Tuesday, October 8, 2024

ਤਿਕੋਣੀ ਟੱਕਰ ਦੇਣ ‘ਚ ਸਫਲ ਰਹੇ ‘ਆਪ’ ਦੇ ਡਾ. ਦਲਜੀਤ ਸਿੰਘ

PPN160519

ਅੰਮ੍ਰਿਤਸਰ, 16 ਮਾਈ (ਪੰਜਾਬ ਪੋਸਟ ਬਿਊਰੋ)- ਗੁਰੂ ਨਗਰੀ ਅੰਮ੍ਰਿਤਸਰ ‘ਚ ਪਹਿਲੀ ਵਾਰ ਰਾਜਨੀਤੀ ਵਿੱਚ ਆ ਕੇ ਸੰਸਦੀ ਚੋਣ ਲੜਣ ਵਾਲੇ ਡਾ. ਦਲਜੀਤ ਸਿੰਘ ਨੇ 82633 ਵੋਟਾਂ ਹਾਸਲ ਕਰਕੇ ਜਿਥੇ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਉਣ ਤੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ ਹਰਾਉਣ ਦੇ ਨਾਲ-ਨਾਲ ਅੰਮ੍ਰਿਤਸਰ ਵਿੱਚ ਤੀਸਰੇ ਨੰਬਰ ‘ਤੇ ਆ ਕੇ ਉਹ ਚੋਣ ਮੈਦਾਨ ਵਿੱਚ ਤਿਕੋਣੀ ਟੱਕਰ ਦੇਣ ਵਿੱਚ ਸਫਲ ਰਹੇ । ਡਾ. ਦਲਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਚੋਣ ਲੜ ਰਹੇ 23 ਉਮੀਦਵਾਰਾਂ ਨੂੰ ਪਿੱਛੇ ਛੱਡਦਿਆਂ ਤੀਸਰਾ ਸਥਾਨ ਹਾਸਲ ਕਰਕੇ ਲੋਕਾਂ ਵਿੱਚ ਆਪਣੀ ਮਕਬੂਲੀਅਤ ‘ਤੇ ਸਨੇਹ ਦਾ ਪ੍ਰਦਰਸ਼ਨ ਕੀਤਾ ਹੈ। ਅਤੇ ਸੰਸਦੀ ਸੀਟ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪ੍ਰਾਪਤ ਕਰਨੀਆਂ ਉਨਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਕੀਤੇ ਸੰਪਰਕ ਦਾ ਨਤੀਜਾ  ਹੈ। ਜਿਕਰਯੋਗ ਹੈ ਕਿ ਡਾ. ਦਲਜੀਤ ਸਿੰਘ ਵਲੋਂ ਵੱਡੀਆਂ ਰੈਲੀਆਂ ਕਰਨ ਦੀ ਬਜਾਏ ਵੋਟਰਾਂ ਨਾਲ ਸਿੱਧਾ ਸੰਪਰਕ ਸਾਧਣ ਨੂੰ ਤਰਜੀਹ ਦਿੰਦਿਆ ਲੋਕਾਂ ਦੀਆਂ ਤਕਲੀਫਾਂ ਨੂੰ ਜਾਨਣ ਦਾ ਯਤਨ ਕੀਤਾ ਗਿਆ ।

                                        ਉਧਰ ਦੇਸ਼ ਵਿੱਚ ਚੱਲੀ ਮੋਦੀ ਦੇ ਨਾਂ ਦੀ ਹਨੇਰੀ ਨੂੰ ਪੰਜਾਬ ਵਿੱਚ ਰੋਕਣ ‘ਚ ‘ਆਪ’ ਬੇੱਹਦ ਕਾਮਯਾਬ ਰਿਹਾ ਹੈ ਅਤੇ ਉਸ ਨੇ ਕੇਜਰੀਵਾਲ ਦੀ ਝੋਲੀ ਵਿੱਚ 4 ਸੀਟਾਂ ਪਾ ਕੇ ਪੂਰੇ ਦੇਸ਼ ਵਿੱਚ ਅਸਫਲ ਰਹਿਣ ਵਾਲੀ ਪਾਰਟੀ ਨੂੰ ਵੱਡੀ ਨਮੋਸ਼ੀ ਤੋਂ ਬਚਾਅ ਲਿਆ ਹੈ।

 

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …

Leave a Reply