Wednesday, June 26, 2024

ਸਵਾਮੀਨਾਂਥਨ ਰਿਪੋਰਟ ਲਾਗੂ ਕਰਨ ਆਖਿਰ ਦੇਰੀ ਕਿਉ? ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ – ਖੇੜਾ

PPN2806201603ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੋਮਣੀ ਅਕਾਲੀ ਦਲ ਬਾਦਲ ਘਪਲੇਬਾਜਾਂ ਦੀ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾਂ ਸੋਸ਼ਲਿਸਟ ਪਾਰਟੀ(ਇੰਡੀਆ)ਦੇ ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਹਮੇਸ਼ਾ ਹੀ ਪੰਥ ਦੇ ਨਾਮ ਦੀ ਵਰਤੋ ਕਰਦਿਆ ਰਾਜਨੀਤੀ ਦੀ ਗੰਦੀ ਖੇਡ ਖੇਡੀ। ਇਨ੍ਹਾਂ ਨੂੰ ਧਰਮ ਦੇ ਨਾਮ ਤੇ ਰਾਜਨੀਤੀ ਕਰਨੋ ਰੋਕਣ ਲਈ ਉਨ੍ਹਾਂ ਵੱਲੋ ਦਿੱਲੀ ਹਾਈਕੋਰਟ ਵਿਖੇ ਪਾਰਟੀ ਦੀ ਮਾਨਤਾ ਰੱਦ ਕਰਨ ਲਈ ਪਟੀਸ਼ਨ ਦਾਖਲ ਕੀਤੀ ਗਈ ਜਿਸ ਦੀ ਸੁਣਵਾਈ 12 ਅਗਸਤ ਨੂੰ ਹੋਣੀ ਹੈ। ਉਨ੍ਹਾਂ ਕਿਹਾ ਸ੍ਰੋਮਣੀ ਅਕਾਲ ਬਾਦਲ ਵੱਲੋ ਪਾਰਟੀ ਦੇ ਦੋ ਵੱਖ ਵੱਖ ਸੰਵਿਧਾਨ ਰੱਖਣ ਕਾਰਨ ਫੌਜਦਾਰੀ ਮੁੱਕਦਮਾ ਦਾਇਰ ਕੀਤਾ ਗਿਆ ਹੈ। ਇਸ ਪਾਰਟੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਵੱਲੋ ਹਰ ਰੋਜ ਕੀਤੀਆ ਜਾ ਰਹੀਆ ਖੁਦਕੁਸ਼ੀਆ ਨੂੰ ਧਿਆਨ ਵਿਚ ਰੱਖਦਿਆ ਪੂਰੇ ਮਾਲਵਾ ਖੇਤਰ ਨੂੰ ਖੁਦਕੁਸ਼ੀਆ ਖੇਤਰ ਐਲਾਨ ਕਰਕੇ ਨਸ਼ਿਆ ਦੀ ਮਾਰ ਵਿਚ ਆਏ ਪੰਜਾਬ ਨੂੰ ਨਸ਼ਾ ਪੀੜਤ ਪ੍ਰਦੇਸ਼ ਐਲਾਨ ਦੇਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਜਲਦ ਹੀ ਪਾਰਟੀ ਵੱਲੋ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਘਿਰਾਉ ਕਰ 101 ਘੰਟੇ ਲਈ ਧਰਨਾਂ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਧਰਨੇ ਦੌਰਾਨ  ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾਂ, ਖੁਦਕੁਸ਼ੀਆ ਲਈ ਜੁੰਮੇਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲੋਕ ਅਦਾਲਤ ਵਿਚ ਮੁਕਦਮਾ ਚਲਾਉਣਾ,ਚੌ ਖੰਭਾ ਰਾਜ ਤੁਰੰਤ ਲਾਗੂ ਕਰ ਪਚਾਇੰਤਾ ਨੂੰ ਉਨ੍ਹਾਂ ਦੇ ਅਧਿਕਾਰੀ ਦੇਣ, ਸਰਕਾਰੀ ਕਰਮਚਾਰੀ ਅਤੇ ਚੁਣੇ ਹੋਏ ਨੁਮਾਇੰਦੀਆ ਦੇ ਬੱਚੇ ਸਰਕਾਰੀ ਸਕੂਲਾ ਵਿਚ ਪੜਨਾ ਜਰੂਰੀ, ਬੇਰੁਜਗਾਰੀ ਭੱਤਾ ਤੁਰੰਤ ਲਾਗੂ ਕਰਨ, ਰਾਜੀਤਿਕ ਪਾਰਟੀਆ ਨੂੰ ਆਰ ਟੀ ਆਈ ਐਕਟ ਅਧੀਨ ਲੈ ਕੇ ਆਉਣ ਸੰਬਧੀ ਮੰਗ ਕਰਨਗੇ। ਉਨ੍ਹਾਂ ਕਿਹਾ  ਆਉਦੀਆ ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੇਖਕੇ ਸਮਰਥਨ ਕਰਨਗੇ। ਉਨ੍ਹਾਂ ਕਿਹਾ ਅਕਾਲੀ ਭਾਜਪਾ ਸਰਕਾਰ ਵੱਲੋ ਪੰਚਾਇਤਾਂ ਤੋ ਉਨ੍ਹਾਂ ਦੇ ਅਧਿਕਾਰ ਖੋਹ ਲਏ ਗਏ ਹਨ ਲੋਕਾਂ ਦਾ ਪੈਸਾ ਸੰਗਤ ਦਰਸ਼ਨਾ ਦੌਰਾਨ ਲੁਟਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸੋਸ਼ਲਿਸਟ ਪਾਰਟੀ ਵੱਲੋ 9 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਚੌ -ਖੰਭਾਂ ਰਾਜ ਸਮਾਗਮ ਰੱਖਿਆ ਗਿਆ ਜਿਸ ਵਿਚ ਸਾਬਕਾ ਚੀਫ ਜਸਟਿਸ ਰਾਜਿੰਦਰ ਸੱਚਰ, ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply