Monday, July 8, 2024

ਈਦ-ਉਲ-ਫਿਤਰ ਦਾ ਤਿਓਹਾਰ ਸ਼ਰਧਾ ਨਾਲ ਮਨਾਇਆ ਗਿਆ

Eid Mubarak
ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ ਸੱਗੂ) – ਈਦ-ਉਲ-ਫਿਤਰ ਦੇ ਮੌਕੇ ਤੇ ਸ਼ਹਿਰ ਦੀਆਂ ਵੱਖ ਵੱਖ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ ਅਤੇ ਮੁਸਲਮਾਨਾਂ ਦਾ ਪਵਿੱਤਰ ਤਿਉਹਾਰ ਈਦ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅਜ ਹਾਲ ਬਜ਼ਾਰ ਸਥਿਤ ਜ਼ੁੰਮਾ ਮਸਜਿਦ ਵਿਖੇ ਈਦ ਦੇ ਸੰਬੰਧ ਵਿਚ ਮੇਨ ਸਮਾਗਮ ਕਰਵਾਇਆ ਗਿਆ ਜਿਸ ਵਿਚ ਜਿਲੇ ਭਰ ਤੋਂ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ਼ਾਮਿਲ ਹੋ ਕੇ ਇਕ ਦੂਸਰੇ ਨਾਲ ਗਲੇ ਲਗ ਕੇ ਈਦ ਦੀ ਮੁਬਾਰਕਬਾਦ ਦਿਤੀ ਅਤੇ ਇਮਾਮ ਹਾਮਿਦ ਹੁਸੈਨ ਦੀ ਅਗਵਾਈ ਵਿਚ ਨਮਾਜ਼ ਅਦਾ ਕਰਕੇ ਸਾਰੇ ਮੁਲਕ ਵਿਚ ਅਮਨ, ਸੁਖ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਅਤੇ ਦੇਸ਼ ਦੀ ਤਰੱਕੀ ਲਈ ਦੁਆ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਸੀਨੀਅਰ ਭਾਜਪਾ ਆਗੂ ਵਿਕਰਮ ਵਿਕੀ ਐਰੀ, ਉਘੇ ਸਮਾਜ ਸੇਵਕ ਡਾ. ਹਰਜੋਤ ਸਿੰਘ ਮੱਕੜ ਆਦਿ ਤੋਂ ਇਲਾਵਾ ਵੱਖ ਵੱਖ ਭਾਈਚਾਰੇ ਅਤੇ ਜਥੇਬੰਦੀਆਂ ਦੇ ਨੇਤਾਵਾਂ ਨੇ ਸ਼ਾਮਿਲ ਹੋ ਕੇ ਮੁਸਲਮਾਨ ਭਾਈਚਾਰੇ ਨਾਲ ਈਦ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਟਿਕਾ ਅਤੇ ਡਾ. ਹਰਜੋਤ ਸਿੰਘ ਨੇ ਈਦ ਦੇ ਪਵਿੱਤਰ ਤਿਉਹਾਰ ਦੀ ਸਮੂਹ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੰਦਿਆ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਭਾਈਚਾਰੇ, ਪਿਆਰ ਅਤੇ ਮੁਹੰਮਦ ਦਾ ਪ੍ਰਤੀਕ ਹੈ ਅਤੇ ਇਹ ਸਾਨੂੰ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੰਦਾ ਹੈ। ਉਨਾਂ ਕਿਹਾ ਕਿ ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਣਿਕ ਅਲੀ, ਉਪ ਪ੍ਰਧਾਨ ਖੁਰਸ਼ੀਦ ਅਹਿਮਦ, ਮੁਹੰਮਦ ਯੂਸਫ, ਅਨਵਰ ਚਾਚਾ, ਅਬਦੁਲ ਨੂਰ, ਮੁਹੰਮਦ ਸਾਕਿਰ, ਸਾਬਕਾ ਸੀਨੀਅਰ ਡਿਪਟੀ ਮੇਅਰ ਅਜੇ ਬੀਰ ਪਾਲ ਸਿੰਘ ਰੰਧਾਵਾ, ਮਨਮੋਹਨ ਸਿੰਘ ਅਰੋੜਾ, ਡਾ. ਨਾਸਿਮ, ਡਾ. ਮੋਤੀ ਰਹਿਮਾਨ, ਮੁਹੰਮਦ ਫਿਰੋਜ, ਮੁਹੰਮਦ ਰੋਜ , ਮੁਖਤਿਆਰ ਅਲੀ, ਹਾਜੀ ਅਲੀ, ਸਿਰਾਜੁਲ ਇਸਲਾਮ, ਸਫੀ ਕੁਲ ਇਸਲਾਮ, ਜ਼ੁਬੇਰ ਆਲਮ, ਤੂਫਾਨੀ ਆਲਮ, ਇਫਤਿਖਾਰ ਦਿਲਦਾਰ ਹੁਸੈਨ, ਹੈਦਰ ਸ਼ੇਖ, ਮੌਲਾਨਾ ਸ਼ਾਹ ਆਲਮ, ਕਾਦਰ ਖਾਨ, ਮੁਹੰਮਦ ਜਾਕਿਰ, ਮੁਜੀਬਰ ਰਹਿਮਾਨ, ਸੁਹੇਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਹਾਜ਼ਰ ਸਨ

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply