ਜੰਡਿਆਲਾ ਗੁਰੂ, 20 ਜੂਨ (ਹਰਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ ਵਲੋਂ ਜਿਲ੍ਹਾ ਅੰਮ੍ਰਿਤਸਰ ਵਿਜੀਲੈਂਸ ਕਮੇਟੀ ਦੇ ਮੈਬਰਾਂ ਸਵਿੰਦਰ ਸਿੰਘ ਚੰਦੀ ਤੇ ਜਸਵੰਤ ਸਿੰਘ ਗਰੋਵਰ ਵਲੋਂ ਜੰਡਿਆਲਾ ਗੁਰੁ ਦੇ ਨੀਲੇ ਕਾਰਡ ਦੇ ਲਾਭਪਾਤਰੀਆਂ ਨੂੰ ਡੀਪੂ ਹੋਲਡਰਾਂ ਵਲੋਂ ਵੰਡੀ ਜਾ ਰਹੀ ਕਣਕ ਦਾ ਜਾਇਜਾ ਲੈਣ ਦੀ ਮੁਹਿੰੰਮ ਨੂੰ ਬਰਕਰਾਰ ਰੱਖਦਿਆ ਬੀਤੇ ਕੱਲ ਸਤੀਸ਼ ਕੁਮਾਰ ਬਾਗ ਵਾਲਾ ਖੂਹ, ਜੱਸ ਦਾ ਡੀਪੂ ਗਊਸ਼ਾਲਾ ਰੋਡ, ਸੰਜੀਵ ਮੋਰੀ ਗੇਟ ਤੇ ਦੀਪਕ ਡੀਪੂ ਹੋਲਡਰਾਂ ਦੀ ਚੈਕਿੰਗ ਕੀਤੀ ਗਈ ਤੇ ਅੱਜ ਜੋਗਿੰਦਰ ਪਾਲ ਮੁਹੱਲਾ ਸ਼ੇਖੂਪੁਰਾ ਤੇ ਜੱਸ 67 ਨੰਬਰ ਡੀਪੂ ਹੋਲਡਰਾਂ ਉੱਪਰ ਵੰਡੀ ਜਾ ਰਹੀ ਕਣਕ ਦਾ ਜਾਇਜਾ ਲਿਆ।ਇਸ ਮੌਕੇ ਉਹਨਾ ਲੋਕਾਂ ਨੂੰ ਸੁਚੇਤ ਕਰਾਉਦੇ ਹੋਏ ਕਣਕ ਦੀਆਂ ਬੋਰੀਆ ਦਾ ਤੋਲ ਕਰਾ ਕੇ ਕਣਕ ਵੰਡਾਈ।ਇਥੇ ਇਹ ਗੱਲ ਦੱਸਣਯੋਗ ਹੈ ਕਿ ਜਦੋ ਬੋਰੀਆਂ ਦਾ ਤੋਲ ਕੀਤਾ ਤਾਂ ਕੁੱਝ ਬੋਰੀਆਂ ਜਿੰਨਾ ਦਾ ਵਜਨ 50 ਕਿਲੋ ਚਾਹੀਦਾ ਸੀ, ਉਹ 39.50-40 ਕਿਲੋ ਨਿਕਲਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …