Monday, July 8, 2024

ਸਿਹਤ ਬੀਮਾਂ ਯੋਜਨਾ ਅਧੀਨ ਆਸ਼ਾ ਫੈਸੀਲੀਟੇਟਰਜ ਅਤੇ ਆਸ਼ਾ ਵਰਕਰਜ਼ ਦੀ ਮੀਟਿੰਗ

PPN1405201601

ਬਠਿੰਡਾ, 14 ਮਈ (ਅਵਤਾਰ ਸਿੰਘ ਕੈਂਥ)- ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਅਧੀਨ ਆਉਣ ਵਾਲੇ ਲਾਭਪਾਤੀਆਂ ਨੂੰ ਯੋਜਨਾ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਆਸ਼ਾ ਫੈਸੀਲੀਟੇਟਰਜ ਅਤੇ ਆਸ਼ਾ ਵਰਕਰਜ ਦੀ ਮੀਟਿੰਗ ਐਸ.ਐਮ.ਓ. ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਵਿੱਚ ਕੀਤੀ ਗਈ।ਡਾ. ਕੁੰਦਨ ਕੁਮਾਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਪਿੰਡਾ ਵਿੱਚ ਕੈਂਪ ਲਗਾ ਕਿ ਨੀਲੇ ਕਾਰਡ ਧਾਰਕਾ ਦੇ ਪਹਿਲਾ ਹੀ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸਮਾਰਟ ਕਾਰਡ ਬਣਾਏ ਗਏ ਹਨ। ਕਾਰਡ ਧਾਰਕ ਸਰਕਾਰੀ ਅਤੇ ਯੋਜਨਾ ਅਧੀਨ ਆਉਣ ਵਾਲੇ 23 ਪ੍ਰਇਵੇਟ ਹਸਪਤਾਲਾਂ ਵਿੱਚ ਪੰਜਾਹ ਹਜਾਰ ਰੁਪਏ ਤੱਕ ਮੁੱਫਤ ਇਲਾਜ ਕਰਵਾ ਸਕਦਾ ਹੈ।ਨਥਾਣਾ ਵਿਖੇ ਦੋ ਮਹੀਨੇ ਵਿੱਚ 47 ਮਰੀਜਾਂ ਦਾ ਇਲਾਜ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਅਧੀਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੀਟਿੰਗ ਵਿੱਚ ਆਸ਼ਾ ਫੈਸੀਲੀਟੇਟਰਜ ਨੂੰ ਹਿਦਾਇਤ ਦਿੱਤੀ ਗਈ ਕਿ ਆਸ਼ਾ ਵਰਕਰਜ ਹਰ ਕਾਰਡ ਧਾਰਕ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਅਤੇ ਦੱਸਣ ਕਿ ਕਿਵੇ ਇਸ ਯੋਜਨਾ ਦਾ ਉਹ ਵੱਧ ਤੱ ਵੱਧ ਲਾਭ ਲੈ ਸਕਦੇ ਹਨ।ਡਾ. ਕੁੰਦਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਬਿਨਾਂ ਦਾਖਲ ਹੋਏ ਦੰਦ ਕੱਢਣਾ, ਦੰਦਾਂ ਦੀ ਸਫਾਈ, ਦੰਦਾਂ ਨੂੰ ਭਰਨਾ, ਦੰਦਾਂ ਦਾ ਅਪ੍ਰੇਸ਼ਨ, ਆਰ.ਟੀ.ਸੀ., ਹੱਡੀਆਂ ਦੇ ਇਲਾਜ ਵਿੱਚ ਕੱਚਾ ਅਤੇ ਪੱਕਾ ਪਲਸਤਰ ਲਗਾਉਣਾ ਇਲਾਜ ਸ਼ਾਮਿਲ ਹਨ। ਬਲਾਕ ਐਜੂਕੇਟਰ ਰੋਹਿਤ ਜਿੰਦਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸੰਬਧੀ ਲੋਕਾ ਨੂੰ ਵੱਧ ਤੋ ਵੱਧ ਜਾਗਰੂਕ ਕਰਕੇ ਦੱਸਿਆ ਜਾਵੇ ਕਿ ਯੋਜਨਾ ਅਧੀਨ ਆਉਣ ਵਾਲਾ ਹਰ ਮਰੀਜ ਇਲਾਜ ਕਰਵਾਉਣ ਲਈ ਜਦੋ ਹਸਪਤਾਲ ਆਵੇ ਤਾਂ ਅਪਣਾ ਸਮਾਰਟ ਕਾਰਡ (ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਕਾਰਡ) ਨਾਲ ਜਰੂਰ ਲੈ ਕੇ ਆਵੇ, ਤਾਂ ਕਿ ਹਸਪਤਾਲ ਵਿੱਚ ਮਰੀਜ ਨੂੰ ਕੋਈ ਪਰੇਸ਼ਾਨੀ ਨਾ ਹੋਵੇ।ਉਹਨਾਂ ਕਿਹਾ ਕਿ ਯੋਜਨਾ ਬਾਰੇ ਪਬਲਿਕ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਲਈ ਬਲਾਕ ਦੇ ਹਰ ਸਬ-ਸੈਂਟਰ ਉੱਪਰ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਦੀ ਇੱਕ ਫਲ਼ੈਕਸ ਲਗਾਈ ਗਈ ਹੈ ਅਤੇ ਬਲਾਕ ਪੱਧਰ ਤੇ ਯੋਜਨਾ ਦੀ ਜਾਣਕਾਰੀ ਦੇਣ ਲਈ ਸਹਾਇਤਾ ਕੇਂਦਰ ਵੀ ਬਣਾਇਆਂ ਗਿਆ ਹੈ, ਤਾਂ ਜੋ ਵੱਧ ਤੋ ਵੱਧ ਲੋਕ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਦਾ ਲਾਭ ਲੈ ਸਕਣ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply