Monday, July 8, 2024

ਗੁਰਮਤਿ ਸਮਾਗਮ ਮੌਕੇ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ

PPN1606201604 PPN1606201605
ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਸ਼ਾਮ ਦੇ ਪੰਜ ਰੋਜ਼ਾ ਧਾਰਮਿਕ ਸਮਾਗਮ ਅਤੇ ਸੰਗਤਾਂ  ਦੇ ਪੂਰਨ ਸਹਿਯੋਗ ਨਾਲ ਹੋ ਰਹੇ ਹਨ।ਜਿਸ ਵਿੱਚ ਸਿੱਖ ਪੰਥ ਦੇ ਦੇ ਪ੍ਰਚਾਰਕ ਭਾਈ ਪ੍ਰੋ: ਹਰਮੰਦਰ ਸਿੰਘ ਜੰਮੂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਕਿਹਾ  ਕਿ ਸੱਚ ਕੌੜਾ ਹੁੰਦਾ ਹੈ, ਇਸ ਦੀਆਂ ਉਨ੍ਹਾਂ ਅਨੈਕਾਂ ਹੀ ਉਦਾਹਰਣਾਂ ਦੇ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋ ਇਹ ਬਹੁਤ ਹੀ ਵਧੀਆਂ ਉਪਰਾਲਾ ਹੈ। ਜਿਸ ਨੇ ਸੰਗਤਾਂ ਨੂੰ ਗੁਰਬਾਣੀ ਦੀ ਚੇਟਕ ਲਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਪਿਛਲੇ 37 ਸਾਲਾਂ ਤੋਂ ਹੋਂਦ ਵਿਚ ਆਈ  ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋਂ ਨਿਰੰਤਰ ਨਿੱਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਕਥਾ ਆਦਿ ਅੰਮ੍ਰਿਤ ਵੇਲੇ ਢਾਈ ਤਿੰਨ ਘੰਟਿਆਂ ਦਾ ਪ੍ਰੋਗਰਾਮ ਤਾਂ ਹਰ ਐਤਵਾਰ ਕਿਸੇ ਨਾ ਕਿਸੇ ਗੁਰਸਿਖ ਨਾਨਕ ਨਾਮ ਲੇਵਾ ਦੇ ਘਰ ਹੁੰਦਾ ਹੀ ਰਹਿੰਦਾ ਹੈ। ਸਾਰੇ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੀ ਸੰਪਨ ਹੁੰਦੇ ਹਨ। ਇੰਨ੍ਹਾਂ ਸਮਾਗਮ ਲਈ ਕੋਈ ਭੇਟਾ ਨਹੀ ਲਈ ਜਾਂਦੀ ,ਜੋ ਮਾਇਆ ਇੱਕਠੀ ਹੁੰਦੀ ਹੈ ਉਨ੍ਹਾਂ ਨਾਲ ਹੀ ਸਾਲ ਵਿਚ ਕੀਰਤਨ ਦਰਬਾਰ,ਧਾਰਮਿਕ ਸਮਾਗਮ ਅਤੇ ਬੱਚਿਆਂ ਦੇ ਗੁਰਮਤਿ ਗਿਆਨ ਟ੍ਰੈਨਿੰਗ ਕੇਂਪ ਆਯੋਜਿਤ ਕਰਵਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸੁਸਾਇਟੀ ਵੱਲੋਂ ਸਮਾਜ ਸੇਵੀ ਕਾਰਜਾਂ ਵਿਚ ਵੀ ਪੂਰਾ ਯੋਗਦਾਨ ਪਾਇਆ ਜਾਂਦਾ ਹੈ। ਨਸ਼ਾ ਵਿਰੋਧੀ ਸਮਾਗਮ,ਭਰੂਣ ਹੱਤਿਆਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕਰਨੇ, ਮੁਫਤ ਮੈਡੀਕਲ ਚੈਂਕਅਪ ਕੈਂਪ ਲਾਉਣੇ ਅਤੇ ਖੂਨਦਾਨ ਕੈਂਪਾਂ ਵਿਚ ਵੀ ਵੱਧ ਚੜ੍ਹਕੇ ਹਿੱਸਾ ਲੈਣਾ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟੇ ਲਾਉਂਣੇ ਅਤੇ ਉਨ੍ਹਾਂ ਦੀ ਦੇਖ ਭਾਲ ਕਰਨੀ ਵੀ ਧਾਰਮਿਕ ਕਾਰਜਾਂ ਦੇ ਨਾਲ-ਨਾਲ ਚਲਦੇ ਹੀ ਰਹਿੰਦੇ ਹਨ। ਗਰੀਬ ਵਿਦਿਆਰਥੀਆਂ ਲਈ ਕਿਤਾਬਾਂ ਅਤੇ ਫੀਸਾਂ ਦਾ ਪ੍ਰਬੰਧ ਵੀ ਸੁਸਾਇਟੀ ਕਰਦੀ ਹੈ।ਇਸ ਮੌਕੇ ਬਿਕਰਮ ਸਿੰਘ ਪ੍ਰਧਾਨ ਭਾਈ ਮਤੀ ਦਾਸ ਨਗਰ, ਨਸ਼ਾ ਰੋਕੂ ਲਹਿਰ ਗੁਰਮਤਿ ਪ੍ਰਚਾਰ ਲਹਿਰ ਪ੍ਰਚੰਡ ਦੇ ਮੁਖੀ ਜਸਕਰਨ ਸਿੰਘ ਸਿਵੀਆਂ, ਮਹੇਸ਼ਇੰਦਰ ਸਿੰਘ, ਗੁਰਮੀਤ ਸਿੰਘ ਦਵਾਈਆਂ ਵਾਲੇ, ਰਾਗੀ ਤਰਸੇਮ ਸਿੰਘ, ਗੁਰਇੰਦਰਦੀਪ ਸਿੰਘ ਆਦਿ ਨੇ ਵੀ ਆਪਣੀ ਹਾਜਰੀ ਲਵਾਈ।ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply