Monday, July 8, 2024

’ਜਲ ਹੈ ਤੋਂ ਕੱਲ ਹੈ’ ਤੇ ਡਾਕੂਮੈਂਟਰੀ ਫਿਲਮ ਰੀਲੀਜ਼ ਕੀਤੀ ਗਈ

PPN0207201615ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)- ਸਥਾਨਕ ਫਰੈਂਡਜ ਕਲੱਬ ਤੇ ਸਪੈਸ਼ਲ ਐਂਟੀ ਕਰਾਇਮ ਵੱਲੋਂ ਸਾਂਝੇ ਤੋਰ ‘ਤੇ ਕੀਤੇ ਜਾ ਰਹੇ ਉਪਰਾਲੇ ਤਹਿਤ ਪ੍ਰਧਾਨ ਗਿਨੀ ਭਾਟੀਆ, ਡਾ. ਚਰਨਜੀਤ ਸਿੰਘ ਚੇਤਨਪੁਰਾ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਵਰਤੋਂ ਠੀਕ ਢੰਗ ਨਾਲ ਕਰਨ ਸਬੰਧੀ ਜਾਗਰੂਕ ਕਰਨ ਲਈ ‘ਜਲ ਹੈ ਤੋਂ ਕੱਲ ਹੈ“ ‘ਤੇ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਦਾ ਰਲੀਜ਼ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਸ਼੍ਰੌਮਣੀ ਅਕਾਲੀ ਦਲ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਵਪਾਰ ਵਿੰਗ ਮਾਝਾ ਜੋਨ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ।ਗੁਰਪ੍ਰਤਾਪ ਸਿੰਘ ਟਿੱਕਾ ਤੇ ਰਜਿੰਦਰ  ਸਿੰਘ ਮਰਵਾਹਾ ਨੇ ਫਰੈਂਡਜ ਕਲੱਬ ਤੇ ਸਪੈਸ਼ਲ ਐਂਟੀ ਕ੍ਰਾਇਮ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ।ਪ੍ਰਧਾਨ ਗਿਨੀ ਭਾਟੀਆ ਨੇ ਗੁਰਪ੍ਰਤਾਪ ਸਿੰਘ ਟਿੱਕਾ ਤੇ ਰਜਿੰਦਰ ਸਿੰਘ ਮਰਵਾਹਾ ਦਾ ਪਹੁੰਚਣ ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਹਰ ਇਕ ਨਾਗਰਿਕ ਨੂੰ ਪਾਣੀ ਦੀ ਠੀਕ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ, ਜਿਹੜੇ ਲੋਕ ਪਾਣੀ ਨੂੰ ਠੀਕ ਢੰਗ ਨਾਲ ਨਹੀਂ ਵਰਤਦੇ, ਜਿਵੇਂ ਕਿ ਡਰਾਇਵਰ ਪਾਣੀ ਵਾਲੀ ਪਾਈਪ ਦੇ ਨਾਲ ਗੱਡੀਆਂ ਤੇ ਟਰੱਕ ਧੋਂਦੇ ਹਨ ਉਨਾਂ ਨੂੰ ਬਾਲਟੀਆਂ ਦੇ ਨਾਲ ਕਾਰਾਂ ਧੋਣ ਕੇ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ।ਡਾਕੂਮੈਂਟਰੀ ਫਿਲਮ ਵਿਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੁਨੀਲ ਵਿੱਜ, ਅਸ਼ੀਸ਼ ਮਹਾਜਨ, ਸਤਨਾਮ ਸਿੰਘ ਮਾਹਲ, ਰਾਕੇਸ਼ ਬਾਬਾ, ਰਾਜੇਸ਼ ਅਰੋੜਾ, ਗੁਰਪ੍ਰੀਤ ਸਿੰਘ, ਬਿਨ੍ਹੀ ਕਨੌਜੀਆਂ, ਰਾਗਵ ਵਰਮਾਣੀ, ਚੰਚਲ ਕੁਮਾਰ ਜੀਤ, ਅਸ਼ੋਕ ਸਾਹਿਲ, ਸੋਨੀ ਭਾਟੀਆ, ਅਮਰਜੀਤ ਸਿੰਘ ਭਾਟੀਆ, ਅੰਕੂਰ ਅਰੋੜਾ, ਅਰੂਨ ਸੇਠ,ਅਨੂਜ ਖੇਮਕਾ, ਉਪਾਸਨਾ ਸ਼ਰਮਾ, ਇਸ਼ਿਕਾ ਅਰੋੜਾ, ਅਮਨ ਕਹਿਰ, ਸੁਰਿੰਦਰ ਕੁਮਾਰ, ਨਵਦੀਪ ਸ਼ਰਮਾ, ਰਾਜਨ ਨਰੂਲਾ, ਸ਼ੈਂਕੀ ਭਾਟੀਆ, ਰਾਹੂਲ ਅਰੋੜਾ, ਬਿਟੂ ਭਾਟੀਆ, ਵਿਜੇ ਸ਼ਰਮਾ, ਹਰਪਾਲ ਸਿੰਗ ਵਾਲੀਆਂ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply