Sunday, December 22, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 25 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=71045

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਆਰ.ਐਸ.ਐਸ ਪੰਜਾਬ ਮੁੱਖੀ ਜਗਦੀਸ਼ ਗਗਨੇਜ਼ਾ ‘ਤੇ ਹੋਏ ਹਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਂਪੇਗੀ ਪੰਜਾਬ ਸਰਕਾਰ।

▶ 2017 ਚੋਣਾਂ ਲਈ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰਾਂ ਨੂੰ ਕੀਤਾ ਜਾ ਚੁੱਕਾ ਹੈ ਸੂਚਿਤ, 99 ਫੀਸਦ ਉਮੀਦਵਾਰ ਹੋਣਗੇ ਹਲਕਾ ਇੰਚਾਰਜ – ਸੁਖਬੀਰ ਬਾਦਲ।

▶ ਹਿਮਾਚਲ ਦੇ ਡਲਹੋਜ਼ੀ ‘ਚ ਸੜਕ ਹਾਦਸਾ– 300 ਮੀਟਰ ਡੂੰਘੀ ਖਾਈ ‘ਚ ਡਿੱਗੀ ਕਾਰ– 5 ਦੀ ਮੌਤ, 2 ਜਖਮੀ।

▶ ਵੈਸ਼ਨੋ ਮਾਤਾ ਮੰਦਰ ਦੇ ਗੇਟ ਨੰਬਰ 3 ‘ਤੇ ਡਿੱਗੇ ਪੱਥਰ– ਇਕ ਸੀ.ਆਰ.ਪੀ.ਐਫ ਜਵਾਨ ਦੀ ਮੌਤ, 4 ਦੇ ਕਰੀਬ ਜਖਮੀ।

▶ ਪੰਜਾਬ ਸਰਕਾਰ ਪਕੋਕਾ ਕਾਨੂੰਨ ਲਿਆਉਣ ਲਈ ਦ੍ਰਿੜ– ਐਡਵੋਕੇਟ ਜਨਰਲ ਕੋਲੋ ਮੰਗੀ ਗਈ ਹੈ ਰਾਏ – ਸੁਖਬੀਰ ਬਾਦਲ।

▶ ਅੰਮ੍ਰਿਤਸਰ ‘ਚ ਖਾਲਸਾ ਕਾਲਜ ਨੇੜੇ ਦੋ ਧੜਿਆਂ ਦੀ ਲੜਾਈ ਛੁਡਾਉਣ ਲਈ ਗਏ ਕਾਂਸਟੇਬਲ ਨੂੰ ਮਾਰੀ ਗੋਲੀ– ਗੰਭੀਰ ਜਖਮੀ।

▶ ਜੀ.ਐਸ.ਟੀ ਸੋਧ ਬਿੱਲ ਆਉਂਦੇ ਵਿਧਾਨ ਸਭਾ ਇਜ਼ਲਾਜ ਵਿੱਚ ਕੀਤਾ ਜਾਵੇਗਾ ਪੇਸ਼– ਸੁਖਬੀਰ ਬਾਦਲ।

▶ 9 ਤੋਂ 11 ਸਤੰਬਰ ਤੱਕ ਅੰਮ੍ਰਿਤਸਰ ਦੇ ਤਿੰਨ ਦਿਨਾ ਦੌਰੇ ‘ਤੇ ਪੰਜਾਬ ਆਉਣਗੇ ਕੇਜ਼ਰੀਵਾਲ ਅਤੇ 11 ਨੂੰ ਮੋਗਾ ‘ਚ ਜਾਰੀ ਕਰਨਗੇ ਕਿਸਾਨ ਮੈਨੀਫੈਸਟੋ।

▶ ਰਿਓ ‘ਚ ਪਹਿਲਾ ਕਾਂਸੀ ਦਾ ਮੈਡਲ ਜਿੱਤਣ ਵਾਲੀ ਰੈਸਲਰ ਸਾਕਸ਼ੀ ਮਲਿਕ ਦਾ ਭਾਰਤ ਪੁੱਜਣ ਉਪਰੰਤ ਜੱਦੀ ਪਿੰਡ ਮੋਖਰੀ (ਰੋਹਤਕ) ‘ਚ ਹੋਇਆ ਸ਼ਾਨਦਾਰ ਸਵਾਗਤ।

▶ ਸਾਕਸ਼ੀ ਮਲਿਕ ਨੁੰ ਸੀ.ਐਮ ਖੱਟੜ ਨੇ 2.50 ਕਰੋੜ ਦਾ ਦਿੱਤਾ ਚੈਕ ਅਤੇ 2 ਕੋਚਾਂ ਨੂੰ ਦਿੱਤਾ 10-10 ਲੱਖ ਦਾ ਇਨਾਮ।

▶ ਹਰਿਆਣਾ ਸਰਕਾਰ ਨੇ ਸਾਕਸ਼ੀ ਮਲਿਕ ਨੂੰ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਦੀ ਬ੍ਰਾਂਡ ਐਮਬੈਸਡਰ ਬਣਾਇਆ।

▶ ਪੱਛਮੀ ਬੰਗਾਲ,ਬਿਹਾਰ ਤੇ ਹਰਿਆਣਾ ਦੇ ਸਾਬਕਾ ਰਾਜਪਾਲ 96 ਸਾਲਾ ਏ.ਆਰ ਕਿਦਵਈ ਦਾ ਦਿਹਾਂਤ–  ਪੀ.ਐਮ ਮੋਦੀ ਤੇ ਹੋਰਨਾਂ ਵਲੋਂ ਅਫਸੋਸ।

▶ ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚ ਸੁੱਤੇ ਕੈਦੀ ਨੂੰ ਇੱਟ ਮਾਰ ਕੇ ਮਾਰਿਆ ਕੈਦੀ ਨੇ।

▶ ਲੁਧਿਆਣਾ ਦੇ ਪੋਸ਼ ਇਲਾਕੇ ‘ਚ ਪੁਲਿਸ ਵਰਦੀ ਵਿੱਚ ਇਕ ਕਾਰੋਬਾਰੀ ਦੇ ਘਰ ਦਾਖਲ ਹੋਏ ਹਥਿਆਰਬੰਦਾਂ ਨੇ ਲੁੱਟੇ ਕਰੋੜਾਂ ਦੇ ਗਹਿਣੇ ਤੇ ਨਗਦੀ।

▶ ਪਠਾਨਕੋਟ ਦੇ ਇਕ ਸਕੂਲ ਨੇੜੇ ਮੁੜ ਦੇਖੇ ਗਏ ਸ਼ੱਕੀ ਹਥਿਆਰਬੰਦ, ਪੁਲਿਸ ਤੇ ਸੁਰੱਖਿਆ ਜਵਾਨਾਂ ਨੇ ਇਲਾਕਾ ਘੇਰ ਕੇ ਸ਼ੁਰੂ ਕੀਤਾ ਸਰਚ ਅਪਰੇਸ਼ਨ।

▶ ਫਰੀਦਕੋਟ ਦੇ ਇਕ ਗੁਰਦੁਆਰਾ ਸਾਹਿਬ ‘ਚ ਸ਼ਰਾਬ ਦੀ ਗੱਡੀ ਲਿਜਾਣ ‘ਤੇ ਸੰਗਤਾਂ ‘ਚ ਭਾਰੀ ਰੋਸ – ਪੁਲਿਸ ਵਲੋਂ ੪ ਦੋਸ਼ੀ ਗ੍ਰਿਫਤਾਰ, ਥਾਣਾ ਮੁੱਖੀ ਕੀਤਾ ਮੁਅੱਤਲ।

▶ ਪੰਜਾਬ ‘ਆਪ’ ਦੇ ਸਹਿ ਇੰਚਾਰਜ ਬਣੇ ਦਿੱਲੀ ਵਿਧਾਇਕ ਜਰਨੈਲ ਸਿੰਘ – ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ।

▶ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਘਰ ਖਰੀਦਣਗੇ ਕੇਜਰੀਵਾਲ – ਆਪ ਆਗੂ ਜਰਨੈਲ ਸਿੰਘ।

▶ ਅੰਮ੍ਰਿਤਸਰ ਰੇਲਵੇ ਪੁਲਿਸ ਵਲੋਂ ਗੱਡੀਆਂ ਵਿਚੋਂ ਸਮਾਨ ਚੋਰੀ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ।

▶ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਭਾਜਪਾ ਦੀ 210 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਕੀਤਾ ਐਲਾਨ।

▶ ਅੰਮ੍ਰਿਤਸਰ ਪੁਲਿਸ ਨੇ ਖਤਰਨਾਕ ਗੈਂਗਸਟਰ ਸਾਜਨ ਕਲਿਆਣ ਉਰਫ ਡੱਡੂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ।

▶ ਭਾਰਤ ਦੇ ਪੱਛਮੀ ਬੰਗਾਲ, ਅਸਾਮ, ਬਿਹਾਰ ਆਦਿ ਸੂਬਿਆਂ, ਮਿਆਂਮਾਰ, ਬੰਗਲਾਦੇਸ਼ ਤੇ ਥਾਈਲੈਂਡ ਵਿੱਚ ਲੱਗੇ ਭੂਚਾਲ ਦੇ ਝਟਕੇ।

▶ ਦੁਨੀਆ ਦਾ ਸਭ ਤੋਂ ਵੱਡਾ ਜਹਾਜ ਆਪਣੀ ਦੂਜੀ ਪ੍ਰੀਖਿਆ ਵਿੱਚ ਹੋਇਆ ਫੇਲ, ਪੂਰਬੀ ਇੰਗਲੈਂਡ ‘ਚ ਹੋਏ ਹਾਦਸੇ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply