Saturday, June 29, 2024

 ਪੰਜਾਬ ਦਾ ਨੌਜਵਾਨ ਸਿਆਸੀ ਆਗੂਆਂ ਦੀ ਸਰਪਰਸਤੀ ਹਾਸਲ ਨਸ਼ੇ ਦੇ ਵਪਾਰੀਆਂ ਦਾ ਸ਼ਿਕਾਰ ਜਰਨੈਲ ਸਿੰਘ

ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਦੇ ਰਾਜੋਰੀ ਗਾਰਡਨ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਦੇ ਸਹਿ ਇੰਚਾਰਜ਼ ਥਾਪੇ ਜਾਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵੱਜੋਂ ਮੱਥਾ ਟੇਕਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਉਹ ਅਕਾਲ ਪੁਰਖ ਵੱਲੋਂ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਸੇਵਾ ਲਈ ਦਿੱਤੇ ਗਏ।ਇਸ ਮੌਕੇ ਲਈ ਸ਼ੁਕਰਗੁਜ਼ਾਰ ਹਾਂ ਅਤੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਹਨਾਂ ਨੂੰ ਇਸ ਨੇਕ ਕਾਰਜ਼ ਦੇ ਵਿੱਚ ਆਪ ਸਹਾਈ ਹੋ ਕੇ ਸਫਲਤਾ ਪ੍ਰਦਾਨ ਕਰਨ।ਉਹਨਾਂ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਤੋਂ ਭ੍ਰਿਸ਼ਟ ਸਿਆਸਤਦਾਨਾਂ ਵੱਲੋਂ ਕੀਤੀ ਲੁੱਟ ਖੋਹ ਦਾ ਸੰਤਾਪ ਹੰਡਾਇਆ ਹੈ ਅਤੇ ਇਸ ਦਾ ਹਰ ਵਰਗ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੁੱਖੀ ਹੈ।ਇਹ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿੰਦੇ ਹਨ ਕਿ ਪੰਜਾਬ ਨੂੰ ਨਸ਼ੇ ਦੇ ਕਾਰਨ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਅੰਕੜੀਆਂ ਮੁਤਾਬਿਕ ਸੂਬੇ ਵਿੱਚ ਠੇਕਿਆਂ ਦੀ ਗਿਣਤੀ ਤਿੰਨ ਗੁਣਾਂ ਵੱਧ ਗਈ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਜੋ ਕਿ ਕਦੀ ਇਕ ਖੁਸ਼ਹਾਲ ਸੂਬੇ ਵੱਜੋਂ ਜਾਣਿਆਂ ਜਾਂਦਾ ਸੀ, ਹੁਣ ਨਾ ਸਿਰਫ ਕਰਜ਼ੇ ਦੇ ਬੋਝ ਹੇਠਾਂ ਦੱਬ ਚੁਕਿਆ ਹੈ, ਬਲਕਿ ਇਥੋ ਦੇ ਨੌਜਵਾਨ ਸਿਆਸੀ ਆਗੂਆਂ ਦੀ ਸਰਪਰਸਤੀ ਹਾਸਲ ਨਸ਼ੇ ਦੇ ਵਪਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਦੇ ਲੋਕਾਂ ਨੇ ਪਿਛਲੇ 9 ਸਾਲਾਂ ਵਿੱਚ ਅਪਰਾਧਿਕ ਗੱਤੀਵਿਧੀਆਂ ਵਿੱਚ ਲਗਾਤਾਰ ਵਾਧਾ ਵੇਖਿਆ ਹੈ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਇਥੋ ਦੇ ਉਦਯੋਗਪਤੀ ਆਪਣਾ ਕਾਰੋਬਾਰ ਦੂਸਰੇ ਸੂਬਿਆਂ ਵਿੱਚ ਤਬਦੀਲ ਕਰਨ ਲਈ ਮਜ਼ਬੂਰ ਹੋ ਗਏ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਤਾਕਤ ਹਾਸਿਲ ਕਰਨਾ ਨਹੀਂ, ਬਲਕਿ ਮੌਜੂਦਾ ਗਲ ਸੜ ਚੁੱਕੇ ਰਾਜਨੀਤਿਕ ਅਤੇ ਪ੍ਰਸਾਸ਼ਨਿਕ ਢਾਂਚੇ ਨੂੰ ਠੀਕ ਕਰਨਾ ਹੈ।ਉਹਨਾਂ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਵੱਲੋਂ ਭ੍ਰਿਸ਼ਟਤੰਤਰ ਵਿਰੁੱਧ ਸ਼ੁਰੂ ਕੀਤੀ ਇਸ ਮੁਹਿੰਮ ਨੇ ਲੋਕਾਂ ਦੇ ਭਰਭੂਰ ਹੁੰਗਾਰੇ ਦੇ ਨਾਲ ਇਕ ਵੱਡੀ ਸੁਨਾਮੀ ਦਾ ਰੂਪ ਧਾਰਣ ਕਰ ਲਿਆ ਹੈ, ਜੋ ਕਿ ਭ੍ਰਿਸ਼ਟ ਅਕਾਲੀਆਂ ਨੂੰ ਰੋੜ ਕੇ ਲੈ ਜਾਵੇਗੀ। ਇਸ ਮੌਕੇ ਅੰਮ੍ਰਿਤਸਰ ਜੋਨ ਇੰੰਚਾਰਜ਼ ਗੁਰਿੰਦਰ ਸਿੰਘ ਬਾਜਵਾ, ਆਬਜਰਵਰ ਰਾਹੂਲ ਸ਼ੁਕਲਾ, ਜੋਨ ਮੀਡੀਆ ਇੰਚਾਰਜ਼ ਗੁਰਭੇਜ਼ ਸਿੰਘ ਸੰਧੂ, ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ, ਵਿਜੇ ਮਹਿਤਾ, ਤਰਸੇਮ ਸੈਣੀ, ਸਰਬਜੀਤ ਸਿੰਘ ਗੁੰਮਟਾਲਾ, ਅਨਿਲ ਮੈਣੀ, ਸੁਖਵਿੰਦਰ ਜੀਤ ਸਿੰਘ ਪੰਨੂ, ਜਗਦੀਪ ਸਿੰਘ, ਮਨਦੀਪ ਸਿੰਘ, ਇਕਬਾਲ ਸਿੰਘ ਭੁੱਲਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply