ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਸਰਕਾਰਾਂ ਦੀ ਨਜ਼ਰ- ਏ- ਇਨਾਇਤ ਤੋ ਉਹ ਵਾਂਝੀ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਅਣਗੌਲੀ ਅਧਿਆਪਕਾ ਕਰਮਜੀਤ ਕੋਰ ਨੇ ਬਹੁ ਖੇਤਰਾਂ ‘ਚ ਮੱਲ੍ਹਾਂ ਮਾਰ ਕੇ ਆਪਣਾ, ਸਕੂਲ ਤੇ ਸਿੱਖਿਆ ਵਿਭਾਗ ਦਾ ਨਾਮ ਉੱਚਾ ਕੀਤਾ ਹੈ।21 ਫਰਵਰੀ 1968 ਨੂੰ ਜ਼ਿਲ੍ਹਾ ਤਰਨਤਾਰਨ ਵਿੱਖੇ ਪਿਤਾ ਬਖਸ਼ੀਸ਼ ਸਿੰਘ ਦੇ ਘਰ ਮਾਤਾ ਸਵਿੰਦਰ ਕੋਰ ਦੇ ਵਿਹੜੇ ਦੀ ਰੋਣਕ ਬਣੀ ਕਰਮਜੀਤ ਕੋਰ ਨੇ 12ਵੀਂ ਤੱਕ ਦੀ ਵਿਦਿਆਂ ਵਲਟੋਹਾ ਸਕੂਲ ਤੋ ਪ੍ਰਾਪਤ ਕਰਨ ਤੋ ਬਾਅਦ ਬੀ.ਏ, ਬੀ.ਐਂਡ, ਐਮ.ਏ ਅਤੇ ਐਮ ਐਂਡ ਦੀ ਉੱਚ ਵਿਦਿਆ ਹਾਸਿਲ ਕਰਨ ਤੋ ਬਾਅਦ ਪੰਜਾਬ ਸਿੱਖਿਆ ਵਿਭਾਗ ‘ਚ ਅਧਿਆਪਨ ਪੇਸ਼ਾ ਚੁਣ ਲਿਆ।ਸੰਨ 1991 ਵਿਚ ਕਰਮਜੀਤ ਕੋਰ ਦੀ ਸ਼ਾਦੀ ਪੇਸ਼ਾਵਰ ਅਧਿਆਪਕ ਪ੍ਰਿਥੀਪਾਲ ਸਿੰਘ ਨਾਲ ਹੋਈ ਜੋ ਕਿ ਅੱਜ ਕਲ ਮੁੱਖ ਅਧਿਆਪਕ ਦੀ ਸੇਵਾ ਨਿਭਾਂਅ ਰਹੇ ਹਨ।ਸੰਨ 2001 ਦੇ ਦੋਰਾਨ ਪ੍ਰੀਤ ਨਗਰ ਤੋ ਪੱਦ ਉਨਤ ਹੋ ਕੇ ਸੰਨ 2002 ਦੋਰਾਨ ਭਕਨਾ ਕਲਾਂ ਤੋ ਆਪਣੀਆਂ ਹਲਕੀਆਂ-ਫੁਲਕੀਆਂ ਪ੍ਰਾਪਤੀਆਂ ਦੀ ਸ਼ੁਰੂਆਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿੱਖੇ ਬਤੌਰ ਪੰਜਾਬੀ ਅਧਿਆਪਕਾ ਵਜੋਂ ਸੇਵਾਵਾਂ ਦਿੱਤੀਆਂ ਤੇ ਫਿਰ ਮੁੜ ਪਿੱਛੇ ਨਹੀ ਦੇਖਿਆ। ਅਧਿਆਪਕਾ ਕਰਮਜੀਤ ਕੋਰ ਨੇ ਜਿੱਥੇ ਸੱਭਿਆਚਾਰਕ ਖੇਤਰ ‘ਚ ਅਹਿਮ ਯੋਗਦਾਨ ਪਾਇਆ, ਉੱਥੇ ਪੰਜਾਬ ਰੂਰਲ ਐਜੂਕੇਸ਼ਨਲ ਪ੍ਰਮੋਸ਼ਨ ਕੌਸਲ, ਡਾ. ਗੁਰਦਿਆਲ ਸਿੰਘ ਫੁੱਲ ਯਾਦਗਾਰ ਕਮੇਟੀ, ਲੋਕਲ ਧਾਰਮਿਕ ਕਮੇਟੀਆਂ, ਸਭਾ ਸੁਸਾਇਟੀਆਂ ਤੋ ਇਲਾਵਾ ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋਂ ਕਰਵਾਏ ਜਾਦੇ ਗਤਕਾ, ਸਮੂਹ ਗੀਤ ਸੰਗੀਤ, ਕੋਰੀਓਗ੍ਰਾਫੀ, ਧਾਰਮਿਕ ਨਾਟਕ ਮੁਕਾਬਲਿਆਂ ਦੇ ਵਿਚ ਆਪਣੇ ਸਕੂਲ ਨੂੰ ਅਹਿਮ ਪ੍ਰਾਪਤੀਆਂ ਕਰਵਾ ਕੇ ਪੰਜਾਬ ਦੇ ਖਾਕੇ ‘ਤੇ ਨਾਮ ਰੋਸ਼ਨ ਕੀਤਾ ਹੈ।ਉਹ ਇਕ ਮੁਕੰਮਲ ਅਦਾਕਾਰ ਹੋਣ ਦੇ ਨਾਲ-ਨਾਲ ਇਕ ਬੇਮਿਸਾਲ ਡਾਇਰੈਕਟਰ ਵੀ ਹੈ।ਅਹਿਮ ਪ੍ਰਾਪਤੀਆਂ ਬਦਲੇ ਉਸ ਨੂੰ ਪੰਜਾਬ ਦੀਆਂ ਨਾਮਵਰ ਸੰਸਥਾਵਾਂ ਬਣਦਾ ਰੁਤਬਾ ਤੇ ਮਾਨ-ਸਨਮਾਨ ਦੇ ਚੁੱਕੀਆਂ ਹਨ, ਪਰ ਸਰਕਾਰਾਂ ਤੇ ਸਮਾਜਿਕ ਪਾਰਖੂਆਂ ਦੀ ਅਣਗੌਲੀ ਪੰਜਾਬੀ ਅਧਿਆਪਕਾਂ ਕਰਮਜੀਤ ਕੋਰ ਨੂੰ ਸੂਬਾ ਸਰਕਾਰ ਵੱਲੋਂ ਬਣਦਾ ਮਾਨ-ਸਨਮਾਨ ਕਦੋ ਮਿਲੇਗਾ?
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …