Monday, July 8, 2024

ਮੋਬਾਇਲ ਮੈਡੀਕਲ ਯੂਨਿਟ ਨੇ ਦਿੱਤੀਆਂ ਮੁਫ਼ਤ ਦਵਾਈਆਂ

PPN1606201608
ਫਾਜ਼ਿਲਕਾ, 16 ਜੂਨ (ਵਨੀਤ ਅਰੋੜਾ) – ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਸੀ.ਐਚ.ਸੀ.ਖੂਈ ਖੇੜਾ ਅਧੀਨ 14 ਪਿੰਡਾਂ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਸਰਕਾਰ ਵੱਲੋਂ ਦੂਰ ਦਰਾਜ ਦੇ ਅਜਿਹੇ ਪਿੰਡਾਂ ਵਿਚ ਜਿੱਥੇ ਹਸਪਤਾਲ ਜਾ ਡਿਸਪੈਂਸਰੀ ਨਹੀਂ ਹੈ ਉੱਥੋਂ ਦੇ ਲੋਕਾਂ ਲਈ ਮੋਬਾਇਲ ਮੈਡੀਕਲ ਯੂਨਿਟ ਭੇਜ ਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿੱਥੇ ਪਿੰਡਾਂ ਦੇ ਲੋਕਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਬਲਾਕ ਖੂਈ ਖੇੜਾ ਦੇ ਬੀ.ਈ.ਈ. ਸ਼੍ਰੀ ਸੁਸ਼ੀਲ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੋਬਾਇਲ ਮੈਡੀਕਲ ਯੂਨਿਟ ਦੇ ਡ. ਤੁਸ਼ਾਰ ਬਾਂਸਲ ਅਤੇ ਡਾ. ਅਜੈ ਪਾਲ ਸਿੰਘ ਨੇ ਦੱਸਿਆ ਕਿ ਜੂਨ ਮਹੀਨੇ ਮੋਬਾਇਲ ਯੂਨਿਟ ਵੱਲੋਂ ਬਲਾਕ ਸੀਤੋ ਗੁੰਨੋ  ਅਤੇ ਖੂਈ ਖੇੜਾ ਬਲਾਕ ਦੇ 21 ਪਿੰਡਾਂ ਵਿਚ ਕੈਂਪ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇੰਨ੍ਹਾਂ ਪਿੰਡਾਂ ਵਿਚ ਇਹ ਮੋਬਾਇਲ ਯੂਨਿਟ ਟੀਮ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲੱਗੇ ਕੈਂਪਾਂ ਦੌਰਾਨ ਵੱਖ ਵੱਖ ਪਿੰਡਾਂ ਦੇ 874 ਦੇ ਕਰੀਬ ਲੋਕਾਂ ਵੱਲੋਂ ਲਾਭ ਲਿਆ ਗਿਆ ਹੈ। ਜਿਸ ਵਿਚ ਉਨ੍ਹਾਂ ਲੋਕਾਂ ਨੂੰ ਸਿਹਤ ਸਬੰਧੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਹਨ। ਇੰਨ੍ਹਾਂ ਕੈਂਪਾਂ ਦੌਰਾਨ ਗੁੰਮਜਾਲ ਵਿਖੇ 25, ਅੱਚਾੜਿਕੀ 65, ਡੰਗਰ ਖੇੜਾ 108, ਬਕੈਣ ਵਾਲਾ 59, ਰੂਪ ਨਗਰ 83, ਬਾਰੇਕਾ 94 , ਰਾਮਸੁੱਖਪੁਰਾ 51 , ਪੱਤਰੇਵਾਲਾ 33 , ਉਸਮਾਨ ਖੇੜਾ 120 , ਤੂਤਵਾਲਾ 88 , ਦੀਵਾਨ ਖੇੜਾ 50 , ਦਾਨੇ ਵਾਲਾ ਵਿਖੇ 98 ਮਰੀਜਾਂ ਨੇ ਇੰਨ੍ਹਾਂ ਕੈਂਪਾਂ ਦਾ ਲਾਭ ਲਿਆ।
ਬੀ.ਈ.ਈ. ਸ਼ੁਸੀਲ ਕੁਮਾਰ ਨੇ ਦੱਸਿਆ ਕਿ 17 ਜੂਨ ਨੂੰ ਹਰੀਪੁਰਾ, 18 ਜੂਨ ਨੂੰ ਜੰਡਵਾਲਾ ਮੀਰਾਂਸਾਂਗਲਾ, 21 ਜੂਨ ਨੁੂੰ ਖੁੱਬਣ, 22 ਜੂਨ ਨੂੰ ਮੋਦੀ ਖੇੜਾ, 23 ਜੂਨ ਨੂੰ ਸਰਦਾਰਪੁਰਾ, 24 ਜੂਨ ਨੂੰ ਬਹਾਦਰਖੇੜਾ, 25 ਜੂਨ ਨੂੰ ਸ਼ੇਰਗੜ੍ਹ, 27 ਜੂਨ ਨੂੰ ਢੀਗਾਂਵਾਲੀ, 28 ਜੂਨ ਨੂੰ ਭਾਗਸਰ, 29 ਜੂਨ ਨੂੰ ਖੈਰਪੁਰਾ, 30 ਜੂਨ ਨੂੰ ਜੋਧਪੁਰ ਆਦਿ ਪਿੰਡਾਂ ਵਿਚ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਟੀਮ ਵਿਚ ਮਾਹਰ ਡਾਕਟਰ ਤੋਂ ਇਲਾਵਾ ਹੋਰ ਲੋੜੀਂਦਾ ਪੈਰਾ ਮੈਡੀਕਲ ਸਟਾਫ਼ ਤੈਨਾਤ ਕੀਤਾ ਗਿਆ ਹੈ।ਇੰਨ੍ਹਾਂ ਕੈਂਪਾਂ ਦੌਰਾਨ ਡਾ. ਸਮੀਰ ਅਸੀਜਾ, ਹਰਪ੍ਰੀਤ ਕੌਰ ਸਟਾਫ਼ ਨਰਸ, ਸ਼੍ਰੀ ਬਖਸ਼ੀਸ਼ ਸਿੰਘ ਲੈਬ ਟਕਨੀਸ਼ੀਅਨ, ਰਾਜੇਸ਼ ਕੁਮਾਰ, ਟਿੰਕੂ ਆਦਿ ਤੋਂ ਇਲਾਵਾ ਪਿੰਡਾਂ ਦੀਆਂ ਆਸ਼ਾ ਵਰਕਰਾਂ ਵੱਲੋਂ ਸਹਿਯੋਗ ਦਿੱਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply