Friday, July 5, 2024

ਨਸ਼ਾ ਛੁਡਾਊ ਕੇਂਦਰਾਂ ਬਾਰੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ – ਡਿਪਟੀ ਕਮਿਸ਼ਨਰ

 

ਫਾਜ਼ਿਲਕਾ, 12 ਮਈ (ਵਨੀਤ ਅਰੋੜਾ) – ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਦੇ ਫਾਜ਼ਿਲਕਾ ਅਤੇ ਜਲਾਲਾਬਾਦ ਬਲਾਕ ਦੇ 95 ਪਿੰਡਾਂ ਵਿਚ ਨਸ਼ਾ ਛੁਡਾਊ ਕੇਂਦਰਾਂ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਬਾਰੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਬਾਲਕਾਂ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀਆਂ ਦੋ ਗੱਡੀਆਂ ਟੀਮਾਂ ਦੇ ਨਾਲ ਜ਼ਿਲ੍ਹੇ ਦੇ ਪਿੰਡਾਂ ਵਿਚ ਪਹੁੰਚਣਗੀਆਂ ਜਿੱਥੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਰੈੱਡIsha Kalia DC ਕਰਾਸ ਸੁਸਾਇਟੀ ਦੀਆਂ ਟੀਮਾਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਉਸਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਪ੍ਰਚਾਰ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਪਿੰਡਾਂ ਵਿਚ ਪੰਚਾਇਤਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 13 ਮਈ 2016 ਨੂੰ ਇਹ ਟੀਮਾਂ ਸਵੇਰੇ 9 ਵਜ਼ੇ ਵੱਲੇਸ਼ਾਹ ਉਤਾੜ, 10 ਵਜ਼ੇ ਪੁਰਾਣਾ ਹਸਤਾ, 11 ਵਜ਼ੇ ਰਾਣਾ, 12.25 ਤੇ ਮਿਆਣੀ ਬਸਤੀ, 2 ਵਜ਼ੇ ਰਾਮਨਗਰ ਜੱਟਵਾਲੀ, 3.15 ਵਜ਼ੇ ਘੁੜਿਆਣੀ, 4.20 ਵਜ਼ੇ ਨੋਲਾਂ, 5.30 ਵਜ਼ੇ ਸੈਦੇ ਕੇ ਹਿਠਾੜ, 6.35 ਵਜ਼ੇ ਸੈਦੇ ਕੇ ਉਤਾੜ, 14 ਮਈ ਨੂੰ ਸਵੇਰੇ 9 ਵਜ਼ੇ ਬਹਿਕ ਖਾਸ, 10 ਵਜ਼ੇ ਗੁਲਾਮ ਰਸੂਲ, 11.15 ਵਜ਼ੇ ਬਹਿਕ ਹਸਤਾ ਉਤਾੜ, 12.25 ਵਜ਼ੇ ਘੁਰਕਾ, 2 ਵਜ਼ੇ ਲਾਧੂ ਕਾ ਪਿੰਡ, 3.10 ਵਜ਼ੇ ਜਮਾਲ ਕੇ, 4.15 ਵਜ਼ੇ ਲੱਖੇ ਕੇ ਉਤਾੜ, 5.25 ਵਜ਼ੇ ਲਾਧੂ ਕਾ ਮੰਡੀ, 6.30 ਵਜ਼ੇ ਤਰੋਬੜੀ, 15 ਮਈ 2016 ਨੂੰ ਸਵੇਰੇ 9.10 ਵਜ਼ੇ ਕਿੜਿਆਂਵਾਲੀ, 10.10 ਵਜ਼ੇ ਹੋਜ ਉਰਫ਼ ਗੰਧੜ, 11.15 ਵਜ਼ੇ ਡਿਪੂਲਾਣਾ, 12.25 ਵਜ਼ੇ ਆਹਲ ਬੋਦਲਾ, 2 ਵਜ਼ੇ ਓੁਝਾਂਵਾਲੀ, 3.10 ਵਜ਼ੇ ਥੇਹ ਕਲੰਦਰ, 4.15 ਵਜ਼ੇ ਲਾਲਾਂ ਵਾਲੀ, 5.25 ਵਜੇ ਜੋੜਕੀ ਕੰਕਰ ਵਾਲੀ, 6.30 ਵਜ਼ੇ ਪੂਰਨ ਪੱਟੀ ਵਿਖੇ ਲੋਕਾਂ ਨੂੰ ਜਾਣਕਾਰੀ ਦੇਣਗੀਆਂ । ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਹੀ 16 ਮਈ ਨੂੰ ਇਹ ਟੀਮਾਂ ਸਵੇਰੇ 9 ਵਜ਼ੇ ਅਭੁੰਨ, 10.10 ਵਜ਼ੇ ਚੁਆੜਿਆਂ ਵਾਲੀ, 11.15 ਵਜੇ ਕੌੜਿਆਂਵਾਲੀ, 12.20 ਵਜ਼ੇ ਕਿੱਕਰ ਵਾਲਾ ਰੂਪਾ, 2 ਵਜ਼ੇ ਬੇਗਾਂ ਵਾਲੀ, 3.10 ਵਜ਼ੇ ਖੂਈ ਖੇੜਾ, 4.15 ਵਜ਼ੇੋ ਬੋਦੀ ਵਾਲਾ ਪੀਥਾ ਤੋਂ ਵਾਪਸੀ ਖੂਈ ਖੇੜਾ, 5.30 ਵਜ਼ੇ ਹੀਰਾਂ ਵਾਲੀ, 6.35 ਕਬੂਲਸ਼ਾਹ ਖੁੱਬਣ, 17 ਮਈ ਸਵੇਰੇ 9 ਵਜ਼ੇ ਲੱਖੇ ਵਾਲੀ ਢਾਬ, 10 ਵਜ਼ੇ ਖਿਊ ਵਾਲੀ ਢਾਬ, 11.15 ਵਜ਼ੇ ਬਾਰੇ ਕੇ, 12.20 ਵਜ਼ੇ ਰੂਪ ਨਗਰ, 2 ਵਜ਼ੇ ਬਕੈਣ ਵਾਲਾ, 3.10 ਵਜ਼ ਕੋਇਲ ਖੇੜਾ, 4.30 ਵਜ਼ੋੇ ਜੰਡਵਾਲਾ ਮੀਰਾਂ ਸਾਗਲਾਂ, 5.40 ਵਜ਼ੇ ਮੁਰਾਦਵਾਲਾ, 6.45 ਸ਼ਤੀਰਵਾਲਾ, 18 ਮਈ 2016 ਨੂੰ ਉਪਰੋਕਤ ਸਮੇਂ ਤੇ ਹੀ ਟੀਲਾਂ ਵਾਲੀ, ਸਿਵਾਨਾਂ, ਬਾਡੀਵਾਵਲਾ, ਕੇਰੀਆਂ, ਖਾਨ ਵਾਲਾ, ਚੂਹੜੀਵਾਲਾ ਚਿਸਤੀ, ਚਾਨਣ ਵਾਲਾ ਮੰਡੀ, ਮੁਠਿਆਂ ਵਾਲੀ, ਮੰਡੀ ਹਜ਼ੂਰ ਵਾਲੀ, 19 ਮਈ ਨੂੰ ਕਰਨੀ ਖੇੜਾ, ਘੜੁੰਮੀ, ਬੇਰੀ ਵਾਲਾ, ਨੂਰ ਮੁਹੰਮਦ, ਆਸਫ਼ ਵਾਲਾ, ਪੱਕਾ ਚਿਸਤੀ, ਕਬੂਲਸ਼ਾਹ ਹਿਠਾੜ, ਮੁੰਬੇ ਕਾ, ਬੱਖੂਸ਼ਾਹ, 20 ਮਈ ਨੂੰ ਮੁਹੰਮਦ ਪੀਰਾ, ਕੋਠਾ, ਆਵਾ, ਆਲਮਸ਼ਾਹ, ਮੁਹੰਮਦ ਪੀਰਾ, ਚੱਕਰ ਵਾਲਾ ਝੁੱਗਾ, ਬਾਧਾ ਪੈਚਾਂਵਾਲੀ, 21 ਮਈ ਨੂੰ ਰਾਮਪੁਰਾ, ਬੰਨਵਾਲਾ ਹਨੂੰਵੰਤਾ, ਜੰਡਵਾਲਾ ਖਰਤਾ, ਸੁਰੇਸ਼ ਵਾਲਾ, ਉਡੀਆਂ ਅਤੇ ਸਾਬੂਆਣਾ ਵਿਖੇ ਟੀਮਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply