Sunday, December 22, 2024

ਮੰਤਰੀ ਜੋਸ਼ੀ ਨੇ ਸਤਿਗੁਰ ਕਬੀਰ ਵੈਲਫੇਅਰ ਸੁਸਾਈਟੀ ਨੂੰ ਦਿੱਤਾ 3 ਲੱਖ ਦਾ ਚੈਕ

PPN2006201620
ਅੰਮ੍ਰਿਤਸਰ, 20 ਜੂਨ (ਜਗਦੀਪ ਸਿੰਘ ਸੱਗੂ)- ਭਗਤ ਕਬੀਰ ਜੀ ਦੀ ਜਯੰਤੀ ਦੇ ਸਬੰਧ ਵਿੱਚ ਮਜੀਠਾ ਰੋਡ ਤੁੰਗ ਬਾਲਾ ਸਥਿਤ ਭਗਤ ਕਬੀਰ ਮੰਦਿਰ ‘ਚ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ।ਇਸ ਸਮਾਰੋਹ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਾਜਰੀ ਭਰ ਕੇ ਭਗਤ ਕਬੀਰ ਜੀ ਦਾ ਆਸ਼ੀਰਵਾਦ ਲਿਆ।ਇਸ ਸਮੇਂ ਸ਼੍ਰੀ ਜੋਸ਼ੀ ਨੇ ਸਤਿਗੁਰ ਕਬੀਰ ਵੈਲਫੇਅਰ ਸੋਸਾਇਟੀ ਨੂੰ ਆਪਣੀ ਗਰਾਂਟ ਵਿੱਚੋਂ 3 ਲੱਖ ਰੁਪਏ ਦੀ ਗਰਾਂਟ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ।
ਸੰਸਥਾ ਵਲੋਂ ਮਹੰਤ ਪਿਆਰਾ ਲਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੀ ਜੋਸ਼ੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਉਨਾਂ ਦੱਸਿਆ ਗਿਆ ਕਿ ਸ਼੍ਰੀ ਜੋਸ਼ੀ ਨੇ ਹਮੇਸ਼ਾਂ ਹੀ ਸੰਸਥਾ ਨੂੰ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ।ਕੁੱਝ ਸਮਾਂ ਪਹਿਲਾਂ ਸ਼੍ਰੀ ਜੋਸ਼ੀ ਜਦੋਂ ਇੱਥੇ ਸਮਾਰੋਹ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਸੰਸਥਾ ਨੂੰ 3 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ ਅਤੇ ਅੱਜ ਉਹਨਾਂ ਨੇ ਖੁਦ ਆਪ ਇਥੇ ਆ ਕੇ ਸੰਸਥਾ ਨੂੰ ਚੈਕ ਪ੍ਰਦਾਨ ਕੀਤਾ ਹੈ, ਜਿਸ ਦੇ ਲਈ ਸੰਸਥਾ ਸ਼੍ਰੀ ਜੋਸ਼ੀ ਦੀ ਧੰਨਵਾਦੀ ਹੈ।ਮਹੰਤ ਪਿਆਰਾ ਲਾਲ ਨੇ ਕਿਹਾ ਕਿ ਇਸ ਦੇ ਨਾਲ ਹੀ ਸ਼੍ਰੀ ਜੋਸ਼ੀ ਨੇ ਜੋ ਗੰਦਾ ਨਾਲਾ ਢੱਕ ਕੇ ਉਸ ਉੱਤੇ ਵਿਸ਼ਵ ਪੱਧਰੀ ਚਾਰ ਮਾਰਗੀ ਸੜਕ ਬਣਵਾਈ ਹੈ ਅਤੇ ਉਸ ਦਾ ਨਾਮ ਭਗਤ ਕਬੀਰ ਮਾਰਗ ਰੱਖ ਕੇ ਭਾਈਚਾਰੇ ਨੂੰ ਮਾਣ ਦਿੱਤਾਾ ਹੈ।ਇਸ ਮੌਕੇ ਆਰ. ਪੀ ਸਿੰਘ ਮੈਨੀ, ਨੀਲਮ ਬਾਲੀਆ, ਡਾ. ਸੁਭਾਸ਼ ਪੱਪੂ, ਦੇਸਰਾਜ, ਅਸ਼ਵਨੀ ਕੁਮਾਰ, ਨਵੀ ਭਗਤ, ਤਰਸੇਮ ਲਾਲ, ਮੰਗਤ ਰਾਮ, ਮਾਸਟਰ ਮੋਹਨ ਲਾਲ, ਸੰਦੀਪ ਭੁੱਲਰ, ਪ੍ਰਿੰਸੀਪਲ ਹਰਨੇਕ ਸਿੰਘ, ਸੁਖਦੇਵ ਸਿੰਘ, ਅਮਨਦੀਪ ਹਾਂਡਾ, ਨਰਿੰਦਰ ਸਿੰਘ ਲਵਲੀ ਆਦਿ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply