
ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਪੰਜਾਬ ਸਿਖਿਆ ਵਿਭਾਗ ਵੱਲੋ ਬੀਤੇ ਦਿਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲਾਂ ਦੀਆਂ ਨਿਯੂਕਤੀਆਂ ਕੀਤੀਆਂ ਗਈਆਂ ਹਨ। ਲੈਕਚਰਾਰ ਤੋ ਤਰੱਕੀਆਂ ਲੈ ਕੇ ਬਣੇ ਪ੍ਰਿੰਸੀਪਲ ਵਿਚ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਜੋ ਇਸ ਸਮੇ ਜਿਲ੍ਹਾ ਸਿਖਿਆ ਅਫਸਰ (ਸੈ) ਦਫਤਰ ਗੁਰਦਾਸਪੁਰ ਵਿਖੇ ਬਤੌਰ ਜਿਲ੍ਹਾ ਸਾਂਇੰਸ ਸੁਪਰਵਾਈਜਰ ਸੇਵਾ ਨਿਭਾ ਰਹੇ ਸਨ। ਇਹਨਾ ਦੇ ਕਾਰਜਕਾਲ ਦੌਰਾਨ ਜਿਲ੍ਹਾ ਗੁਰਦਾਸਪੁਰ ਨੇ ਸਟੇਟ ਤੇ ਰਾਸਟਰ ਪੱੰਧਰੀ ਬਹੁਤ ਹੀ ਪ੍ਰਾਪਤੀਆਂ ਕੀਤੀਆਂ ਹਨ।ਜਿਹੜੀਆਂ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਾਂਇੰਸ ਵਿਚ ਪਰਪੱਕ ਬਣਾਉਣ ਵਾਸਤੇ ਸਦਾ ਸਹਾਈ ਰਹਿਣਗੀਆਂ।ਤਰੱਕੀ ਉਪਰੰਤ ਉਹਨਾ ਨੁੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸਿਹਰਾ ਮੱਝਾ ਸਿੰਘ ਸਕੂਲ ਅਲਾਟ ਕੀਤਾ ਗਿਆ।ਸ੍ਰੀ ਰਵਿੰਦਰਪਾਲ ਸਿੰਘ ਦੀ ਪਹਿਲੀ ਹਾਜ਼ਰੀ ਮੋਕੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਡਿਪਟੀ ਡੀ.ਈ.ਓ ਸ੍ਰੀ ਭਾਰਤ ਭੂਸ਼ਨ ਤੇ ਸੰਤੋਖ ਰਾਜ ਸਿੰਘ, ਆਈ.ਸੀ.ਟੀ ਕੋਆਰਡੀਨੇਟਰ ਸ੍ਰੀ ਸੂਖਚੈਨ ਸਿੰਘ ਸੰਧੂ, ਭੁਪਿੰਦਰ ਸਿੰਘ, ਡਾ ਜਤਿੰਦਰ ਮਹਾਜਨ ਬਾਂਗੋਵਾਨੀ, ਮਨੋਜ ਕੁਮਾਰ ਮਿਰਜਾਜਾਨ, ਪਰਮਜੀਤ ਕੌਰ ਧੁਪਸੜੀ, ਰਜਿੰਦਰ ਸਿੰਘ, ਅਮਰਜੀਤ ਸਿੰਘ ਭਾਂਟੀਆਂ ਸਾਬਕਾ ਡੀ ਈ ੳ ਜਿਲ੍ਹਾਂ ਪ੍ਰੀਸ਼ਦ, ਕੁਲਵੰਤ ਸਿੰਘ, ਅਨਿਲ ਸਰਮਾ, ਨਰਿੰਦਰ ਬਰਨਾਲ, ਪ੍ਰਿੰਸੀਪਲ ਲਖਵਿੰਦਰ ਸਿੰਘ ਘਣੀਏ ਕੇ ਬਾਂਗਰ, ਰਣਜੀਤ ਭਗਤ, ਦਲਜੀਤ ਸਿੰਘ ਮੁੱਖ ਅਧਿਆਪਕ ਹਸਨਪੁਰ ਕਲਾਂ, ਰਵਿੰਦਰ ਸਿੰਘ, ਦਰਸਨ ਸਿੰਘ , ਜਨਕ ਰਾਜ ਦਫਤਰ ਸਿਕਾਇਤਾ ਤੇ ਨਿਪਟਾਰਾ, ਲਖਵਿੰਦਰ ਸਿੰਘ ਬਟਾਲਾ ਆਦਿ ਲੈਕਚਰਾਰ ਤੇ ਅਧਿਆਪਕ ਵਰਗ ਦੀਆਂ ਅਹਿਮ ਸਖਸੀਅਤਾ ਸਾਮਲ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media