Monday, July 8, 2024

ਡਾ. ਸੁਖਦੇਵ ਸਿੰਘ ਖਾਹਰਾ ਨੂੰ ਮਿਲੇਗਾ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’

PPN1405201609

ਅੰਮ੍ਰਿਤਸਰ, 14 ਮਈ (ਦਵਿੰਦਰ ਸਿੰਘ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹਰ ਵਰ੍ਹੇ ਦਿੱਤੇ ਜਾਂਦੇ ਅਦਬੀ ਪੁਰਸਕਾਰਾਂ ਵਿੱਚੋਂ ਇਸ ਵਾਰੀ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’ ਪੰਜਾਬੀ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਖਾਹਰਾ ਨੂੰ ਦਿੱਤਾ ਜਾਵੇਗਾ।  ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਡਾ. ਹਜ਼ਾਰਾ ਸਿੰਘ ਚੀਮਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਦਿਨੀਂ ਕੇਂਦਰੀ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਲਏ ਫੈਸਲੇ ਤਹਿਤ ਸਭਾ ਵੱਲੋਂ ਪੰਜਾਬੀ ਅਦਬ ਵਿੱਚ ਹਰ ਵਰ੍ਹੇ ਦਿੱਤੇ ਜਾਣ ਵਾਲੇ ਇਸ ਬਹੁ-ਵਿਕਾਰੀ ਪੁਰਸਕਾਰਾਂ ਵਿੱਚ ਪੰਜਾਬੀ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ ਨੂੰ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’ ਅਤੇ ਪ੍ਰੋ: ਅਨੂਪ ਵਿਰਕ ਨੂੰ ‘ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਾਰ’ ਲਈ ਚੋਣ ਕੀਤੀ ਗਈ। ਇਹ ਪੁਰਸਕਾਰ ਕੇਂਦਰੀ ਸਭਾ ਵੱਲੋਂ 8 ਜੂਨ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ ਪੰਜਾਬ ਪੱਧਰ ਦੇ ਸਾਹਿਤਕ ਸਮਾਗਮ ਵਿੱਚ ਡਾ. ਖਾਹਰਾ ਅਤੇ ਪ੍ਰੋ: ਅਨੂਪ ਵਿਰਕ ਨੂੰ ਭੇਂਟ ਕੀਤੇ ਜਾਣਗੇ। ਇੰਨ੍ਹਾਂ ਪੁਰਸਕਾਰਾਂ ਦੀ ਹੋਈ ਚੋਣ ਦੇ ਮੱਦੇ ਨਜ਼ਰ ਡਾ. ਦਰਿਆ, ਡਾ. ਹਰਭਜਨ ਸਿੰਘ ਭਾਟੀਆ, ਡਾ. ਬਲਜੀਤ ਰਿਆੜ, ਮਨਮੋਹਨ ਸਿੰਘ ਢਿੱਲੋਂ, ਡਾ. ਰਮਿੰਦਰ ਕੌਰ, ਪ੍ਰਿੰ: ਮਹਿਲ ਸਿੰਘ, ਡਾ. ਸੁਖਬੀਰ, ਡਾ. ਆਤਮ ਰੰਧਾਵਾ, ਪ੍ਰੋ: ਭੁਪਿੰਦਰ ਸਿੰਘ ਜੌਲੀ, ਡਾ. ਪਰਮਿੰਦਰ, ਡਾ. ਊਧਮ ਸਿੰਘ ਸ਼ਾਹੀ, ਪ੍ਰਿੰ: ਸੁਖਬੀਰ ਕੌਰ ਮਾਹਲ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਜਗਦੀਸ਼ ਸਚਦੇਵਾ, ਅਰਤਿੰਦਰ ਸੰਧੂ, ਡਾ. ਇਕਬਾਲ ਕੌਰ ਸੌਂਧ, ਭੁਪਿੰਦਰ ਸੰਧੂ, ਧਰਵਿੰਦਰ ਔਲਖ, ਸ਼ੈਲਿੰਦਰਜੀਤ ਰਾਜਨ, ਡਾ. ਪਰਮਜੀਤ ਬਾਠ, ਜਸਬੀਰ ਸਿੰਘ ਸੱਗੂ, ਹਰਭਜਨ ਖੇਮਕਰਨੀ, ਡਾ. ਮੋਹਨ, ਗੁਰਬਾਜ ਤੋਲਾਨੰਗਲ, ਹਰਜੀਤ ਸੰਧੂ, ਪ੍ਰੋ: ਮੋਹਨ ਸਿੰਘ, ਮਨਮੋਹਨ ਬਾਸਰਕੇ, ਜਗਤਾਰ ਗਿੱਲ, ਤਰਲੋਚਨ ਸਿੰਘ, ਮੁਖਤਾਰ ਗਿੱਲ, ਮਲਵਿੰਦਰ, ਸਰਬਜੀਤ ਸੰਧੂ ਆਦਿ ਵਿਦਵਾਨਾਂ ਨੇ ਡਾ. ਖਾਹਰਾ ਨੂੰ ਵਧਾਈ ਦਿੰਦਿਆਂ ਕੇਂਦਰੀ ਸਭਾ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply