Monday, July 8, 2024

ਕੂੜਾ ਡੰਪ ਕਾਰਨ ਕਲੋਨੀਆਂ ਦੇ ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ-

ਸ਼ਹਿਰ ਦੇ ਮੁੱਖ ਸੰਸਦੀ ਵਿਧਾਇਕ ਨੂੰ ਧਰਮ ਦੀ ਪਾਲਣਾ ਕਰਨ ਲਈ ਅਪੀਲ 

PPN1405201602

ਬਠਿੰਡਾ, 14 ਮਈ (ਅਵਤਾਰ ਸਿੰਘ ਕੈਂਥ)-”ਕੂੜਾ ਡੰਪ ਹਟਾਓ ਮੋਰਚਾ ਬਠਿੰਡਾ ਦੀ ਐਕਸ਼ਨ ਕਮੇਟੀ ਵਲੋਂ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਭਰਵੀਂ ਇਕੱਤਰਤਾ ਵਿਚ ਸ਼ਹਿਰ ਦੇ ਰਾਜਸੀ, ਸਮਾਜਿਕ, ਧਾਰਮਿਕ ਬੁਲਾਰਿਆਂ ਨੇ ਸ਼ਹਿਰ ਵਿਚ ਲੱਗੇ ਕੂੜਾ ਡੰਪ ਤੋਂ ਆ ਰਹੀ ਬਦਬੂ ਤੋਂ ਦੁੱਖੀ ਹੋ ਕੇ ਆਪਣੇ ਆਪਣੇ ਦੁੱਖੜੇ ਬਿਆਨ ਕੀਤੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੰਘਰਸ ਕਰ ਰਹੇ ਲੋਕ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਨ ਦੀ ਪਾਲਣਾ ਕਰਦੇ ਹੋਏ ਧਰਨੇ ਮੁਜ਼ਾਹਰੇ ਜਾਂ ਰਾਸਤਾ ਰੋਕਣ ਵਰਗੀ ਕਾਰਵਾਈ ਤੋਂ ਸੰਕੋਚ ਕਰ ਰਹੇ ਹਨ ਪ੍ਰੰਤੂ ਸਰਕਾਰ ਵਲੋਂ ਆਰਜ਼ੀ ਤੌਰ ‘ਤੇ ਦੋ ਮਹੀਨੇ ਤੱਕ ਕਚਰਾ ਪਲਾਂਟ ਬੰਦ ਰੱਖਣ ਦੇ ਆਦੇਸ਼ਾਂ ਦੇ ਬਾਵਜੂਦ ਵੀ ਕੰਪਨੀ ਦੇ ਕਰਿੰਦੇ ਕਚਰਾ ਪਲਾਂਟ ਨਾਲ ਛੜੇਛਾੜ ਕਰਦੇ ਰਹਿੰੇਦੇ ਹਨ ਤੇ ਬਦਬੂ ਲੋਕਾਂ ਦਾ ਸਾਹ ਲੈਣਾ ਦੁੱਭਰ ਕਰਦੀ ਹੈ, ਇਹ ਬਦਬੂ ਕੇਵਲ ਖੁਸ਼ਬੋਦਾਰ ਤੇਲ ਛਿੜਕ ਕੇ ਹੀ ਬੰਦ ਹੁੰਦੀ ਹੈ, ਜਿਸ ਦਾ ਅਸਰ ਕੁਝ ਸਮੇਂ ਲਈ ਹੁੰਦਾ ਹੈ, ਜੋ ਕਿ ਸਿਰਫ਼ ਕੁੱਝ ਸਮੇਂ ਲਈ ਰਹਿੰਦੀ ਹੈ ਅਤੇ ਇਹ ਤੇਲ ਛਿੜਕਣ ਲਈ ਕੰਪਨੀ ਨੂੰ ਕਿੰਨੀ ਕੁ ਦੇਰ ਤੱਕ ਮਜ਼ਬੂਰ ਕੀਤਾ ਜਾ ਸਕਦਾ ਹੈ ? ਇਹ ਗੱਲ ਸਰਕਾਰ ਲਈ, ਜ਼ਿਲ੍ਰਾ ਪ੍ਰਸ਼ਾਸ਼ਨ ਲਈ ਤੇ ਪੀੜਿਤ ਲੋਕਾਂ ਲਈ ਵਿਚਾਰਨਯੋਗ ਹੈ। ਲਗਾਤਾਰ ਆ ਰਹੀ ਬਦਬੂ ਦੀ ਪੁਸਟੀ ਇਲਾਕੇ ਦੇ ਐਮ.ਸੀ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਵਲੋਂ ਮੌਕੇ ‘ਤੇ ਅਧਿਕਾਰੀਆਂ ਨੂੰ ਕਰਵਾਈ ਗਈ ਤਾਂ ਵਿਸ਼ੇਸ਼ ਕਿਸਮ ਦਾ ਪਾਊਡਰ ਦਾ ਛਿੜਕਾ ਕਰਵਾ ਕੇ ਇਸ ਨੂੰ ਥੋੜ੍ਹੇ ਸਮੇਂ ਲਈ ਬੰਦ ਕਰਵਾ ਦਿੱਤਾ ਗਿਆ। ਬਾਕੀ ਸਮੇਂ ਬਦਬੂ ਅਤੇ ਸਮੱਸਿਆ ਬਰਾਬਰ ਜਿਉਂ ਦੀ ਤਿਉਂ ਬਰਕਰਾਰ ਰਹੀ। ਇਕੱਤਰਤਾ ਵਿਚ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਸੰਘਰਸ਼ ਪ੍ਰਤੀ ਆਪਣਾ ਸਟੈਂਡ ਸਪੱਸ਼ਟ ਕਰਨ ‘ਤੇ ਵਿਧਾਇਕ ਪ੍ਰਗਟ ਸਿੰਘ, ਰਮਿੰਦਰ ਸਿੰਘ ਬੁਲਾਰੀਆ ਤੇ ਸੁਰਜੀਤ ਸਿੰਘ ਰੱਖੜਾ ਵਾਂਗੂ ਜਨਤਾ ਦੇ ਸੱਚੇ ਪ੍ਰਤੀਨਿੱਧ ਹੋਣ ਤੇ ਵਿਧਾਇਕ ਧਰਮ ਦੀ ਪਾਲਣਾ ਕਰਨ ਲਈ ਅਪੀਲ ਕਰਨ ਦੇ ਰੂਪ ਵਿਚ ਇਕ ਪੱਤਰ ਲਿਖਿਆ ਗਿਆ ਹੈ ਅਤੇ ਜ਼ਿਲ੍ਰਾ ਪ੍ਰਸ਼ਾਸ਼ਨ ਦੇ ਧਿਆਨ ਵਿਚ ਸਮੱਸਿਆ ਨੂੰ ਲਿਆਉਣ ਲੲ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਸਮੱਸਿਆ ਤੇ ਪੁਨਰ ਵਿਚਾਰ ਕਰਨ ਲਈ ਮਿਲਣ ਦਾ ਫੈਸਲਾ ਵੀ ਕੀਤਾ ਗਿਆ। ਇਨ੍ਹਾਂ ਦੋਹਾਂ ਕਰਾਵਾਈਆਂ ਉਪਰੰਤ ਪਾ੍ਰਪਤ ਹੁੰਗਾਰੇ ਅਨੁਸਾਰ ਹੀ ਐਕਸ਼ਨ ਕਮੇਟੀ ਆਪਣਾ ਅਗਲਾ ਪ੍ਰੋਗਰਾਮ ਤਹਿ ਕਰੇਗੀ। ਇਸ ਇਕੱਤਰਤਾ ਵਿਚ ਸ਼ਹਿਰ ਦੀਆਂ 14 ਕਲੋਨੀਆਂ ਦੇ ਚੁਣੇ ਗਏ ਨੁਮਾਇੰਦੇ ਸ਼ਾਮਿਲ ਸਨ। ਜਿਨ੍ਹਾਂ ਵਿਚ ਕਨਵੀਨਰ ਜੀਤ ਸਿੰਘ ਜੋਸੀ, ਵਿਕਰਮ ਸਿੰਘ ਧਿੰਗੜ, ਕੈਪਟਨ ਮੱਲ ਸਿੰਘ, ਬਲਵਿੰਦਰ ਸਿੰਘ ,ਰਣਜੀਤ ਸਿੰਘ ਜਲਾਲ ਐਡਵੋਕੇਟ, ਸੁਖਦੇਵ ਸਿੰਘ ਗਿੱਲ, ਦਲਜੀਤ ਸਿੰਘ ਬਰਾੜ, ਸੋਹਣ ਸਿੰਘ ਜਵੰਧਾ, ਰਾਜਵਿੰਦਰ ਸਿੰਘ ਸਿੱਧੂ, ਗੁਰਚਰਨ ਸਿੰਘ ਸਿੱਧੂ, ਰੁਪ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਭਾਰੀ ਗਿਣਤੀ ਵਿਚ ਬੀਬੀਆਂ ਵੀ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply