Wednesday, July 3, 2024

ਡੀ.ਏ.ਵੀ. ਕਾਲਜ ਵਿਖੇ ਮੈਕਸ ਹਸਪਤਾਲ ਨੇ ਵਿਸ਼ਵ ਅਸਥਮਾ ਦਿਵਸ ‘ਤੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

PPN0505201601ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਹਸਪਤਾਲ ਵੱਲੋਂ ਜੀ.ਐਮ ਆਪਰੇਸ਼ਨ ਸੁਨੀਲ ਮੇਹਤਾ ਦੀ ਅਗੁਵਾਈ ਵਿੱਚ ਵਿਸ਼ਵ ਅਸਥਮਾ ਦਿਵਸ ‘ਤੇ ਡੀ.ਏ.ਵੀ. ਕਾਲਜ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਮੈਕਸ ਹਸਪਤਾਲ ਤੋਂ ਖਾਸਤੌਰ ‘ਤੇ ਪਹੁੰਚੀ ਐਮ. ਡੀ. ਮੇਡਿਸਨ ਡਾ. ਸ਼ਿਲਪਾ ਗੁਪਤਾ ਦਾ ਸਵਾਗਤ ਕੀਤਾ। ਸੈਮੀਨਾਰ ਦੌਰਾਨ ਡਾ. ੱਿਲਪਾ ਗੁਪਤਾ ਨੇ ਵਿਦਿਆਰਥੀਆਂ ਨੂੰ ਅਸਥਮਾ ਉੱਤੇ ਵਿਸਤਾਰਪੂਰਵਕ ਵਡਮੁੱਲੀ ਜਾਣਕਾਰੀ ਉਪਲੱਬਧ ਕਰਵਾਈ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ. ਸ਼ਿਲਪਾ ਨੇ ਕਿਹਾ ਕਿ ਅਸਥਮਾ ਸੰਬੰਧੀ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ, ਕਿਉਂਕਿ ਸਵਾਲ ਸਾਹਾਂ ਦਾ ਹੈ।ਉਨ੍ਹਾਂ ਨੇ ਦੱਸਿਆ ਕਿ ਅਸਥਮਾ ਦੇ ਕਾਰਣਾਂ ਦੀ ਚਰਚਾ ਕੀਤੀ ਜਾਵੇ ਤਾਂ ਵੱਧਦੀ ਧੂਲ ਅਤੇ ਧੂੰਆਂ ਅਤੇ ਘਟਦੀ ਹਰਿਆਲੀ ਤੋਂ ਇਲਾਵਾ ਸਿਗਰੇਟ ਪੀਣ ਦੀ ਵੱਧਦੀ ਪ੍ਰਵਿਰਤੀ, ਧੂਲ ਦੇ ਉਠਦੇ ਗੁਬਾਰ, ਉਦਯੋਗਕ ਇਕਾਇਆਂ ਅਤੇ ਵਾਹਨਾਂ ਤੋਂ ਹੋਣ ਵਾਲਾ ਹਵਾ ਪ੍ਰਦੂਸ਼ਣ ਵੀ ਅਸਥਮਾ ਦੇ ਰੋਗੀਆਂ ਦੀ ਗਿਣਤੀ ਵਧਾ ਰਿਹਾ ਹੈ। ਇਸ ਕਾਰਣਾਂ ਤੋਂ ਹਵਾ ਵਿੱਚ ਘੁਲਦੀ ਕਾਰਬਨਡਾਈ ਆਕਸਾਇਡ ਅਤੇ ਸਲਫਰ ਡਾਈ ਆਕਸਾਇਡ ਸਾਹਾਂ ਸੰਬੰਧੀ ਪਰੇਸ਼ਾਨੀਆਂ ਨੂੰ ਵਧਾਵਾ ਦਿੰਦੀਆਂ ਹਨ। ਖਾਣ-ਪੀਣ ਦੀ ਗੱਲ ਕਰੀਏ ਤਾਂ ਜੰਕਫੂਡ, ਟੀਨਫੂਡ, ਖਾਦ ਪਦਾਰਥਾਂ ਵਿੱਚ ਰੰਗਾਂ ਦਾ ਹੋਣਾ ਅਤੇ ਤਬਿਅਤ ਵਿਗੜਨ ‘ਤੇ ਉਪਚਾਰ ਨਹੀਂ ਕਰਾਉਣਾ ਰੋਗ ਵਧਾਉਣ ਦੇ ਕਾਰਣਾ ਵਿੱਚ ਸ਼ਾਮਿਲ ਹਨ। ਡਾ. ਸ਼ਿਲਪਾ ਕਹਿੰਦੇ ਹਨ ਕਿ ਸਿਗਰੇਟ ਪੀਣ ਨਾਲ ਕੇਵਲ ਉਹ ਵਿਅਕਤੀ ਹੀ ਅਸਥਮਾ ਦਾ ਰੋਗੀ ਨਹੀਂ ਹੁੰਦਾ, ਸਗੋਂ ਉਸਦੇ ਨੇੜੇ ਮੌਜੂਦ ਗਰਭਵਤੀ ਔਰਤ ਅਤੇ ਗਰਭ ਵਿੱਚ ਪਲ ਰਿਹਾ ਬੱਚਾ ਵੀ ਇਸਦੀ ਚਪੇਟ ਵਿੱਚ ਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਇੰਫੇਕਸ਼ਨ ਨਾਲ ਹੀ ਅਸਥਮਾ ਦੀ ਸ਼ੁਰੂਆਤ ਹੁੰਦੀ ਹੈ। ਨੌਜਵਾਨ ਜੇਕਰ ਵਾਰ-ਵਾਰ ਸਰਦੀ, ਬੁਖਾਰ ਤੋਂ ਪ੍ਰੇਸ਼ਾਨ ਹੋਣ ਤਾਂ ਇਹ ਅਲਰਜੀ ਦਾ ਸੰਕੇਤ ਹੈ, ਇਸ ਲਈ ਠੀਕ ਸਮੇਂ ਤੇ ਇਲਾਜ ਕਰਵਾਕੇ ਅਤੇ ਸੰਤੁਲਿਤ ਜੀਵਨ ਸ਼ੈਲੀ ਤੋਂ ਬੱਚਿਅਂ ਨੂੰ ਅਲਰਜੀ ਤੋਂ ਬਚਾਇਆ ਜਾ ਸਕਦਾ ਹੈ। ਸਮੇਂ ਤੇ ਇਲਾਜ ਨਾ ਹੋਣ ‘ਤੇ ਹੌਲੀ-ਹੌਲੀ ਉਹ ਅਸਥਮਾ ਦੇ ਮਰੀਜ਼ ਬਣ ਜਾਂਦੇ ਹਨ। ਇਸ ਲਈ ਜਰੂਰੀ ਹੈ ਕਿ ਰੋਗ ਹੋਣ ‘ਤੇ ਠੰਡੇ ਅਤੇ ਖੱਟੇ ਭੋਜਨ ਤੋਂ ਪਰਹੇਜ ਕਰੋ, ਧੂਲ, ਧੂੁੰਆਂ, ਪ੍ਰਦਸ਼ਣ ਤੋਂ ਬਚਾਓ, ਨਿਯਮਿਤ ਰੂਪ ਨਾਲ ਜਾਂਚ ਕਰਾਓ, ਸ਼ੱਕ ਹੋਣ ‘ਤੇ ਸੰਬੰਧਤ ਚਿਕਿਤਸਕ ਤੋਂ ਹੀ ਜਾਂਚ ਕਰਾਓ। ਸਟੂਡੇਂਟਸ ਦੁਆਰਾ ਸਵਾਲ ਪੁੱਛੇ ਜਾਣ ‘ਤੇ ਡਾ. ਸ਼ਿਲਪਾ ਗੁਪਤਾ ਨੇ ਕਿਹਾ ਕਿ ਅਸਥਮਾ ਵਿੱਚ ਪੰਪ ਦਾ ਪ੍ਰਯੋਗ ਹੀ ਸਭ ਤੋਂ ਬਿਹਤਰ ਹੈ, ਕਿਉਂ ਕਿ ਪੰਪ ਤੋਂ ਦਵਾਈ ਦਾ ਅਸਰ ਸਿੱਧਾ ਫੇਫੜਿਆਂ ਤੱਕ ਜਾਂਦਾ ਹੈ ਅਤੇ ਇਸ ਦਾ ਤੁਰੰਤ ਅਸਰ ਹੁੰਦਾ ਹੈ। ਉਥੇ ਹੀ ਮੈਕਸ ਹਸਪਤਾਲ ਦੇ ਐਚਓਡੀ ਮਾਰਕੇਟਿੰਗ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਮੈਕਸ ਹਸਪਤਾਲ ਤੋਂ ਸਾਰੀਆਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਹੈਲਥ ਇੰਸ਼ੋਰੇਂਸ ਸਕੀਮ ਅਤੇ ਸਾਰੀਆਂ ਪ੍ਰਾਇਵੇਟ ਟੀਪੀਏ ਅਤੇ ਇੰਸੋਰੇਂਸ ਕੰਪਨੀ ਦੇ ਤਹਿਤ ਕੈੱਲੇਸ ਸੁਵਿਧਾਵਾਂ ਦਿੱਤੀ ਜਾਂਦੀਆਂ ਹਨ। ਸੈਮੀਨਾਰ ਦੇ ਅੰਤ ਵਿੱਚ ਪ੍ਰੋ. ਵਿਕਾਸ ਕਾਟਿਆ ਐਨ.ਐਸ.ਐਸ ਪ੍ਰੋਗਰਾਮ ਅਫਸਰ, ਪ੍ਰੋ. ਰਾਮ ਲੁਭਾਇਆ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਮੋਨਿਕਾ ਭਾਟਿਆ, ਪ੍ਰੋ. ਨਰਿੰਦਰ ਕੌਰ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਸੋਨਿਆ ਪਤੀਵਰਤਾ ਇਸਤਰੀ ਅਤੇ ਮੈਕਸ ਹਸਪਤਾਲ ਤੋਂ ਡਾ. ਆਸ਼ੂ ਖਾਸ਼ ਤੌਰ ‘ਤੇ ਮੌਜੂਦ ਰਹੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply