ਚੌਂਕ ਮਹਿਤਾ, 13 ਜੂਨ (ਜੋਗਿੰਦਰ ਸਿੰਘ ਮਾਣਾ) – ਖੇਡਾਂ ਨੌਜ਼ਵਾਨ ਵਰਗ ਤੇ ਸਮਾਜ ਲਈ ਨਵੀਂ ਤੇ ਨਰੋਈ ਸੋਚ ਪੈਦਾ ਕਰਦੀਆਂ ਹਨ।ਇਹ ਸ਼ਬਦ ਪਿੰਡ ਤਰਸਿੱਕਾ ਵਿਖੇ ਵਾਲੀਵਾਲ ਦੇ ਮੈਚਾਂ ਦਾ ਉਦਘਾਟਨ ਕਰਦਿਆਂ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਹੇ।ਉਨਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਸਾਡੇ ਸਮਾਜ ਨੂੰ ਚੰਬੜ ਰਹੀਆਂ ਨੇ ਇਸ ਨੂੰ ਰੋਕਣ ਲਈ ਖੇਡਾਂ ਦਾ ਬਹੁਤ ਜਰੂਰੀ ਹਨ, ਜਿੰਨਾਂ ਨਾਲ ਨੌਜ਼ਵਾਨ ਵਰਗ ਵਿੱਚ ਭਾਈਚਾਰਕ ਸਾਂਝ, ਮਿਲਵਰਤਨ ਅਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਵੱਧਦੀ ਹੈ।ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ ਅੱਠ ਟੀਮਾਂ ਭਾਗ ਲੈ ਰਹੀਆਂ ਹਨ, ਜਿੰਨਾਂ ਵਿੱਚ ਟਾਂਗਰਾ, ਜੰਡਿਆਲਾ, ਜੱਬੋਵਾਲ, ਮੱਤੇਵਾਲ, ਤਰਸਿੱਕਾ, ਵਿੰਜਰਵਾਲ, ਉਦੋਕੇ, ਚਵਿੰਡਾ ਆਦਿ ਸ਼ਾਮਿਲ ਹਨ। ਇਸ ਸਮੇ ਂਮੈਂਬਰ ਪੰਚਾਇਤ ਸੁਖਦੇਵ ਸਿੰਘ ਫੌਜੀ, ਜਸਪਾਲ ਸਿੰਘ, ਬਲਦੇਵ ਸਿੰਘ, ਬਲਕਾਰ ਸਿੰਘ ਫੌਜੀ, ਸੰਤੌਖ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ ਮੀਤਾ, ਬਿਕਰਮਜੀਤ ਸਿੰਘ, ਸ਼ਰਨਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ, ਜਰਮਨਜੀਤ ਸਿੰਘ, ਜਗਦੀਪ ਸਿੰਘ, ਦਲੇਰ ਸਿੰਘ, ਹਰਜੋਤ ਸਿੰਘ ਆਦਿ ਹਾਜਿਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …