Thursday, July 18, 2024

ਵਿਖੇ ਕਸਬਾ ਮਜੀਠਾ ਨਸ਼ੇ ਦੇ ਖਿਲਾਫ ਜਾਗਰੂਕਤਾ ਕੈਂਪ ਅੱਜ 24 ਮਈ ਨੂੰ

PPN230509

ਜੰਡਿਆਲਾ ਗੁਰੂ,  23 ਮਈ  (ਹਰਿੰਦਰਪਾਲ ਸਿੰਘ) –  ਪੰਜਾਬ ਪੁਲਿਸ ਵਲੋਂ ਨਸ਼ੇ ਦੇ ਖਿਲਾਫ ਜਾਗਰੂਕਤਾ ਕੈਂਪ ਦੇ ਆਯੋਜਨ ਕੀਤੇ ਜਾ ਰਹੇ ਹਨ ਜਿਸਦਾ ਪਹਿਲਾ ਕੈਂਪ ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਵਿਚ ਕਸਬਾ ਮਜੀਠਾ ਤੋਂ 24 ਮਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਚੱਲ ਰਹੇ ਨਸ਼ੇ ਦੇ ਸਮੁੰਦਰ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸ.ਐਸ਼ ਪੀ ਪੁਲਿਸ ਜਿਲਾ੍ ਅੰਮ੍ਰਿਤਸਰ ਦਿਹਾਤੀ ਸ੍ਰ: ਗੁਰਪ੍ਰੀਤ ਸਿੰਘ ਨੇ ਅਪਨੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਸ੍ਰ: ਬਲਬੀਰ ਸਿੰਘ ਐਸ ਪੀ ਹੈਡੱਕੁਆਟਰ ਨੇ ਇਸ ਮੋਕੇ ਦੱਸਿਆ ਕਿ ਇਹਨਾ ਕੈਂਪਾਂ ਵਿਚ ਨਾਟਕਾਂ ਰਾਹੀ ਵੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਿਸ ਤਰਾ੍ਹ ਇਕ ਪਰਿਵਾਰ ਦਾ ਨੋਜਵਾਨ ਨਸ਼ੇ ਦੀ ਦਲਦਲ ਵਿਚ ਫਸ ਕੇ ਅਪਨੇ ਮਾਤਾ ਪਿਤਾ ਦਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੋ ਜਾਦਾ ਹੈ ਕਿਉਂਕਿ ਉਹ ਭੈੜੀ ਸੰਗਤ ਵਿਚ ਪੈਕੇ ਆਮਦਨ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਜਦੋਂ ਕਿ ਉਸੇ ਪਰਿਵਾਰ ਦੀ ਲਾਡਲੀ ਲੜਕੀ ਜਿਸਨੂੰ ਪਰਿਵਾਰ ਅਣਗੋਲਿਆਂ ਕਰ ਰਿਹਾ ਸੀ ਉਹੀ ਲੜਕੀ ਅਪਨੀ ਛੋਟੀ ਮੋਟੀ ਕਮਾਈ ਨਾਲ ਅਪਨੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਹੈ।ਦਫ਼ਤਰ ਵਿਚ ਹੀ ਮੋਜੂਦ ਐਸ.ਪੀ.ਡੀ ਰਾਜੇਸ਼ਵਰ ਸਿੰਘ ਨੇ ਕਿਹਾ ਕਿ ਨਸ਼ੇ ਦੇ ਪ੍ਰਤੀ ਪਰਿਵਾਰ ਦੇ ਮੁਖੀਆਂ ਜਿਵੇ ਮਾਤਾ ਪਿਤਾ,  ਚਾਚਾ, ਤਾਇਆ ਵਲੋਂ ਅਪਨੇ ਬੱਚਿਆਂ ਵੱਲ ਸੁਚੇਤ ਹੋਣਾ ਪਵੇਗਾ। ਉਹਨਾ ਕਿਹਾ ਕਿ ਜਦੋਂ ਕੋਈ ਲੜਕਾ ਭੈੜੀ ਸੰਗਤ ਵਿਚ ਪੈ ਕੇ ਨਸ਼ੇ ਦੇ ਸੇਵਨ ਦਾ ਆਦੀ ਹੋ ਜਾਂਦਾ ਹੈ ਤਾਂ ਪਰਿਵਾਰ ਵਾਲਿਆਂ ਨੂੰ ਉਸਦੀਆਂ  ਹਰਕਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਡੇ ਬੱਚੇ ਦੀਆ ਹਰਕਤਾਂ ਬਦਲ ਰਹੀਆਂ ਹਨ ਅਗਰ ਉਸੇ ਵਕਤ ਉਹਨਾ ਗਲਤ ਹਰਕਤਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਬੱਚਾ ਨਸ਼ੇ ਦੀ ਦਲਦਲ ਵਿਚ ਫਸਨ ਤੋਂ ਪਹਿਲਾਂ ਬਚਾਇਆ ਜਾ ਸਕਦਾ ਹੈ। ਐਸ.ਐਸ. ਪੀ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਦੇ ਸੇਵਨ ਸ਼ੁਰੂ ਕਰਨ ਸਮੇਂ ਬੱਚਿਆਂ ਵਿਚ ਜੋ ਤਬਦੀਲੀਆ ਆਉਂਦੀਆਂ ਹਨ ਉਹਨਾ ਪ੍ਰਤੀ ਪਰਿਵਾਰ ਵਾਲਿਆ ਨੂੰ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।  ਉਹਨਾ ਖੁਸ਼ੀ ਜ਼ਾਹਿਰ ਕੀਤੀ ਕਿ ਜੰਡਿਆਲਾ ਪ੍ਰੈਸ ਕਲੱਬ ਵਲੋਂ ਵੀ ਵੱਖਰੇ ਤੋਰ ਤੇ ਨਸ਼ੇ ਦੇ ਖਿਲਾਫ ਇਕ ਜਾਗਰੂਕ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਉਹਨਾ ਵਿਸ਼ਵਾਸ਼ ਦਿਵਾਇਆ ਕਿ ਇਸ ਕੈਂਪ ਵਿਚ ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਵਲੋਂ ਪ੍ਰੈਸ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …

Leave a Reply