਨਕਾਰ।
 
▶ ਪਠਾਨਕੋਟ ਏਅਰਬੇਸ ਨੇੜਲੇ ਕੇਂਦਰੀ ਵਿਦਿਆਲਯ ਤੋਂ ਇੱਕ ਸ਼ੱਕੀ ਵਿਅਕਤੀ ਕੀਤਾ ਕਾਬੂ।
 
▶ ਕਰਨਾਲ – ਐਸ.ਪੀ ਦਫਤਰ ਸਾਹਮਣੇ ਪਿੰਡ ਉੱਚਾ ਸਿਧਾਨਾ ਦੀ ਔਰਤ ਨੇ ਨਿਗਲਿਆ ਜ਼ਹਿਰ।
 
▶ ਪਿਛਲੇ ਤਿੰਨ ਸਾਲਾਂ ‘ਚ 13 ਭਾਰਤੀ ਕੈਦੀਆਂ ਦੀ ਪਾਕਿਸਤਾਨ ‘ਚ ਹੋਈ ਮੌਤ।
 
▶ ਕਿਸਾਨਾਂ ਨੂੰ ਕਣਕ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਕਾਂਗਰਸੀਆਂ ਦਾ ਵਫਦ ਰਾਜਪਾਲ ਪੰਜਾਬ ਨੂੰ ਮਿਲਿਆ।
 
▶ ਸ਼ਹੀਦ ਸੁਖਦੇਵ ਦੇ ਦੋਹਤੇ ਨੂੰ ਫੋਨ ‘ਤੇ ਮਿਲੀ ਧਮਕੀ।
 
▶ ਪਠਾਨਕੋਟ ਏਅਰਬੇਸ ਹਮਲੇ ਦੇ ਚਾਰ ਮਹੀਨੇ ਬਾਅਦ ਅੱਤਵਾਦੀਆਂ ਦੀ ਲਾਸ਼ਾਂ ਅਣਦੱਸੀ ਜਗ੍ਹਾ ‘ਤੇ ਕੀਤੀਆਂ ਦਫਨ।
 
▶ ਰੂਪ ਨਗਰ ਦੇ ਪਿੰਡ ਮਗਰੌੜ ‘ਚ ਵਿੱਚ ਬਿਜਲੀ ਦੇ ਸ਼ਾਟ ਸਰਕਟ ਨਾਲ 4 ਪਾਵਨ ਸਰੂਪ ਅਗਨ ਭੇਂਟ।
 
▶ ਊਜੈਨ ਦੇ ਸਿੰਘਰਥ ‘ਚ ਕੁੰਭ ਮੇਲੇ ਦੌਰਾਨ ਹਨੇਰੀ ਤੇ ਭਾਰੀ ਮੀਂਹ ਨਾਲ ਕਈ ਪੰਡਾਲ ਉਖੜੇ – 7 ਮੋਤਾਂ।
 
▶ ਕੇਂਦਰ ਵਲੋਂ ਯੂ.ਪੀ ਦੇ ਬੁੰਦੇਲਖੰਡ ਲਈ ਭੇਜੀ ਟ੍ਰੇਨ ਦਾ ਪਾਣੀ ਯੂ.ਪੀ ਦੇ ਮੁੱਖ ਮੰਤਰੀ ਨੇ ਲੈਣ ਤੋਂ ਕੀਤਾ ਇਨਕਾਰ – ਕਿਹਾ ਮਦਦ ਕਰਨੀ ਹੈ ਤਾਂ 10 ਹਜ਼ਾਰ ਟੈਂਕਰ ਭੇਜੇ ਜਾਣ।
 
▶ ਚੰਡੀਗੜ੍ਹ ਵਿੱਚ 646 ਸਫਾਈ ਮੁਲਾਜਮ ਹੋਣਗੇ ਭਰਤੀ – ਨਗਰ ਨਿਗਮ ਦੀ ਸੈਨੀਟੇਸ਼ਨ ਕਮੇਟੀ ਨੇ ਲਿਆ ਫੈਸਲਾ।
 
▶ ਗੰਗਾਨਗਰ ਤੋਂ ਹਜ਼ੂਰ ਸਾਹਿਬ ਜਾਂਦੀ ਟ੍ਰੇਨ ਮਲੋਟ ਸਟੇਸ਼ਨ ‘ਤੇ ਵੀ ਰੁੱਕੇਗੀ – ਹਰਸਿਮਰਤ ਬਾਦਲ ਦੇ ਯਤਨਾਂ ਨਾਲ ਮਾਲਵੇ ਨੂੰ ਮਿਲੀ ਸਹੂਲਤ।
 
▶ ਸਾਬਕਾ ਏਅਰ ਚੀਫ ਐਸ.ਪੀ ਤਿਆਗੀ ਤੋਂ ਈ.ਡੀ ਨੇ ਪੁੱਛਗਿਛ ਕੀਤੀ– ਤਿਆਗੀ ਦੇ ਤਿੰਨ ਭਰਾਵਾਂ ਤੋਂ ਵੀ ਸੀ.ਬੀ.ਆਈ ਕਰੇਗੀ ਪੁੱਛਗਿਛ।
 
▶ ਸਰਹੱਦੀ ਖੇਤਰ ਦੇ ਪਿੰਡ ਭਿੰਡੀ ਸੈਦਾਂ ਦੀ ਪੁਲਿਸ ਵਲੋਂ ਨਾਕੇਬੰਦੀ ਦੌਰਾਨ 50 ਲੱਖ ਦੀ 100 ਗ੍ਰਾਮ ਹੈਰੋਇਨ ਤੇ ਲੱਖਾਂ ਦੀ ਨਕਦੀ ਬਰਾਮਦ।
 
▶ ਛਤੀਸਗੜ੍ਹ ਦੇ ਬਲਰਾਮਪੁਰ ਨੇੜੇ ਇਕ ਪੁੱਲ ਤੋਂ ਬੱਸ ਡਿੱਗਣ ਨਾਲ 14 ਦੀ ਮੌਤ ਕਈ ਜਖਮੀ।
 
▶ ਮਾਨਸਾ ਦੇ ਟਾਹਲੀਆਂ ਪਿੰਡ ਦੇ ਕਿਸਾਨ ਗੁਰਤੇਜ ਸਿੰਘ ਵਲੋਂ ਖੁਦਕੁਸ਼ੀ- 5 ਲੱਖ ਦਾ ਕਰਜ਼ਾਈ ਸੀ ਕਿਸਾਨ।
 
▶ ਆਪਣੇ ‘ਤੇ ਲੱਗੇ 1984 ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਸਿੱਖਾਂ ਪਾਸੋਂ ਮੁਆਫੀ ਮੰਗਣ ਦੀ ਇੱਛਾ ਜਤਾਈ।
 
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply