Saturday, October 10, 2026

ਮਹਾਮਾਈ ਦਾ ਜਾਗਰਣ ਕਰਵਾਇਆ

PPN0409201603ਅੰਮ੍ਰਿਤਸਰ, 4 ਸਤੰਬਰ (ਗੁਰਮੀਤ ਸੰਧੂ)- ਸੁਲਤਾਨਵਿੰਡ ਰੋਡ ਸਥਿਤ ਇਲਾਕਾ ਗੁਰਨਾਮ ਨਗਰ ਦੀ ਕਾਲੀਆ ਕਲੋਨੀ ਵਿਖੇ ਵੈਸ਼ਨੋ ਮਾਤਾ ਦਾ ਜਾਗਰਣ ਸਮਾਜ ਸੇਵਿਕਾ ਪ੍ਰਵੇਸ਼ ਰਾਣੀ ਤੇ ਗੁਰਵਿੰਦਰ ਰਾਏ ਕਰਵਾਇਆ ਗਿਆ।ਭਗਤ ਦਲਜੀਤ ਸਿੰਘ ਤੇ ਮਹੰਤ ਮੁਖਤਾਰ ਸਿੰਘ ਦੇ ਵਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ।ਸ਼ਰਧਾਲੂਆਂ ਵਲੋਂ ਝਾਕੀਆਂ ਦਾ ਆਯੋਜਨ ਵੀ ਕੀਤਾ ਗਿਆ।ਅੰਤਰਾਸ਼ਟਰੀ ਕੋਚ ਹਰਜੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰਦਿਆਂ ਕਿਹਾ ਕਿ ਕੋਈ ਵੀ ਧਰਮ ਤੋੜਦਾ ਨਹੀਂ, ਬਲਕਿ ਸਮੂਹਿਕ ਮਾਨਵਤਾ ਨੂੰ ਜੋੜਦਾ ਹੈ।ਇਸ ਮੋਕੇ ਪ੍ਰਵੇਸ਼ ਰਾਣੀ ਤੇ ਗੁਰਵਿੰਦਰ ਰਾਏ ਨੇ ਸਲਾਨਾ ਜਾਗਰਣ ਵਿਚ ਸ਼ਾਮਲ ਹੋਣ ਆਏ ਭਗਤਾਂ ਮਹੰਤਾਂ ਤੇ ਵਿਸ਼ੇਸ਼ ਵਿਅਕਤੀਆਂ ਦਾ ਸਿਰਪਾਓ ਦੇ ਕੇ ਸਨਮਾਨ ਵੀ ਕੀਤਾ।ਨਰਿੰਦਰ ਸਿੰਘ, ਰਕੇਸ਼ ਵਰਮਾ, ਪੂਨਮ, ਬੀਨੂ, ਲਰੱਜੀ, ਰਾਜਵਿੰਦਰ, ਹਰਪ੍ਰੀਤ ਕੋਰ, ਪਲਕ, ਰੀਧਿਆ, ਮਾਨਸੀ, ਅਜੈ, ਆਸ਼ੂ, ਮਨੀਸ਼, ਰਿਸ਼ੀ ਆਦਿ ਨੇ ਹਾਜਰੀ ਭਰੀ ਤੇ ਨਤਮਸਤਕ ਹੋਏ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply