Monday, December 23, 2024

ਸੰਤ ਪ੍ਰੀਤ ਹਰੀ ਜੀ ਦੇ ਆਤਮ ਅਨੁਪਮ ਆਸ਼ਰਮ ਵਿਖੇ ਗੁਰੂ ਪੁਜਾ ਕਰਵਾਈ ਗਈ

PPN2407201610
ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰੂ ਪੁਜਾ ਸੰਤ ਪ੍ਰੀਤ ਹਰੀ ਜੀ ਦੇ ਆਤਮ ਅਨੁਪਮ ਆਸ਼ਰਮ ਐਂਡ ਚੈਰੀਟੇਬਲ ਟਰੱਸਟ ਵਿੱਚ ਗੁਰੂ ਪੂਜਾ ਸਵਾਮੀ ਪ੍ਰੀਤਮ ਜਿਉਤੀ ਹਰੀ ਜੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਸੰਤ ਪ੍ਰੀਤਮ ਹਰੀ ਜੀ ਨੇ ਆਪਣੇ ਪ੍ਰਵਚਨ ਸੁਣਾਏ, ਜਦਕਿ ਸੁਰਜੀਤ ਕੌਰ ਨੇ ਹਰੀ ਜੀਵਨ ਜੀ ਦੇ ਭਜਨ ਤੇ ਸੰਗੀਤ ਰਾਹੀ ਸੰਗਤ ਨੂੰ ਨਿਹਾਲ ਕੀਤਾ।ਇਸ ਮੌਕੇ ਗੁਰਸ਼ਰਣ ਸਿੰਘ ਬੱਬਰ ਪ੍ਰਧਾਨ ਨਿੰਪਾ ਨੇ ਗੁਰੂ ਦੀ ਮਹਿਮਾ ਕਰਦੇ ਹੋਏ ਕਿਹਾ ਕਿ ਗੁਰੂ ਦੀ ਕਮਾਈ ਹੀ ਸ਼ਾਗਿਰਦ ਨੂੰ ਚੰਗੇ ਮਾਰਗ ‘ਤੇ ਪਹੁੰਚਾਉਂਦੀ ਹੈ। ਸ਼ਾਗਿਰਦ ਗੁਰੂ ਦੀ ਕੀਤੀ ਹੋਈ ਕਮਾਈ ਨੂੰ ਅੱਗੇ ਪ੍ਰਸ਼ਾਦ ਦੇ ਤੌਰ ‘ਤੇ ਵੰਡਦਾ ਹੈ।ਇਸ ਸਮੇਂ ਗੁਰਮੀਤ ਸਿੰਘ, ਪ੍ਰੋਫੈਸਰ ਚਿਰੰਜੀਤ ਲਾਲ, ਰਤਨ ਲਾਲ ਗੁਪਤਾ, ਇਕਉਂਕਾਰ ਕੌਰ ਤੇ ਹਰੀ ਜੀ ਨੇ ਪ੍ਰਭੂ ਸੇਵਾ ਨਿਭਾਈ ਅਤੇ ਸਭ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply