Monday, July 8, 2024

ਸਿਰਸਾ ਨੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

PPN1405201610

ਨਵੀਂ ਦਿੱਲੀ, 14 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਮਹਿਰੌਲੀ ਵਿਖੇ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਵਿਕਸਿਤ ਕੀਤੇ ਜਾ ਰਹੇ ਯਾਦਗਾਰ ਰੂਪੀ ਪਾਰਕ ਵਿਚ ਚਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ।ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪਾਰਕ ਸਬ-ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਅਤੇ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਮੌਜੂਦ ਸਨ।
ਸਿਰਸਾ ਨੇ ਪਾਰਕ ਵਿਚ ਚਲ ਰਹੀ ਉਸਾਰੀ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਾਬਾ ਜੀ ਦਾ ਬੁੱਤ ਗਵਾਲੀਅਰ ਵਿੱਖੇ ਬਣ ਕੇ ਤਿਆਰ ਹੋ ਗਿਆ ਹੈ ਅਤੇ ਛੇਤੀ ਹੀ ਬੁੱਤ ਨੂੰ ਦਿੱਲੀ ਲਿਆ ਕੇ ਇਸ ਅਸਥਾਨ ਤੇ ਲਗਾਇਆ ਜਾਵੇਗਾ।ਬੁੱਤ ਦੀ ਸੇਵਾ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਦੀ ਵੀ ਸਿਰਸਾ ਨੇ ਜਾਣਕਾਰੀ ਦਿੱਤੀ। ਪਾਰਕ ਵਿਚ ਹਰਿਆਲੀ ਨੂੰ ਬਹਾਲ ਰੱਖਣ ਦੇ ਮਕਸਦ ਦੇ ਨਾਲ ਸਿਰਸਾ ਨੇ ਪਾਰਕ ਵਿਚ ਉ-ਨਤ ਕਿਸਮ ਦੇ ਫੁੱਲ ਦੇ ਬੂਟੇ ਲਗਾਉਣ ਦੀ ਗੱਲ ਕਰਦੇ ਹੋਏ ਪਾਰਕ ਦੀ ਦਿੱਖ ਨੂੰ ਬੇਮਿਸ਼ਾਲ ਬਣਾਉਣ ਵਾਸਤੇ ਕੋਈ ਕਸਰ ਕਮੇਟੀ ਵੱਲੋਂ ਨਾ ਛੱਡਣ ਦਾ ਵੀ ਦਾਅਵਾ ਕੀਤਾ।
ਸਿਰਸਾ ਨੇ ਕਿਹਾ ਕਿ 7.5 ਏਕੜ ਦਾ ਪਾਰਕ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ ਉਥੇ ਹੀ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਵਾਤਾਵਰਣ ਨੂੰ ਬਚਾਉਣ ਵਾਸਤੇ ਹਰਿਆਲੀ ਫੈਲਾਉਣ ਦੇ ਦਿੱਤੇ ਗਏ ਸੁਨੇਹੇ ਦੀ ਵੀ ਇਹ ਯਾਦਗਾਰ ਦੇ ਤੌਰ ਤੇ ਪ੍ਰੋੜਤਾ ਕਰੇਗਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply