Monday, July 8, 2024

ਹੈਲੇਨ ਓ ਗ੍ਰੇਡੀ ਨੇ ਡੀ.ਏ.ਵੀ. ਪਬਲਿਕ ਸਕੂਲ ਨੂੰ ਮੰਤਰ ਮੁਗਧ ਕੀਤਾ

PPN1405201608

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਦੇ ਚੌਥੀ, ਪੰਜਵੀਂ, ਸੱਤਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ 13 ਮਈ 2016 ਨੂੰ ਹੈਲੇਨ ਓ ਗ੍ਰੇਡੀ ਇੰਟਰਨੈਸ਼ਨਲ ਸਪੀਚ ਅਤੇ ਡ੍ਰਾਮਾ (ਨਾਟਕ) ਗਰੁੱਪ ਦੇ ਪਰੀਖਣ ਅਤੇ ਉਹਨਾਂ ਦੀ ਨਿਗ੍ਹਾ ਦੇ ਅੰਤਰਗਤ ਆਪਣੇ ਨਾਟਕੀ ਅਤੇ ਭਾਸ਼ਾ ਦੇ ਵਿਚ ਚੰਗੀ ਕੁਸ਼ਲਤਾਵਾਂ ਦਾ ਰੰਗਾਸ਼ਰੰਗ ਅਤੇ ਰੋਚਕ ਪ੍ਰਸਤੁਤੀਕਰਨ ਕੀਤਾ ।

ਇਹ ਕੰਮ ਵਿਦਿਆਰਥੀਆਂ ਦੇ ਆਤਮਸ਼ਵਿਸ਼ਵਾਸ ਨਿਰਮਾਨ, ਸੰਪ੍ਰੇਖਣ ਕੁਸ਼ਲਤਾਵਾਂ, ਆਤਮਸ਼ਸਨਮਾਨ, ਸਰੀਰਿਕ ਹਾਵਸ਼ਭਾਵ ਅਤੇ ਉਹਨਾਂ ਦੇ ਵਿਅਕਤੀਤਵ ਦੇ ਸਭ ਤੋਂ ਉਚੇ ਵਿਕਾਸ ਤੇ ਅਧਾਰਿਤ ਸੀ । ਸੱਤਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੈਲੇਨ ਓ ਗ੍ਰੇਡੀ ਇੰਟਰਨੈਸ਼ਨਲ ਦੀ ਤਾਰੀਣੀ ਪੇਸ਼ਾਵਰਿਆ, ਪ੍ਰਭਜੋਤ ਕੌਰ ਮਥਾਰੂ ਅਤੇ ਆਯੂਸ਼ੀ ਭੰਡਾਰੀ ਦੇ ਨਿਰਦੇਸ਼ਨ ਵਿੱਚ ਂਅਫਗਾਨੀਸਤਾਨ ਮਾਈ ਕੰਟਰੀਂ ਪ੍ਰਸਤੁਤੀਕਰਨ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਇਸ ਪ੍ਰਸਤੁਤੀਕਰਨ ਵਿੱਚ ਅਭਿਨੈ ਦੀ ਭਾਵਨਾ ਤੋਂ ਉਪੱਰ ਉਠ ਕੇ ਸਭ ਨੂੰ ਨਿਸਵਾਰਥ ਸੇਵਾ ਦਾ ਸੰਦੇਸ਼ ਦਿੱਤਾ ।

ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਸਮੁੰਦਰੀ ਡਾਕੂਆਂ ਤੇ ਅਧਾਰਤ ਨਾਟਕ ਂਬੋਲਡ ਬਕਨੀਰਸਂ ਪੂਰੇ ਜੋਸ਼ ਅਤੇ ਮਨੋਰੰਜਕ ਢੰਗ ਦੇ ਨਾਲ ਪੇਸ਼ ਕੀਤਾ । ਮਿਊਜ਼ਿਕਸ਼ਲਾਈਟਸ਼ਸਾਊਂਡ ਦੇ ਪ੍ਰਭਾਵ ਅਤੇ ਬੱਚਿਆਂ ਦੇ ਜੋਸ਼ ਭਰੇ ਪੇਸ਼ਕਰਨ ਨੇ ਦੇਖਣ ਵਾਲਿਆਂ ਨੂੰ ਮੋਹਿਤ ਕਰ ਦਿੱਤਾ । ਜਮਾਤ ਚੌਥੀ ਦੇ ਵਿਦਿਆਰਥੀਆਂ ਨੇ ਂਕੰਟੈਂਪਰਰੀ ਇੰਡੀਆਂ ਦੀ ਪ੍ਰਸਤੁਤੀਕਰਨ ਨਾਲ ਜਾਤ ਅਤੇ ਧਰਮ ਦੇ ਬੰਧਨਾਂ ਤੋਂ ਉਪੱਰ ਉਠ ਕੇ ਏਕਤਾ ਨਾਲ ਜੀਣ ਦਾ ਵਿਚਾਰ ਅਤੇ ਸੰਦੇਸ਼ ਦਿੱਤਾ । 40 ਹੋਰ ਸਾਥੀ ਵਿਦਿਆਰਥੀਆਂ ਦੇ ਮਾਤਾਸ਼ਪਿਤਾ ਇਸ ਪੇਸ਼ਕਸ਼ ਨਾਲ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ।  ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਦੁਆਰਾ ਪੇਸ਼ ਬਹੁਤ ਵਧੀਆ ਪੇਸ਼ਕਸ਼ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਤੇ ਪ੍ਰਸੰਨਤਾ ਜਤਾਈ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਬਹੁਤ ਸੰਤੁਸ਼ਟ ਅਤੇ ਖੁਸ਼ ਸਨ । ਉਹਨਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਆਪਣਾ ਜੋਸ਼ ਬਣਾਏ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply