ਮਲੌਟ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਸੈਕਰਡ ਹਾਰਟ ਕੋਨਵੈਟ ਸਕੂਲ ਦੇ ਵਿਦਿਆਰਥੀ ਯਸ਼ਨਿਰਪਮ ਸਿੰਘ ਨੇ ਨੈਸ਼ਨਲ ਟੈਲੈਂਟ ਸਰਚ ਇਮਤਿਹਾਨ ਦੂਜੇ ਗੇੜ ਦੀ ਕੌਮੀ ਯੋਗਤਾ ਪ੍ਰੀਖਿਆ ਪਾਸ ਕਰ ਲਈ ਹੈ।ਵਿਜੈ ਗਰਗ ਲੈਕਚਰਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਐਨ.ਸੀ. ਈ.ਆਰ.ਟੀ ਨਵੀ ਦਿੱਲੀ ਵੱਲੋ ਐਨ.ਟੀ.ਐਸ.ਈ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਅਨੁਸਾਰ ਮਲੋਟ (ਜਿਲਾ ਸ੍ਰੀ ਮੁਕਤਸਰ ਸਹਿਬ) ਵਿਚ ਇਹ ਵਿਦਿਆਰਥੀ ਚੁਣਿਆ ਗਿਆ ਹੈ। ਉਨਾਂ ਕਿਹਾ ਕਿ ਹੁਣ ਇਸ ਵਿਦਿਆਰਥੀ ਨੂੰ ਹਰ ਮਹੀਨੇ 1250 ਰੁਪਏ ਵਜੀਫਾ ਬਾਰਵੀ ਕਲਾਸ ਤੱਕ ਮਿਲੋਗਾ ਅਤੇ ਇਸ ਤੋ ਬਾਅਦ ਡਿਗਰੀ ਕਲਾਸ ਤੱਕ ਵਜੀਫਾ 2000 ਰੁਪਏ ਮਹੀਨਾ ਹੋ ਜਾਵੇਗਾ।ਇਹ ਵਜੀਫਾ ਪੀ.ਐਚ.ਡੀ ਦੀ ਪੜਾਈ ਤੱਕ ਮਿਲਦਾ ਰਹੇਗਾ।ਯਸਨਿਰਪਮ ਸਿੰਘ ਦੀ ਇਸ ਪ੍ਰਾਪਤੀ ‘ਤੇ ਵਿਜੈ ਗਰਗ, ਹਰੀਭਜਨ ਤੇ ਹੋਰ ਸ਼ੁਭਚਿੰਤਕਾਂ ਨੇ ਵਧਾਈ ਦਿੱਤੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …