Wednesday, July 17, 2024

ਪੰਜਾਬ ਵਿਚ ਨਸ਼ਿਆਂ ਦਾ ਰੂਝਾਨ ਖਤਰਨਾਕ ਮੋੜ ‘ਤੇ – ਡਾ. ਰਾਜਕੁਮਾਰ ਵੇਰਕਾ

ਸਾਹਿਬ ਸਿੰਘ ਘਰਿੰਡੀ ਇੰਟਕ ਦੇ ਜਿਲਾ ਅੰਮ੍ਰਿਤਸਰ ਦੇਹਾਤੀ ਦੇ ਪ੍ਰਧਾਨ ਬਣੇ

U
U

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਪੈਲੇਸ ਵਿਖੇ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਵਲੋਂ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ਚ ਅੰਮ੍ਰਿਤਸਰ ਦੇਹਾਤੀ ਖੇਤਰ ਤੋਂ ਇੰਟਕ ਦੇ ਵਰਕਰ ਸ਼ਾਮਿਲ ਹੋਏ।ਮੁਖ ਮਹਿਮਾਨ ਦੇ ਤੌਰ ਤੇ ਐਸ. ਸੀ. ਐਸ ਟੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜਕੁਮਾਰ, ਪੰਜਾਬ ਇੰਟਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਉਪ ਪ੍ਰਧਾਨ ਵਰਿੰਦਰ ਕੁਮਾਰ ਫੁਲ ਸ਼ਾਮਿਲ ਹੋਏ।ਸਮਾਗਮ ਵਿਚ ਸੀਨੀਅਰ ਆਗੂ ਅਤੇ ਮਜ਼ਦੂਰਾਂ, ਦਲਿਤਾਂ ਅਤੇ ਗਰੀਬਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਸਾਹਿਬ ਸਿੰਘ ਘਰਿੰਡੀ ਨੂੰ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ ਜਿਲਾ ਅੰਮ੍ਰਿਤਸਰ ਦੇਹਾਤੀ ਦਾ ਪ੍ਰਧਾਨ ਅਤੇ ਦਿਲਬਾਗ ਸਿੰਘ ਮਾਲੂਵਾਲ ਨੂੰ ਵਾਈਸ ਪ੍ਰਧਾਨ ਨਿਯੁੱਕਤ ਕੀਤਾ ਗਿਆ ਜਿਸਨੂੰ ਅਸ਼ਵਨੀ ਸ਼ਰਮਾ ਨੇ ਨਿਯੁਕਤੀ ਪੱਤਰ ਦਿੰਦਿਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਘਰਿੰਡੀ ਨੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਲਾ ਅੰਮ੍ਰਿਤਸਰ ਦੇਹਾਤੀ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਤੋਂ ਮੁਲਾਜ਼ਮਾ ਅਤੇ ਮਜ਼ਦੂਰਾਂ ਦੀ ਅਵਾਜ਼ ਚੁਕਣ ਵਾਲਿਆਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਮੁਲਜ਼ਮਾ ਅਤੇ ਮਜ਼ਦੂਰਾਂ ਦੀ ਅਵਾਜ਼ ਦਬਾਉਣ ਅਤੇ ਉਨਾਂ ਦੇ ਹੱਕ ਮਾਰਨ ਵਾਲੀ ਸਰਕਾਰ ਵਿਰੁੱਧ ਜੰਗੀ ਪੱਧਰ ਤੇ ਮੁਹਿੰਮ ਆਰੰਭ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਪੰਜਾਬ ਦੇ ਮੁਲਾਜ਼ਮ ਅਤੇ ਮਜ਼ਦੂਰ ਹੁਣ ਜਾਗ ਪਏ ਹਨ ਅਤੇ ਹੁਣ ਇੰਨਾਂ ਨੂੰ ਬਣਦਾ ਹੱਕ ਦੇਣਾ ਪੈਣਾ ਹੈ।ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਲਾਨ ਕੀਤਾ ਕਿ ਇੰਟਕ ਵਲੋਂ ਪੰਜਾਬ ਦੇ ਸਾਰੇ ਜਿਲਿਆਂ ਵਿਚ ਡੀ ਸੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤਕ ਮੁਲਾਜ਼ਮਾ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹੁੰਚਾਉਣ ਲਈ ਮੰਗ ਪੱਤਰ ਦਿਤੇ ਜਾਣਗੇ।ਡਾ. ਰਾਜਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਖਤਰਨਾਕ ਮੋੜ ਤੇ ਪਹੁੰਚ ਚੁਕਾ ਹੈ ਜੇਕਰ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਸਖਤ ਕਦਮ ਨਾ ਚੁੱਕਿਆ ਤਾਂ ਪੰਜਾਬ ਤਬਾਹ ਹੋ ਜਾਵੇਗਾ। ਇਸ ਮੌਕੇ ਸੰਜੀਵ ਅਰੋੜਾ, ਕਰਮਵੀਰ ਬਾਲੀ ਜਿਲਾ ਪ੍ਰਧਾਨ, ਮਦਨ ਲਾਲ ਸੂਦ, ਪ੍ਰਮੋਦ ਰਾਜਾ, ਕ੍ਰਿਪਾਲ ਸਿੰਘ ਟ੍ਰਾਂਸਪੋਰਟ ਸੈਲ, ਸਤੀਸ਼ ਕੁਮਾਰ ਜਲੰਧਰ, ਕੰਵਲ ਜੀਤ ਸਿੰਘ, ਗੁਰਦਿਆਲ ਸਿੰਘ ਨੇਤਾ, ਸੰਜੀਵ ਬਿੱਲਾ, ਰਾਹੁਲ ਆਦਿ ਤੋਂ ਇਲਾਵਾ ਕਾਫੀ ਗਿਣਤੀ ਵਿਚ ਇੰਟਕ ਦੇ ਵਰਕਰ ਹਾਜ਼ਰ ਸਨ.।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply