Sunday, October 6, 2024

ਟਾਈਲਾਂ ਲਾਉਣ ਦੇ ਚੱਕਰ ਵਿੱਚ ਤੋੜ ਦਿੱਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਥੜੇ- ਰਿੰਟੂ

PPN1605201623

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ ਸੱਗੂ)- ਹਲਕਾ ਉੱਤਰੀ ਵਿੱਚ ਪੈਂਦੀ ਪਾਸ਼ ਕਲੋਨੀ ਗ੍ਰੀਨ ਫੀਲਡ, ਮਜੀਠਾ ਰੋਡ ਦੀ ਮੁੱਖ ਸੜਕ 27 ਫੁੱਟੀ ‘ਤੇ ਟਾਈਲਾਂ ਲਾਉਣ ਦੇ ਚੱਕਰ ਵਿੱਚ ਲੋਕਾਂ ਦੇ ਘਰਾਂ ਤੇ ਦੁਕਾਨਾਂ ਦੇ ਥੜੇ ਤੋੜ ਦਿੱਤੇ ਗਏ ਹਨ। ਸਿ ਕਰਕੇ ਲੋਕ ਹੁਣ ਜੁਗਾੜ ਬਣਾ ਕੇ ਅਪਣੇ ਘਰਾਂ ਤੇ ਦੁਕਾਨਾਂ ਵਿੱਚ ਜਾ ਰਿਹੇ ਹਨ। ਥੜੇ ਟੁੱਟਣ ਨਾਲ ਲੋਕ ਆਪਣੇ ਵਾਹਨਾਂ ਨੂੰ ਗਲੀਆਂ ਵਿੱਚ ਖੜਾ ਕਰਕੇ ਘਰ ਜਾ ਰਿਹੇ ਹਨ ਅਤੇ ਉਨਾਂ ਦੇ ਮਨਾਂ ਵਿੱਚ ਇਹੀ ਡਰ ਬਣਾਇਆ ਰਹਿੰਦਾ ਹੈ ਕਿ ਕਿਤੇ ਉਨਾਂ ਦਾ ਵਾਹਨ ਹੀ ਚੋਰੀ ਨਾ ਹੋ ਜਾਵੇ, ਉਥੇ ਦੂਜੇ ਪਾਸੇ ਦੁਕਾਨਾਂ ਦੀ ਰੌਣਕ ਵੀ ਖੁਸ ਗਈ ਹੈ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਵੱਡੀ ਸਮੱਸਿਆ ਬਾਰੇ 27 ਫੁੱਟੀ ਰੋਡ ਨਿਵਾਸੀਆਂ ਨਵੀਨ ਮਹਾਜਨ, ਕਰਣਪੁਰੀ, ਉਮਾ ਦੱਤ ਸ਼ਰਮਾ, ਯਸ਼ਪਾਲ, ਜਤਿੰਦਰਪਾਲ, ਨਰਿੰਦਰ ਕੁਮਾਰ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ, ਰਮੇਸ਼ ਕੁਮਾਰ, ਸਾਹਿਬ ਸਿੰਘ, ਪਰਮਜੀਤ ਸਿੰਘ, ਰਜਨੀਸ਼, ਹਰਵਿੰਦਰ ਸਿੰਘ, ਵਿਨੋਦ ਸ਼ਰਮਾ, ਪ੍ਰੇਮ ਸ਼ਰਮਾ, ਤਰਲੋਕ ਸਿੰਘ ਆਦਿ ਨੇ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੂੰ ਜਾਣੂ ਕਰਵਾਇਆ।ਮੌਕਾ ਵੇਖਣ ਪੁੱਜੇ ਰਿੰਟੂ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਹਲਕੇ ਵਿੱਚ ਕਿਸੇ ਨਾਲ ਵੀ ਧੱਕੇਸ਼ਾਹੀ ਬ੍ਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਹਲਕਾ ਵਿਧਾਇਕ ਅਨਿਲ ਜੋਸ਼ੀ ਨੂੰ ਕਿਹਾ ਕਿ ਜੇਕਰ ਉਹ ਲੋਕਾਂ ਨੂੰ ਹਲਕੇ ਵਿੱਚ ਕਿਸੇ ਤਰਾਂ ਦੀ ਸਹੂਲਤ ਨਹੀਂ ਦੇ ਸਕਦੇ ਤਾਂ ਲੋਕਾਂ ਲਈ ਸਮਸਿਆ ਵੀ ਖੜੀ ਨਾ ਕਰਨ। ਉਨਾਂ ਕਿਹਾ ਕਿ ਕਮਿਸ਼ਨ ਦੇ ਚੱਕਰ ਵਿੱਚ ਸ਼ਹਿਰ ਭਰ ਵਿੱਚ ਟਾਈਲਾਂ ਲਾਉਣ ਦਾ ਗੋਰਖਧੰਦਾ ਚਲ ਰਿਹਾ ਹੈ। ਜਿੱਥੇ ਟਾਈਲਾਂ ਲਾਉਣ ਦੀ ਜਰੂਰਤ ਨਹੀਂ ਉੱਥੇ ਵੀ ਟਾਈਲਾਂ ਲਾਈਆ ਜਾ ਰਹੀਆ ਹਨ।ਇਸ ਮੌਕੇ ‘ਤੇ ਨਰਿੰਦਰ ਬਰੇਜਾ, ਸਾਹਿਲ ਸੱਗਰ, ਕਪਿਲ ਭੰਡਾਰੀ ਅਤੇ ਹੋਰ ਮੌਜੂਦ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply