Tuesday, February 18, 2025

ਅਕਾਲੀ ਭਾਜਪਾ ਸਰਕਾਰ ਕਾਂਗਰਸੀ ਵਰਕਰਾਂ ਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ- ਅੋਜਲਾ

05021411
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਕਾਂਗਰਸ ਵਰਕਰਾਂ ਦੀ ਇਕ ਮੀਟਿੰਗ ਕਾਂਗਰਸ ਦੇ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਦੀ ਪ੍ਰਧਾਨਗੀ ਹੇਠ ਸਵਰਗੀ ਪਸਤੋਲ ਸਿੰਘ ਦੇ ਨਿਵਾਸ ਸਥਾਨ ਤੇ ਹੋਈ।ਮੀਟਿੰਗ ਦੋਰਾਨ ਗੁਰਜੀਤ ਸਿੰਘ ਅੋਜਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ ਜਿਸ ਦੇ ਚੱਲਦਿਆਂ ਲੋਕਾਂ ਨੇ ਅਉਣ ਵਾਲੀਆ ਲੋਕ ਸਭਾ ਚੋਣਾ ਵਿੱਚ ਅਕਾਲੀ ਭਾਜਪਾ ਨੂੰ ਮੂੰਹ ਨਹੀਂ ਲਗਾਉਣਾ ਤੇ ਕਾਗਰਸ ਦੀਆ ਨੀਤਿਆ ਨੂੰ ਦੇਖਦੇ ਹੋਏ ਇਕ ਵਾਰ ਫਿਰ ਤੋ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਨਾਉਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕਾਂਗਰਸੀ ਵਰਕਰਾਂ ਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ। ਉਹਨਾਂ ਨਿੰਦਾ ਕਰਦਿਆ ਕਿਹਾ ਕਿ ਕਾਂਗਰਸੀ ਵਰਕਰ ਰਮਿੰਦਰਜੀਤ ਸਿੰਘ ਤੇ ਕੀਤੇ ਗਏ ਝੂਠੇ ਪਰਚੇ ਦੇ ਸੰਬੰਧ ਵਿੱਚ ਕਾਂਗਰਸ ਵੱਲੋ ਜੋਰਦਾਰ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਮੋਕੇ ਕਸ਼ਮੀਰ ਸਿੰਘ ਕਾਲਾ, ਪਰਮਜੀਤ ਸਿੰਘ ਸੰਧੂ, ਗੁਰਬਖਸ਼ ਸਿੰਘ ਜਲਾਲਉਸਮਾ, ਕੰਵਲਜੀਤ ਸਿੰਘ, ਮਾਸਟਰ ਸੁਖਦੇਵ ਸਿੰਘ ਜਲਾਲ ਉਸਮਾ, ਲਖਵਿੰਦਰ ਕੋਰ, ਗੁਰਮੇਜ ਸਿੰਘ ਨੰਗਲੀ, ਗੁਰਮੀਤ ਸਿੰਘ ਨੰਗਲੀ, ਗੁਰਦੀਪ ਸਿੰਘ,ਬਲਵੰਤ ਸਿੰਘ, ਗੁਰਵਿੰਦਰ ਸਿੰਘ ਸਰਪੰਚ ਨੰਗਲ਼ੀ, ਕਰਨ ਸਿੰਘ, ਜਗੀਰ ਸਿੰਘ, ਅਵਤਾਰ ਸਿੰਘ ਬਿੱਟੂ, ਮੋਹਣ ਸਿੰਘ, ਕੁਲਜੀਤ ਸਿੰਘ ਜਲਾਲ, ਗੁਰਿੰਦਰ ਸਿੰਘ, ਦਲਬੀਰ ਗੰਜਾ, ਲਾਡੀ ਪੱਠੇ, ਗੁਰਦਿਆਲ ਸਿੰਘ ਮਾਨ ਆਦਿ ਮੋਜੂਦ ਸਨ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …

Leave a Reply