Monday, July 8, 2024

ਪ੍ਰਵਾਸੀ ਭਾਰਤੀ ਡਾਕਟਰ ਸੁਖਦੇਵ ਸਿੰਘ ਗਰੋਵਰ ਦੇ ਭਤੀਜੇ ਟਿੰਕੂ ਗਰੋਵਰ ਵੱਲੋਂ ਮਾਲੀ ਮਦਦ ਦਾ ਚੈਕ ਡਿਪਟੀ ਕਮਿਸ਼ਨਰ ਨੂੰ ਭੇਂਟ

PPN1405201606
ਬਠਿੰਡਾ,14 ਮਈ (ਅਵਤਾਰ ਸਿੰਘ ਕੈਂਥ)-  ਪਿਛਲੇ ਕਰੀਬ 40 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਪੰਜਾਬੀ ਡਾ. ਸੁਖਦੇਵ ਸਿੰਘ ਗਰੋਵਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਈਟੀ ਵਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਚਿਲਡਰਨ ਲਈ 2 ਹਜਾਰ ਡਾਲਰ ਦੀ ਮਾਲੀ ਮਦਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਹੈ। ਇੱਥੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਮਾਲੀ ਮਦਦ ਦਾ ਚੈਕ ਪ੍ਰਵਾਸੀ ਭਾਰਤੀ ਡਾ. ਸੁਖਦੇਵ ਸਿੰਘ ਗਰੋਵਰ ਦੇ ਭਤੀਜੇ ਸ੍ਰੀ ਹਰਵਿੰਦਰ ਸਿੰਘ ਟਿੰਕੂ ਗਰੋਵਰ ਤੋਂ ਆਪਣੇ ਦਫਤਰ ਵਿਚ ਪ੍ਰਾਪਤ ਕੀਤਾ। ਡਾ. ਗਰਗ ਨੇ ਡਾ. ਗਰੋਵਰ ਵੱਲੋਂ ਹਰ ਸਾਲ ਭਲਾਈ ਕਾਰਜਾਂ ਲਈ ਭੇਜੀ ਜਾਂਦੀ ਮਾਲੀ ਮਦਦ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਅਜਿਹੇ ਉਦਮ ਸਮਾਜਿਕ ਕਾਰਜਾਂ ਨੂੰ ਚੰਗੇ ਢੰਗ ਨਾਲ ਨੇਪਰੇ ਚਾੜਨ ਵਿਚ ਬਹੁਤ ਸਹਾਈ ਹੁੰਦੇ ਹਨ। ਉਨ੍ਹਾਂ ਰੈਡ ਕਰਾਸ ਸੁਸਾਈਟੀ ਦੇ ਸਕੱਤਰ ਕਰਨਲ ਵੀਰੇਂਦਰ ਕੁਮਾਰ (ਰਿਟਾ.) ਨੂੰ ਕਿਹਾ ਕਿ ਡਾ. ਗਰੋਵਰ ਨੂੰ ਧੰਨਵਾਦੀ ਸੁਨੇਹਾ ਜਰੂਰ ਭੇਜਿਆ ਜਾਵੇ। ਇਸ ਮੌਕੇ ਹਰਵਿੰਦਰ ਸਿੰਘ ਟਿੰਕੂ ਗਰੋਵਰ ਨੇ ਦੱਸਿਆ ਕਿ ਉਹ ਮਹਿਮਾ ਸਵਾਈ ਪਿੰਡ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੇ ਚਾਚਾ ਡਾ. ਗਰੋਵਰ ਅਮਰੀਕਾ ਵਿਚ ਚੈਸਟ ਸਪੈਸ਼ਲਿਸਟ ਹਨ ਅਤੇ ਉਹ ਹਮੇਸ਼ਾ ਭਲਾਈ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply