Saturday, July 5, 2025
Breaking News

ਰਿਟਰਨਿੰਗ ਅਫਸਰ ਵੱਲੋਂ ਉਮੀਦਵਾਰਾਂ, ਚੋਣ ਏਜੰਟਾਂ ਤੇ ਗਿਣਤੀ ਏਜੰਟਾਂ ਨੂੰ ਦਿੱਤੀ ਜਾਣਕਾਰੀ

PPN130511
ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ)-  ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਚੋਣ ਅਫਸਰ-ਕਮ-ਰਿਟਰਨਿੰਗ ਅਫਸਰ ੧੧-ਲੋਕ ਸਭਾ ਹਲਕਾ ਬਠਿੰਡਾ ਕਮਲ ਕਿਸ਼ੋਰ ਯਾਦਵ ਵੱਲੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਆਜ਼ਾਦ ਉਮੀਦਵਾਰਾਂ, ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਨੂੰ ਗਿਣਤੀ ਦੀ ਪ੍ਰਕ੍ਰਿਆ ਸਬੰਧੀ ਅੱਜ ਸਵੇਰੇ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਉਨਾਂ ਦੇ ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਨੂੰ ਗਿਣਤੀ ਦੀ ਪ੍ਰਕ੍ਰਿਆ ਨਾਲ ਜੁੜੇ ਵੱਖ-ਵੱਖ ਪਹਿਲੂਆਂ ਸਬੰਧੀ ਯਾਦਵ ਨੇ ਜਾਣਕਾਰੀ ਦਿੱਤੀ। ਯਾਦਵ ਨੇ ਦੱਸਿਆ ਕਿ 16 ਮਈ 2014  ਨੂੰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਉੰਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਅਤੇ ਲੰਬੀ ਦੀ ਗਿਣਤੀ ਹੋਵੇਗੀ ਜਦੋਂਕਿ ਕੇਂਦਰੀ ਯੂਨੀਵਰਸਿਟੀ ਵਿਖੇ ਵਿਧਾਨ ਸਭਾ ਹਲਕਾ ਮੌੜ ਅਤੇ ਤਲਵੰਡੀ ਦੀ ਅਤੇ ਪੈਸਕੋ ਵਿਖੇ ਵਿਧਾਨ ਸਭਾ ਹਲਕਾ ਭੁੱਚੋ ਅਤੇ ਬਠਿੰਡਾ ਦਿਹਾਤੀ ਦੀ ਗਿਣਤੀ ਹੋਵੇਗੀ।
ਇਸ ਉਪਰੰਤ ਰਿਟਰਨਿੰਗ ਅਫਸਰ ਕਮਲ ਕਿਸ਼ੋਰ ਯਾਦਵ ਅਤੇ ਜ਼ਿਲਾ ਪੁਲੀਸ ਮੁੱਖੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨਾਂ ਦੇ ਅਧਿਕਾਰਤ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮਾਂ ਦੀ ਸੁਰੱਖਿਆ ਅਤੇ ਸੀਲਿੰਗ ਚੈਕ ਕੀਤੀ ਗਈ ਜਿਸ ‘ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨਾਂ ਦੇ ਅਧਿਕਾਰਤ ਨੁਮਾਇੰਦਿਆਂ ਵੱਲੋਂ ਤਸੱਲੀ ਪ੍ਰਗਟਾਈ ਗਈ। ਯਾਦਵ ਨੇ ਉਮੀਦਵਾਰਾਂ ਅਤੇ ਉਨਾਂ ਦੇ ਅਧਿਕਾਰਤ ਨੁਮਾਇੰਦਿਆਂ ਨੂੰ ਵੋਟਾਂ ਦੀ ਗਿਣਤੀ ਲਈ ਕੀਤੇ ਪ੍ਰਬੰਧਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਮੌਕੇ ਉੱਪਰ ਹੀ ਦਿਖਾਇਆ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਕਵਰੇਜ਼ ਲਈ ਮੀਡੀਆ ਸੈਂਟਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਤਿਆਰ ਕੀਤਾ ਜਾ ਰਿਹਾ ਹੈ।  ਯਾਦਵ ਨੇ ਦੱਸਿਆ ਕਿ ਗਿਣਤੀ ਕੇਂਦਰਾਂ ‘ਤੇ ਮੋਬਾਇਲ, ਮਾਚਿਸ ਜਾਂ ਕੋਈ ਹੋਰ ਬਲਣਸ਼ੀਲ ਪਦਾਰਥ ਅਤੇ ਹਥਿਆਰ ਲਿਆਉਣ ਦੀ ਮਨਾਹੀ ਹੋਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਰਾਜ ਸਿੰਘ ਲੌਂਗੀਆ, ਨਵ ਭਾਰਤ ਡੈਮੌਕਰੈਟਿਕ ਪਾਰਟੀ ਦੇ ਉਮੀਦਵਰ ਜਗਦੀਸ਼ ਰਾਏ ਸ਼ਰਮਾਂ, ਆਜ਼ਾਦ ਉਮੀਦਵਾਰਾਂ ਜਗਦੀਪ ਸਿੰਘ ਗਹਿਰੀ, ਦਿਆਲ ਚੰਦ ਅਤੇ ਸਤੀਸ਼ ਅਰੋੜਾ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੇ  ਅਧਿਕਾਰਤ ਨੁਮਾਇੰਦੇ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply