Monday, July 8, 2024

ਬਾਬਾ ਬੰਦਾ ਸਿੰਘ ਜੀ ਬਹਾਦਰ ਦੇ 300 ਸਾਲਾ ਸ਼ਹੀਦੀ ਸਬੰਧੀ ਗੁ: ਗੜ੍ਹੀ ਗੁਰਦਾਸ ਨੰਗਲ ਤੋਂ ਦਿੱਲੀ ਤੀਕ ਨਗਰ ਕੀਰਤਨ ਸੱਜਣਗੇ

ਅੰਮ੍ਰਿਤਸਰ, 14 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਹਾਨ ਯੋਧੇ, ਨਿਧੱੜਕ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਨ੍ਹਾਂ ਦੇ ਸਪੁੱਤਰ ਬਾਬਾ ਅਜੈ ਸਿੰਘ ਅਤੇ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ (ਗੁਰਦਾਸਪੁਰ) ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਸ ਨਗਰ ਕੀਰਤਨ ਦੀ ਤਿਆਰੀ ਲਈ ਜਥੇਦਾਰ ਸੁੱਚਾ ਸਿੰਘ ਲੰਗਾਹ ਸਮੁੱਚੇ ਇਲਾਕੇ ਦੀਆਂ ਸੰਗਤਾਂ ਨਾਲ ਤਾਲਮੇਲ ਬਣਾ ਕੇ ਸਮਾਗਮਾਂ ਦੀ ਤਿਆਰੀ ਜੋਰ ਸ਼ੋਰ ਨਾਲ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਜਿਸ ਰੂਟ ਰਾਹੀਂ ਨਗਰ ਕੀਰਤਨ ਲੰਘਣਾਂ ਹੈ ਉਸ ਹਲਕੇ ਦੇ ਮੈਂਬਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਆਗੂ ਪ੍ਰਬੰਧਾਂ ਲਈ ਸਹਿਯੋਗ ਕਰਨਗੇ ਅਤੇ ਥਾਂ ਪੁਰ ਥਾਂ ਨਗਰ ਕੀਰਤਨ ਦੇ ਸਵਾਗਤ ਲਈ ਵੀ ਸੰਗਤਾਂ ਨਾਲ ਸਹਿਯੋਗ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ, ਸੰਗਤ ਰੂਪ ਵਿਚ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵਧ-ਚੜ੍ਹ ਕੇ ਸਵਾਗਤ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 19 ਮਈ 2016 ਨੂੰ ਗੁਰਦੁਆਰਾ ਸਾਹਿਬ ਗੜ੍ਹੀ ਗੁਰਦਾਸ ਨੰਗਲ ਵਿਖੇ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਅਤੇ 21 ਮਈ ਨੂੰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ਅਤੇ ਸਿੱਖ ਗੁਰੂ ਸਾਹਿਬਾਨ ਦੇ ਸ਼ਸਤਰਾਂ ਦੀ ਗੱਡੀ ਵੀ ਨਾਲ ਚੱਲੇਗੀ। ਉਨ੍ਹਾਂ ਦੱਸਿਆ ਕਿ ਇਸ ਨਗਰ-ਕੀਰਤਨ ਵਿੱਚ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ, ਗਤਕਾ ਪਾਰਟੀਆਂ ਆਦਿ ਸ਼ਾਮਿਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਗੜ੍ਹੀ ਗੁਰਦਾਸ ਨੰਗਲ (ਗੁਰਦਾਸਪੁਰ) ਤੋਂ ਆਰੰਭ ਹੋ ਕੇ ਪਿੰਡ ਲੰਗਾਹ, ਜੌੜਾ ਛੱਤਰਾ, ਬੋਪਾਰਾਏ, ਸੰਗਤ ਪੁਰਾ, ਦੋਲਤਪੁਰ, ਕਲਾਨੌਰ, ਰਹੀਮਾਬਾਦ, ਅਦਾਲਤਪੁਰ, ਦੇਹੜ ਗਵਾਰ, ਅਠਵਾਲ, ਕੋਟਲੀਸੂਰਤ ਮੱਲੀ, ਡੇਰਾ ਪਠਾਣਾ, ਸ਼ਿਕਾਰ ਮਾਛੀਆਂ, ਚਾਕਾਂ ਵਾਲੀ, ਕਾਹਲਾਂ ਵਾਲੀ, ਡੇਰਾ ਬਾਬਾ ਨਾਨਕ, ਠੇਠਰਕੇ, ਧਰਮਕੋਟ, ਝੰਗੀ ਤੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਵਿਸ਼ਰਾਮ ਕਰੇਗਾ। ਉਨ੍ਹਾਂ ਦੱਸਿਆ ਕਿ 22 ਮਈ 2016 ਨੂੰ ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਤੋਂ ਰਵਾਨਾ ਹੋ ਕੇ ਗੱਗੋਮਾਹਲ, ਗੁਜਰਪੁਰਾ, ਅਜਨਾਲਾ, ਈਸਾਪੁਰ, ਟਾਹਲੀ ਸਾਹਿਬ, ਭੁੱਲਰ, ਚੁਗਾਵਾਂ, ਚਵਿੰਡਾ, ਵਣੀਏਕੇ, ਰਣੀਕੇ ਮੌੜ, ਅਟਾਰੀ, ਨੇਸ਼ਟਾ, ਰਾਜਾਤਾਲ, ਸਰਾਏ ਅਮਾਨਤ ਖਾਂ, ਗੰਡੀਵਿੰਡ ਸਰਾਂ, ਬਗਿਆੜੀ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਠੱਠਾ (ਤਰਨਤਾਰਨ) ਵਿਖੇ ਕਰੇਗਾ। ਇਸੇ ਤਰ੍ਹਾਂ 23 ਮਈ 2016 ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਠੱਠਾ ਤਰਨਤਾਰਨ ਤੋਂ ਨਗਰ ਕੀਰਤਨ ਰਵਾਨਾ ਹੋ ਕੇ ਝਬਾਲ, ਗੁਰਦੁਆਰਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਨੂਰਦੀ ਸਰਾਂ, ਤਰਨਤਾਰਨ ਸ਼ਹਿਰ, ਬਾਈਪਾਸ ਗੋਇੰਦਵਾਲ, ਪੰਡੋਰੀ, ਨੌਰੰਗਾਬਾਦ, ਸ਼ੇਖਚੱਕ, ਭਰੋਵਾਲ, ਫਤਿਆਬਾਦ, ਗੋਇੰਦਵਾਲ ਸਾਹਿਬ, ਮੁੰਡੀ ਮੋੜ, ਤਲਵੰਡੀ ਚੌਧਰੀਆਂ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ 24 ਮਈ 2016 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਰਵਾਨਾ ਹੋ ਕੇ ਡੱਲਾ, ਮੋੜ ਮਲਸੀਆਂ, ਸੀਚੇਵਾਲ, ਈਸੇਵਾਲ, ਮਲਸੀਆਂ, ਕਾਲੇਵਾਲੀ ਬਾੜਾ, ਨੂਰਪੁਰ ਚੱਠਾ, ਨੂਰਮਹਿਲ ਬਾਈਪਾਸ, ਬਹਾਦਰਪੁਰ, ਸੰਗਤਪੁਰਾ, ਬੇਗਮਪੁਰਾ, ਪ੍ਰਤਾਪਪੁਰਾ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਪਾਤਸ਼ਾਹੀ ਪੰਜਵੀਂ, ਮੌ ਸਾਹਿਬ (ਜਲੰਧਰ) ਵਿਖੇ ਕਰੇਗਾ। ਇਸੇ ਤਰ੍ਹਾਂ 25 ਮਈ 2016 ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਮੌ ਸਾਹਿਬ (ਜਲੰਧਰ) ਤੋਂ ਰਵਾਨਾ ਹੋ ਕੇ ਫਿਲੌਰ, ਲਾਡੋਵਾਲੀ, ਨੂਰਪੁਰ ਬੇਟ, ਸਲੇਮ ਟਾਬਰੀ, ਰੇਲਵੇ ਸਟੇਸ਼ਨ ਲੁਧਿਆਣਾ, ਚੌਂਕ ਭਗਤ ਸਿੰਘ, ਗੁਰਦੁਆਰਾ ਸਾਹਿਬ ਸ਼ਹੀਦਾਂ ਫੇਰੂਮਾਨ, ਪ੍ਰਤਾਪ ਚੌਂਕ, ਸ਼ੇਰਪੁਰ ਚੌਂਕ, ਗਿਆਸਪੁਰਾ, ਕੰਗਨਵਾਲ, ਗੁਰਦੁਆਰਾ ਰੇਰੂ ਸਾਹਿਬ, ਸਾਹਨੇਵਾਲ, ਰਾਜਗੜ੍ਹ, ਦੋਰਾਹਾ ਪੁਲ, ਗੁਰਦਆਰਾ ਮੰਜੀ ਸਾਹਿਬ ਕੋਟਾਂ, ਬੀਜ਼ਾ, ਲਿਬੜਾ, ਖੰਨਾ, ਮੰਡੀ ਗੋਬਿੰਦਗੜ੍ਹ, ਸਰਹੰਦ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹੰਦ), ਵਿਖੇ ਕਰੇਗਾ। ਸz: ਬੇਦੀ ਨੇ ਦੱਸਿਆ ਕਿ ਨਗਰ ਕੀਰਤਨ ਦਾ ਵਿਸ਼ਾਲ ਕਾਫ਼ਲਾ 26 ਮਈ 2016 ਨੂੰ ਗੁਰਦਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹੰਦ) ਤੋ ਰਵਾਨਾ ਹੋ ਕੇ ਪਟਿਆਲਾ ਮੋੜ, ਸ਼ਾਮਪੁਰ, ਹੰਸਾਲੀ ਸਾਹਿਬ, ਜਿੰਦਰਗੜ੍ਹ, ਰਿਉਣਾ ਨੀਵਾਂ, ਪਤਾਰਸੀ, ਚੰਦੂਮਾਜਰਾ ਮੋੜ, ਬਸੰਤਪੁਰਾ, ਉਗਸੀ ਸੈਣੀਆਂ, ਪਿਲਖੜੀ, ਰਾਜਪੁਰਾ, ਸ਼ੰਭੂ ਬੈਰੀਅਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਬਾਲਾ (ਹਰਿਆਣਾ) ਵਿਖੇ ਕਰੇਗਾ। ਇਸੇ ਤਰ੍ਹਾਂ 27 ਮਈ 2016 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਤੋਂ ਰਵਾਨਾ ਹੋ ਕੇ ਅੰਬਾਲਾ ਛਾਉਣੀ, ਸ਼ਾਹਪੁਰ, ਮਛੋਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸ਼ਾਹਪੁਰ, ਸ਼ਾਹਪੁਰ ਮਾਰਕੰਡਾ, ਮੀਰੀ ਪੀਰੀ ਹਸਪਤਾਲ, ਰਤਨਗੜ੍ਹ, ਸ਼ਰੀਫਗੜ੍ਹ, ਧੰਨਧੋੜੀ, ਮਸਾਣਾ, ਪਿਪਲੀ, ਸਮਾਣਾ ਬਾਊ, ਨੀਲੋਖੇੜੀ, ਤਰਾਵੜੀ, ਸ਼ਾਮਗੜ੍ਹ, ਲਿਬਰਟੀ ਚੌਂਕ, ਆਈ.ਟੀ.ਆਈ. ਚੌਂਕ, ਮਾਡਲ ਟਾਊਨ, ਸੈਕਟਰ-13 ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ (ਡੇਰਾ ਕਾਰ ਸੇਵਾ ਕਲੰਦਰੀ ਗੇਟ) ਕਰਨਾਲ ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ 28 ਮਈ 2016 ਨੂੰ ਕਰਨਾਲ ਤੋਂ ਰਵਾਨਾ ਹੋ ਕੇ ਮਧੂਬਨ, ਬਸਤਾੜਾ, ਘਰੋਂਡਾ, ਬਾਬਰਪੁਰ, ਪਾਣੀਪਤ, ਸ਼ਿਵਾਹ, ਮਛਰੋਲੀ, ਸਮਾਲਖਾ, ਚੋਖੀ ਢਾਣੀ, ਘਨੌਰ, ਲੜਸੋਲੀ, ਸੁਖਦੇਵ ਅਮਰੀਕ ਢਾਬਾ, ਮੂਰਥਲ, ਵਾਹਿਗੁਰੂ ਢਾਬਾ, ਜੀਵਨ ਨਗਰ, ਸੋਨੀਪਤ, ਕਮਾਸਪੁਰ, ਬੱਡ ਖਾਲਸਾ, ਬਹਾਲਗੜ੍ਹ, ਅਸ਼ੋਕਾ ਯੂਨੀਵਰਸਿਟੀ, ਰਾਈ ਥਾਨਾ, ਗੁਰੂ ਤੇਗ ਬਹਾਦਰ ਮੈਮੋਰੀਅਲ ਪਾਰਕ, ਬੀਸਵਾਮੀਲ, ਆਂਸਲ ਪਲਾਜਾ, ਟੀ.ਡੀ.ਆਈ. ਮਾਲ ਨਰੇਲਾ, ਸਿੱਧੂ ਬਾਰਡਰ, ਲਵੰਨਿਆ ਚੌਕ, ਗੁ: ਸਾਹਿਬ ਪਾਤ: ਛੇਵੀ, ਸਵਰੂਪ ਨਗਰ, ਕਰਨਾਲ ਬਾਈਪਾਸ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁ: ਸਾਹਿਬ ਮਜਨੂੰ ਟਿੱਲਾ ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ ਸ਼ਹੀਦਾਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਨੂੰ ਦਰਸਾਉਂਦਾ ਹੋਇਆ ਇਹ ਨਗਰ ਕੀਰਤਨ 29 ਮਈ 2016 ਨੂੰ ਗੁਰਦੁਆਰਾ ਸਾਹਿਬ ਮਜਨੂੰ ਟਿੱਲਾ ਤੋਂ ਰਵਾਨਾ ਹੋ ਕੇ ਚੌਕ ਖੈਹਬਰ, ਦਿੱਲੀ ਯੂਨੀਵਰਸਿਟੀ, ਮਾਲ ਰੋਡ, ਗੁਰੂ ਤੇਗ ਬਹਾਦਰ ਨਗਰ ਚੌਕ ਤੋਂ ਖੱਬੇ ਪਾਸੇ ਪੁਲਿਸ ਲਾਈਨ ਦੇ ਨਾਲ-ਨਾਲ, ਸ਼ਾਤੀ ਨਗਰ, ਗੁ: ਨਾਨਕ ਪਿਆਉ ਜੀ, ਰਾਣਾ ਪ੍ਰਤਾਪ ਬਾਗ, ਗੁੜ ਮੰਡੀ, ਸ਼ਕਤੀ ਨਗਰ ਚੌਕ, ਬਰਫਖਾਨਾ ਚੌਕ, ਸੈਂਟ ਸਟੀਫਨ ਹਸਪਤਾਲ, ਪੁਲ ਮਠਿਆਈ, ਹਾਰਡਿੰਗ ਲਾਇਬ੍ਰੇਰੀ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਕੋੜੀਆ ਪੁਲ ਤੋਂ ਸੱਜੇ ਪਾਸੇ, ਚਾਂਦਨੀ ਚੌਕ, ਲਾਲ ਕਿਲੇ ਦੇ ਪਿੱਛੇ ਸਲੀਮਗੜ੍ਹ, ਨੇਤਾ ਜੀ ਸੁਭਾਸ਼ ਚੰਦਰ ਰੋਡ, ਦਰਿਆ ਗੰਜ, ਦਿੱਲੀ ਗੇਟ, ਅੰਬੇਦਕਰ ਸਟੇਡੀਅਮ, ਆਈ.ਟੀ.ਓ. ਚੌਕ, ਪ੍ਰਗਤੀ ਮੈਦਾਨ, ਚਿੜੀਆ ਘਰ, ਸੁੰਦਰ ਨਗਰ, ਗੁ: ਦਮਦਮਾ ਸਾਹਿਬ, ਨਿਜਾਮੂਦੀਨ, ਭੋਗਲ, ਅਸ਼ਾਰਮ ਚੌਕ ਤੋਂ ਸੱਜੇ ਹੱਥ ਲਾਜਪੱਤ ਨਗਰ, ਸਾਊਥ ਐਕਸ, ਏਮਜ ਮੋੜ ਤੋਂ ਖੱਬੇ ਪਾਸੇ ਗੁ: ਸਾਹਿਬ ਗਰੀਨ ਪਾਰਕ, ਹੋਜ਼ ਖਾਸ ਮੇਨ ਚੌਕ, ਅਰਵਿੰਦੋ ਮਾਰਗ, ਮਹਿਰੋਲੀ ਚੌਂਕ ਤੋਂ ਹੁੰਦਾ ਹੋਇਆ ਮਹਿਰੋਲੀ ਵਿਖੇ ਸੰਪੰਨ ਹੋਵੇਗਾ।
ਸz: ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਮਨੁੱਖੀ ਜ਼ਿੰਦਗੀ ਵਿਚ ਹਰ ਉਹ ਮਨੁੱਖ ਕਰਮਾਂ ਭਾਗਾਂ ਵਾਲਾ ਹੈ ਜਿਸ ਦੇ ਜੀਵਨ ਵਿਚ ਅਜਿਹਾ ਸਮਾਂ ਆ ਰਿਹਾ ਹੈ। ਸੰਗਤਾਂ ਆਪਣੇ-ਆਪਣੇ ਸ਼ਹਿਰ ਦੇ ਨਗਰ-ਕੀਰਤਨ ਦੇ ਰੂਟ ਵਾਲੇ ਸਥਾਨਾ ਤੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬ ਦੇ ਸ਼ਸਤਰ, ਬਸਤਰ ਤੇ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਨ ਤੇ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਹੁੰਮ-ਹੁਮਾ ਕੇ ਹਾਜ਼ਰੀਆਂ ਭਰਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply