ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ੍ਰੀ ਪੰਚਮੁੱਖੀ ਬਾਲਾ ਜੀ ਮੰਦਰ ਜੋ ਕਿ ਨਿਰਮਾਣ ਹੇਠ ਹੈ । ਜਿਸ ਦੇ ਦਰਸ਼ਨ ਹੇਠ ਹਰ ਮੰਗਲਵਾਰ ਦੀ ਮੰਗਲਵਾਰ ਪੈਦਲ ਝੰਡਾ ਯਾਤਰਾ ਸ੍ਰੀ ਗਊਸ਼ਾਲਾ ਸਿਰਕੀ ਬਾਜ਼ਾਰ ਤੋਂ ਸਵੇਰੇ ੬ ਵਜੇ ਆਯੋਜਿਤ ਕੀਤੀ ਜਾਂਦੀ ਹੈ। ਜਿਸ ਦੀ ਅਗਵਾਈ ਸ੍ਰੀ ਪੰਚਮੁੱਖੀ ਬਾਲਾ ਜੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਟੇਕ ਚੰਦ ਬੰਟੀ ਵਲੋਂ ਕੀਤੀ ਗਈ, ਇਸ ਪੈਦਲ ਝੰਡਾ ਯਾਤਰਾ ਵਿਚ ਦਿਨੋ ਦਿਨ ਸ਼ਰਧਾਲੂਆਂ ਦੀ ਗਿਣਤੀ ਵੱਧ ਰਹੀ ਹੈ। ਭਾਰੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋ ਕੇ ਸ੍ਰੀ ਬਾਲਾ ਜੀ ਦੇ ਦਰਸ਼ਨ ਕਰ ਰਹੇ ਹਨ। ਮੰਦਰ ਵਿਚ ਪਹੁੰਚ ਕੇ ਸਮੂਹਿਕ ਤੌਰ ‘ਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਮੰਦਰ ਲਾਲ ਪੱਥਰਾਂ ਨਾਲ ਨਿਰਮਾਣ ਹੋ ਰਿਹਾ ਹ, ਜੋ ਕਿ ਲਗਭਗ ਤਿਆਰ ਹੋ ਚੁੱਕਿਆ ਹੈ ਅਤੇ ਅੰਤਿਮ ਛੋਹ ਦਿੱਤੀ ਜਾ ਰਹੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …