Monday, July 8, 2024

ਮੇਅਰ ਤੇ ਚੁੱਘ ਵਲੋਂ ਵੱਖ ਵੱਖ ਵਾਰਡਾਂ ਵਿੱਚ ਸੜਕਾਂ ਦੇ ਕੰਮਾਂ ਦਾ ਉਦਘਾਟਨ

PPN1506201612

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ) – ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਅਤੇ ਸ੍ਰੀ ਤਰੁਣ ਚੂੱਘ ਕੌਮੀ ਸਕੱਤਰ ਭਾਜਪਾ ਵੱਲੋਂ ਮਿਲ ਕੇ ਵਾਰਡ ਨੰ. 23, 24, 25 ਅਤੇ 48 ਵਿੱਚ ਪੈਂਦੇ ਇਲਾਕੇ ਲਾਹੌਰੀ ਗੇਟ ਤੋਂ ਨਾਈਆਂ ਵਾਲਾ ਮੋੜ, ਲੋਹਗੜ ਗੇਟ, ਝਬਾਲ ਰੋਡ ਤੋਂ ਬੁਲਾਰੀਆ ਹਾਉਸ ਤੱਕ, ਲੋਹਗੜ੍ਹ ਗੇਟ ਤੋਂ ਖਜਾਨਾ ਗੇਟ, ਕਟੜਾ ਪਰਜਾ ਤੋਂ ਸ਼ਾਸਤਰੀ ਮਾਰਕੀਟ, ਡੀ.ਏ.ਵੀ ਕਾਲਜ ਦੇ ਨਾਲ ਲਗਦੇ ਇਲਾਕੇ, ਰਾਮ ਬਾਗ, ਕੋਟ ਆਤਮਾ ਰਾਮ, ਅਲੀ ਬਖ਼ਸ਼ ਰੋਡ, ਰਾਮ ਬਾਗ ਤੋਂ ਮੋਰਾਂ ਵਾਲਾ ਚੌਂਕ, ਹਾਲ ਗੇਟ, ਘੀ ਮੰਡੀ, ਸੁਲਤਾਨਵਿੰਡ ਗੇਟ ਤੋਂ ਬਾਹਰਵਾਰ ਮਾਹਣਾ ਸਿੰਘ ਰੋਡ, ਲ਼ੱਕੜ ਮੰਡੀ, ਸ਼ਹੀਦ ਭਗਤ ਸਿੰਘ ਰੋਡ, ਬਾਗ ਰਾਮਾਨੰਦ ਦੇ ਨਾਲ ਲਗਦੇ ਇਲਾਕਿਆਂ ਵਿਚ ਪੈਂਦੀਆਂ ਲੁੱਕ ਅਤੇ ਬਜਰੀ ਦੀਆਂ ਪੱਕੀਆਂ ਸੜਕਾਂ ਬਨਾਉਣ ਲਈ ਉਦਘਾਟਨ ਕੀਤਾ। ਇਸ ਵਿਕਾਸ ਦੇ ਕੰਮ ਤੇ ਲਗਭਗ 897.64 ਲੱਖ ਰੁਪਏ ਲਾਗਤ ਆਵੇਗੀ। ਉਹਨਾਂ ਦੱਸਿਆ ਕਿ ਵਾਰਡ ਨੰ: 23 ਵਿਚ 302.38 ਰੁਪਏ, ਵਾਰਡ ਨੰ: 24 ਵਿਚ 128.08 ਲੱਖ ਰੁਪਏ, ਵਾਰਡ ਨੰ. 25 ਵਿਚ 271.25 ਲੱਖ ਰੁਪਏ ਅਤੇ ਵਾਰਡ ਨੰ: 48 ਵਿਚ 195.93 ਲੱਖ ਰੁਪਏ ਦੀ ਲਾਗਤ ਨਾਲ ਲੁੱਕ ਅਤੇ ਬਜਰੀ ਦੀਆਂ ਸੜ੍ਹਕਾਂ ਬਨਾਈਆਂ ਜਾਣਗੀ। ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੇ ਸਮੁੱਚੇ ਵਿਕਾਸ ਲਈ 55 ਕਰੋੜ ਜਾਰੀ ਕੀਤੇ ਗਏ ਹਨ ਅਤੇ ਇਸ ਰਾਸ਼ੀ ਵਿਚੋਂ ਪਹਿਲਾਂ ਵੀ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਕੰਮ ਚਾਲੂ ਕੀਤੇ ਗਏ ਹਨ। ਉਹਨਾ ਦੱਸਿਆ ਕਿ ਇਸ ਰਾਸ਼ੀ ਨਾਲ ਕੇਂਦਰੀ ਵਿਧਾਨ ਸਭਾ ਹਲਕੇ ਵਿਚ 100 ਪ੍ਰਤੀਸ਼ਤ ਵਿਕਾਸ ਦਾ ਕੰਮ ਆਉਣ ਵਾਲੇ ਕੁਝ ਮਹੀਨਿਆਂ ਵਿਚ ਹੀ ਮੁਕੰਮਲ ਕਰਕੇ ਇਸ ਹਲਕੇ ਦੇ ਨਿਵਾਸੀਆਂ ਨੂੰ ਹਰ ਮੁਲਭੂਤ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।ਉਹਨਾਂ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਸੈਂਕੜੇ ਕਰੋੜਾਂ ਰੁਪਏ ਦੇ ਵਿਕਾਸ ਦੇ ਵੱਖ-ਵੱਖ ਕੰਮ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ ਇਸ ਮਾਲੀ ਸਾਲ ਦੌਰਾਣ ਸਮੁੱਚੇ ਸ਼ਹਿਰ ਦੇ ਸਰਵਪੱਖੀ ਵਿਕਾਸ ਨਾਲ ਇਕ ਨਵੇਂ ਵਿਕਸਤ ਅੰਮ੍ਰਿਤਸਰ ਦਾ ਨਿਰਮਾਣ ਹੋਵੇਗਾ।
ਇਸ ਅਵਸਰ ਤੇ ਉਹਨਾਂ ਦੇ ਨਾਲ zਬਿੰਦੂ ਬਾਲਾ, ਕੌਸਲਰ ਲਵਿੰਦਰ ਬੰਟੀ, ਲਕਸ਼ਮੀ ਨਾਰਾਇਣ ਟੰਡਨ ਸਾਬਕਾ ਕੌਸਲਰ, ਤਲਵਿੰਦਰ ਬਿੱਲਾ, ਸਰਬਜੀਤ ਸਿੰਘ ਸ਼ੈਂਟੀ, ਮੈਡਮ ਸੁਧਾ ਸ਼ਰਮਾ, ਹਰਸ਼ ਖੰਨਾ, ਵਿਨੋਦ ਤਲਵਾੜ, ਨਰਿੰਦਰ ਨਾਥ, ਪਵਨ ਸਰੀਨ, ਵਿਸ਼ਾਲ ਮਹਾਜਨ, ਸੰਦੀਪ ਬਹਿਲ, ਬਲਬੀਰ ਮਹਾਜਨ, ਪ੍ਰੇਮ ਭੱਟੀ, ਰਜਨੀਸ਼ ਪਾਠਕ, ਅਸ਼ਵਨੀ ਕੁਮਾਰ, ਤਰਸੇਮ ਲਾਲ, ਨਗਰ ਨਿਗਮ ਦੇ ਅਧਿਕਾਰੀ ਅਤੇ ਬਹੁਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਾਮਿਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply