Wednesday, June 26, 2024

ਬੱਚੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਝੋਲਾ ਛਾਪ ਡਾਕਟਰਾਂ ਸਣੇ 8 ਗ੍ਰਿਫਤਾਰ

PPN0507201602
ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਪੁਲਿਸ ਨੇ ਅਜਿਹੇ 8 ਮੈਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਗਰੀਬ ਪਰਿਵਾਰ ਦੇ ਬੱਚਿਆ ਨੂੰ ਗੋਦ ਦੇਣ ਦੇ ਬਹਾਨੇ ਅੱਗੇ ਵੇਚ ਦਿੰਦਾ ਸੀ। ਇਸ ਬਾਬਤ ਜਾਣਕਾਰੀ ਦਿੰਦਿਆਂ ਐਸ.ਪੀ ਅਪਰੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਦੇ ਅੰਦਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬੱਚਿਆਂ ਦੇ ਗੁੰਮ ਹੋਣ ਦੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ,ਨੂੰ ਨੱਥ ਪਾਉਣ ਲਈ ਡੀ.ਐਸ.ਪੀ ਸਿਟੀ 1 ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਬੰਸ ਸਿੱਘ ਮੁੱਖ ਅਫਸਰ ਥਾਣਾ ਕੋਤਵਾਲੀ ਅਤੇ ਏ.ਐਸ.ਆਈ ਬੂਟਾ ਸਿੰਘ ਇੰਚਾਰਜ ਸਪੈਸ਼ਲ ਸਟਾਫ ਬਠਿੰਡਾ ਦੀ ਸਾਂਝੀ ਟੀਮ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ। ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਇੰਕ ਵੱਡੀ ਕਾਮਯਾਬੀ ਮਿਲੀ ਜਦੋਂ ਬਠਿੰਡਾ ਸ਼ਹਿਰ ਅੰਦਰ ਬੱਚਿਆਂ ਦੇ ਮਾਪਿਆਂ ਨੂੰ ਧੋਖੇ ਵਿਚ ਰੱਖ ਕੇ ਗੁੰਮਰਾਹ ਕਰਦੇ ਹੋਏ ਤਸਕਰੀ ਕਰਨ ਵਾਲੇ ਗਿਰੋਹ ਨੂੰ ਪੁਲਿਸ ਵਲੋਂ ਕਾਬੂ ਕੀਤਾ ਗਿਆ।
ਬੀਤੀ 3 ਜੁਲਾਈ ਨੂੰ ਏ.ਐਸ.ਆਈ ਬੂਟਾ ਸਿੰਘ ਆਪਣੇ ਸਟਾਫ ਸਮੇਤ ਸ਼ਹੀਦ ਜਰਨੈਲ ਸਿੱਘ ਦੇ ਬੁੱਤ ਕੋਲ ਮੁਲਤਾਨੀਆਂ ਪੁਲ ਨੇੜੇ ਨਾਕੇ ਤੇ ਖੜ੍ਹੇ, ਤਾਂ ਏ.ਐਸ.ਆਈ ਰਾਜਪਾਲ ਨੂੰ ਗੁਪਤ ਜਾਣਕਾਰੀ ਮਿਲੀ ਕਿ ਗੀਤਾ ਪਤਨੀ ਅਸੋਕ ਕੁਮਾਰ ਵਾਸੀ ਸੰਗੂਆਣਾ ਬਸਤੀ, ਮਨਪ੍ਰੀਤ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਦੀਪ ਨਗਰ, ਕਰਮਜੀਤ ਕੌਰ ਪਤਨੀ ਆਤਮਾ ਸਿੰਘ ਵਾਸੀ ਮੁਕਤਸਰ, ਰੀਨਾ ਪਤਨੀ ਬੂਟਾ ਸਿੰਘ ਵਾਸੀ ਅਬਲੂ ਕੋਟਲੀ, ਡਾ. ਮਨਜੀਤ ਸਿੱਘ ਪੁੱਤਰ ਸੁਖਦੇਵ ਸਿੰਘ ਵਾਸੀ ਬਿਸ਼ਨੰਦੀ, ਡਾਕਟਰ ਬਲਜੀਤ ਸਿੱਘ ਪੁੱਤਰ ਬਚਨਸਿੱਘ ਵਾਸੀ ਸੰਮੇਵਾਲੀ ਮੁਕਤਸਰ ਅਤੇ ਬੱਬੂ ਪਤਨੀ ਸੁੱਖਾ ਸਿੱਘ ਵਾਸੀ ਮੁਕਤਸਰ ਨੈ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਨਵਜ਼ਾਤ ਅਤੇ ਛੋਟੇ ਬੱਚਿਆਂ ਦੀ ਤਸਕਰੀ ਦਾ ਧੰਦਾ ਕਰਦਾ ਹੈ।ਇਸ ਸਰਗਣੇ ਦੇ ਮੈਂਬਰਾਂ ਗੀਤਾ ਪਤਨੀ ਅਸੋਕ ਕੁਮਾਰ, ਮਨਪ੍ਰੀਤ ਕੌਰ ਪਤਨੀ ਰਾਜਿੰਦਰ ਸਿੰਘ, ਕਰਮਜੀਤ ਕੌਰ ਪਤਨੀ ਆਤਮਾ ਸਿੰਘ, ਡਾ. ਮਨਜੀਤ ਸਿੱਘ, ਡਾਕਟਰ ਬਲਜੀਤ ਸਿੱਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇਕ ਛੋਟਾ ਬੱਚਾ ਬਰਾਮਦ ਕੀਤਾ ਗਿਆ। ਜਿਸ ਨੂੰ ਕਰਮਜੀਤ ਕੌਰ ਪਤਨੀ ਕੇਵਲ ਸਿੰਘ ਅਤੇ ਉਸ ਦੇ ਭਾਈ ਤਰਸੇਮ ਸਿੰਘ ਵਾਸੀ ਫਰੀਦਕੋਟ ਨੂੰ ਵੇਚਿਆ ਜਾਣਾ ਸੀ, ਨੂੰ ਰੰਗੇ ਹੱਥੀਂ ਸਮੇਤ 1 ਲੱਖ 20 ਹਜਾਰ ਰੁਪਏ ਨਗਦੀ ਦੇ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਸਬਧੀ ਦੋਸ਼ੀਆਂ ਖਿਲਾਫ ਮਿਤੀ 3 ਜੂਲਾਈ ਨੂੰ ਧਾਰਾ 370 ਅਤੇ ਚਾਈਲਡ ਕੇਅਰ ਪ੍ਰੋਟੈਕਸ਼ਨ ਣ ਧਾਰਾ 10 ਦੇ ਤਹਿਤ ਮੁਕੱਦਮਾ ਨੰਬਰ 148 ਥਾਣਾ ਕੋਤਵਾਲੀ ਵਿਖੇ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਬੱਬੂ ਉਕਤ ਗਿਰੋਹ ਦੀ ਸੰਚਾਲਕਾ ਹੈ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।ਗੀਤਾ ਪਤਨੀ ਅਸ਼ੋਕ ਕੁਮਾਰ ਨੇ ਹੁਣ ਤੱਕ 6 ਬੱਚਿਆਂ ਦਾ ਸੌਦਾ ਕਰਵਾਇਆ ਹੈ। ਐਸ ਪੀ ਅਪਰੇਸ਼ਨ ਗੁੂਰਮੀਤ ਸਿਘ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply