Monday, July 8, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਦੇਸ਼ ਭਗਤੀ ਕਵਿਤਾ ਉਚਾਰਨ’ ਐਕਟਿਵਟੀ ਕਰਵਾਈ

PPN1208201616ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਵਿਖੇਂ ‘ਦੇਸ਼ ਭਗਤੀ ਕਵਿਤਾ ਉਚਾਰਨ’ ਐਕਟਿਵਟੀ ਕਰਵਾਈ ਗਈ।ਨਰਸਰੀ ਤੋਂ ਪਹਿਲੀ ਤੱਕ ਦੇ ਨੰਨੇ-ਮੁੰਨੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਬੱਚਿਆ ਨੇ ਨੰਨਾ-ਮੁੰਨਾ ਰਾਹੀ,ਹਮ ਹੋਂਗੇ ਕਾਮਯਾਬ ਤੇ ਮੇਰੇ ਦੇਸ਼ ਕਾ ਤਿਰੰਗਾ ਆਦਿ ਦੇਸ਼ ਭਗਤੀ ਦੀਆਂ ਕਵਿਤਾਵਾਂ ਗਾ ਕੇ ਰੌਣਕ ਭਰਿਆ ਮਾਹੋਲ ਬਣਾਇਆ।ਬੱਚਿਆ ਅਤੇ ਅਧਿਆਪਕਾਂ ਨੇ ਚਿਹਰਿਆ ਤੇ ਤਿਰੰਗੇ ਦੇ ਟੈਟੂ ਬਣਵਾਏ ਅਤੇ ਨਾਲ ਹੀ ਰਾਸਟਰੀ ਝੰਡੇ ਬਣਾ ਕੇ ਲਹਿਰਾਏ।ਪ੍ਰਿੰਸੀਪਲ ਮੈਡਮ ਨੇ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਦੀ ਪ੍ਰਸੰਸਾ ਕੀਤੀ ਅਤੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਅਤੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਉਹਨਾਂ ਸ਼ਹੀਦਾ ਦੀਆਂ ਕੁਰਬਾਨੀਆਂ ਨੂੰ ਸਾਰਥਕ ਕਰਨ ਲਈ ਦੇਸ਼ ਪ੍ਰਤੀ ਵਫਾਦਾਰ ਹੋਣ ਦੀ ਲੋੜ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply